ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਐੱਚਐੱਮਟੀ ਲਿਮਟਡ ਨੂੰ ਬਕਾਇਆ ਤਨਖਾਹਾਂ/ਮਿਹਨਤਾਨੇ ਅਤੇ ਕਰਮਚਾਰੀਆਂ ਸਬੰਧੀ ਹੋਰ ਬਕਾਇਆਂ ਦਾ ਭੁਗਤਾਨ ਕਰਨ ਲਈ ਬਜਟ ਸਹਿਯੋਗ ਦੀ ਪ੍ਰਵਾਨਗੀ ਦਿੱਤੀ ਗਈ ਹੈ। ਐੱਚਐੱਮਟੀ ਟਰੈਕਟਰ ਡਿਵੀਜ਼ਨ ਨੂੰ ਬੰਦ ਕਰਕੇ 2007 ਦੇ ਰਾਸ਼ਟਰੀ ਤਨਖਾਹ ਸਕੇਲ ‘ਤੇ ਵੀਆਰਐੱਸ/ਵੀਐੱਸਐੱਸ ਦੀ ਪੇਸ਼ਕਸ਼ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਬਕਾਇਆ ਤਨਖਾਹਾਂ, ਮਿਹਨਤਾਨੇ ਅਤੇ ਵਿਧਾਨਿਕ ਬਕਾਏ (statutory dues) ਦੀ ਅਦਾਇਗੀ, ਵੀਆਰਐੱਸ/ਵੀਐੱਸਐੱਸ ਅਨੁਗ੍ਰਹਿ ਰਾਸ਼ੀ ਦੀ ਅਦਾਇਗੀ ਅਤੇ ਟਰੈਕਟਰ ਡਿਵੀਜ਼ਨ ਦੀਆਂ ਬੈਂਕਾਂ ਅਤੇ ਲੇਣਦਾਰਾਂ ਆਦਿ ਦੇ ਭੁਗਤਾਨ ਦਾ 718.72 ਕਰੋੜ ਰੁਪਏ (ਨਕਦ) ਖਰਚ ਆਏਗਾ।
ਮੰਤਰੀ ਮੰਡਲ ਨੇ ਵਿਆਪਕ ਜਨ ਹਿਤ ਦੀ ਵਰਤੋਂ ਲਈ ਐੱਚਐੱਮਟੀ ਦੀ ਬੰਗਲੌਰ ਅਤੇ ਕੋਚੀ ਸਥਿਤ ਜ਼ਮੀਨ ਦੇ ਕੁਝ ਹਿੱਸੇ ਵੱਖ – ਵੱਖ ਸਰਕਾਰੀ ਸੰਸਥਾਵਾਂ ਦੇ ਨਾਂਅ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਹੈ।
ਏਕੇਟੀ/ਵੀਬੀਏ/ਐੱਸਐੱਚ