ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ‘ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ’ (ਆਈ.ਏ.ਆਰ.ਆਈ.), ਨਵੀਂ ਦਿੱਲੀ ਦੀ ਦੋ ਏਕੜ ਜ਼ਮੀਨ 99 ਸਾਲਾਂ ਦੇ ਸਮੇਂ ਲਈ ਪਟਾ (ਲੀਜ਼) ਅਧਾਰ ’ਤੇ ‘ਵੈਟਰਨਰੀ ਕੌਂਸਲ ਆੱਵ੍ ਇੰਡੀਆ’ (ਵੀ.ਸੀ.ਆਈ.) ਦੇ ਨਾਂਅ ਤਬਦੀਲ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ; ਜਿਸ ਦੌਰਾਨ ਕੁੱਲ ਕਿਰਾਇਆ ਇੱਕ ਰੁਪਿਆ ਪ੍ਰਤੀ ਵਰਗ ਮੀਟਰ ਪ੍ਰਤੀ ਸਾਲ ਦੀ ਦਰ ’ਤੇ 8,01,278/- ਰੁਪਏ ਹੋਵੇਗਾ।
ਵੀ.ਸੀ.ਆਈ.; ਸੇਵਾ ’ਚ ਲਗੇ ਵੈਟਰਨਰੀ ਪ੍ਰੋਫ਼ੈਸ਼ਨਲ ਕਰਮਚਾਰੀਆਂ ਦੇ ਹੁਨਰ ਨੂੰ ਅੱਪਗ੍ਰੇਡ ਕਰਨ ਲਈ ਪਸ਼ੂ ਵਿਗਿਆਨਾਂ ਦੇ ਖੋਜ ਖੇਤਰਾਂ ਵਿੱਚ ਨਵੇਂ ਅੱਪਡੇਟ ਨਾਲ ਸਬੰਧਤ ਛੋਟੇ ਕੋਰਸ ਕਰਵਾ ਕੇ ਆਪਣੀਆਂ ਗਤੀਵਿਧੀਆਂ ’ਚ ਵਾਧਾ ਕਰੇਗੀ। ਸੁਵਿਧਾਵਾਂ ਦੀ ਸਥਾਪਨਾ ਕਰਨ ਤੋਂ ਬਾਅਦ ਵੀ.ਸੀ.ਆਈ. ਆਪਣੀਆਂ ਹੋਰ ਗਤੀਵਿਧੀਆਂ ਸ਼ੁਰੂ ਕਰੇਗੀ ਅਤੇ ਉਨ੍ਹਾਂ ਦੇ ਲਾਭ ਦੇਸ਼ ਦੀ ਦਿਹਾਤੀ ਜਨਤਾ ਤੱਕ ਪਹੁੰਚਾਏ ਜਾਣਗੇ, ਜਿਸ ਨਾਲ ਆਰਥਿਕ ਪ੍ਰਗਤੀ ਹੋਵੇਗੀ ਅਤੇ ਦੇਸ਼ ਵਿੱਚ ਰੋਜ਼ਗਾਰ ਵਧੇਗਾ।
AKT/VBA/SH