ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਾਕੀਨਾਡਾ ‘ਚ ਸਮੁੰਦਰੀ ਫ਼ੌਜ ਦੀ ਜ਼ਮੀਨ ‘ਚੋਂ ਲੰਘਦੇ ਸਟੇਟ ਹਾਈਵੇਅ-149 ਨੂੰ ਮੋੜ ਕੇ ਨਵੇਂ ਰੂਟ ਤੋਂ ਲੰਘਾਉਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧ ਵਿੱਚ, ਹੇਠ ਲਿਖੇ ਫ਼ੈਸਲੇ ਵੀ ਲਏ ਗਏ :-
ੳ) ਕਾਕੀਨਾਡਾ ‘ਚ ਸਮੁੰਦਰੀ ਫ਼ੌਜ ਦੀ ਜ਼ਮੀਨ ‘ਚੋਂ ਲੰਘਦੇ ਮੌਜੂਦਾ ਹਾਈਵੇਅ ਦੇ ਹੇਠਾਂ ਆਂਧਰਾ ਪ੍ਰਦੇਸ਼ ਸਰਕਾਰ ਦੀ 11.25 ਏਕੜ ਜ਼ਮੀਨ ਨੂੰ ਕਬਜ਼ੇ ਵਿੱਚ ਲੈਣਾ।
ਅ) ਕਾਕੀਨਾਡਾ ‘ਚ ਸਮੁੰਦਰੀ ਫ਼ੌਜ ਦੀ 5.23 ਏਕੜ ਜ਼ਮੀਨ ਆਂਧਰਾ ਪ੍ਰਦੇਸ਼ ਦੀ ਰਾਜ ਸਰਕਾਰ ਨੂੰ ਸੌਂਪਣਾ
ੲ) ਆਂਧਰਾ ਪ੍ਰਦੇਸ਼ ਦੀ ਰਾਜ ਸਰਕਾਰ ਨੂੰ ਮੁਆਵਜ਼ੇ ਵਜੋਂ 1882.775 ਲੱਖ ਰੁਪਏ ਦਾ ਭੁਗਤਾਨ, ਤਾਂ ਜੋ ਜ਼ਮੀਨ ਅਕਵਾਇਰ ਕਰਨ ਅਤੇ ਵੈਕਲਪਿਕ ਸੜਕ ਦੀ ਸਬੰਧਤ ਉਸਾਰੀ ਦੀ ਸੁਵਿਧਾ ਹੋ ਸਕੇ।
ਕਾਕੀਨਾਡਾ ਦੇ ਸਟੇਟ ਹਾਈਵੇਅ ਦੇ ਨਵੇਂ ਰੂਟ ਨਾਲ ਹਾਦਸੇ ਘਟਣਗੇ ਤੇ ਬਿਨਾ ਕਿਸੇ ਰੁਕਾਵਟ ਦੇ ਸਿਖਲਾਈ ਜਾਰੀ ਰਹਿ ਸਕੇਗੀ ਅਤੇ ਸਥਾਪਨਾ ਦੀ ਸੁਰੱਖਿਆ ਵਿੱਚ ਸੁਧਾਰ ਆਵੇਗਾ। ਇਸ ਨਾਲ ਸਬੰਧਤ ਬੁਨਿਆਦੀ ਢਾਂਚੇ ਸਮੇਤ ‘ਐਂਫੀਬੀਅਸ (ਜਲ-ਥਲ)ਵਾਰਫ਼ੇਅਰ ਟਰੇਨਿੰਗ ਸੈਂਟਰ’ (Amphibious Warfare Training Centre)ਦੀ ਸੁਰੱਖਿਆ ਯਕੀਨੀ ਹੋਵੇਗੀ।
AKT/VB/SH