Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਆਮਦਨ ਉੱਤੇ ਟੈਕਸਾਂ ਦੇ ਸਬੰਧ ਵਿੱਚ ਦੋਹਰੇ ਕਰਾਧਾਨ ਤੋਂ ਬਚਾਅ ਅਤੇ ਵਿੱਤੀ ਟਾਲ-ਮਟੋਲ ਤੋਂ ਰੋਕਥਾਮ ਲਈ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕਨਵੈਨਸ਼ਨ ਦੇ ਤੀਜੇ ਪ੍ਰੋਟੋਕੋਲ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਮਦਨ ਉੱਤੇ ਟੈਕਸ (ਕਨਵੈਨਸ਼ਨ) ਦੇ ਸਬੰਧ ਵਿੱਚ ਦੋਹਰੇ ਕਰਾਧਾਨ ਤੋਂ ਬਚਾਅ ਅਤੇ ਵਿੱਤੀ ਟਾਲ-ਮਟੋਲ ਦੀ ਰੋਕਥਾਮ ਲਈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਨਵੈਨਸ਼ਨ ਦੇ ਤੀਜੇ ਪ੍ਰੋਟੋਕੋਲ ਦੀ ਪੁਸ਼ਟੀ ਅਤੇ ਉਸ ਨੂੰ ਲਾਗੂ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਟੋਕੋਲ ਉੱਤੇ 26 ਅਕਤੂਬਰ, 2016 ਨੂੰ ਹਸਤਾਖਰ ਕੀਤੇ ਗਏ ਸਨ।
ਇਸ ਪ੍ਰੋਟੋਕਲ ਨਾਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਕਸ ਮੰਤਵਾਂ ਲਈ ਸੂਚਨਾ ਦੇ ਆਦਾਨ-ਪ੍ਰਦਾਨ ਦੇ ਪ੍ਰਵਾਹ ਨੂੰ ਹੁਲਾਰਾ ਮਿਲੇਗਾ, ਜਿਸ ਰਾਹੀਂ ਟੈਕਸ ਤੋਂ ਟਾਲ-ਮਟੋਲ ਅਤੇ ਟੈਕਸ ਤੋਂ ਬਚਣ ਉੱਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਟੈਕਸ ਆਮਦਨ ਦੇ ਦਾਅਵੇ ਇਕੱਠੇ ਕਰਨ ਵਿੱਚ ਵੀ ਮਦਦ ਮਿਲੇਗੀ।

ਮੌਜੂਦਾ ਕਨਵੈਨਸ਼ਨ ਦੇ ‘ਸੂਚਨਾ ਦੇ ਆਦਾਨ-ਪ੍ਰਦਾਨ’ ਦੀ ਧਾਰਾ 26 ਨੂੰ ਬਦਲ ਕੇ ਪ੍ਰੋਟੋਕੋਲ ਵਿੱਚ ਇੱਕ ਨਵੀਂ ਧਾਰਾ ਲਿਆਂਦੀ ਗਈ ਹੈ, ਜੋ ਸੂਚਨਾ ਦੇ ਆਦਾਨ-ਪ੍ਰਦਾਨ ਦੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ।

ਪ੍ਰੋਟੋਕੋਲ ਵਿੱਚ ‘ਟੈਕਸ ਇਕੱਠੇ ਕੀਤੇ ਜਾਣ ਲਈ ਸਹਾਇਤਾ’ ਬਾਰੇ ਇੱਕ ਨਵੀਂ ਧਾਰਾ ਜੋੜੀ ਗਈ ਹੈ।

ਇਹ ਪ੍ਰੋਟੋਕੋਲ ਦੋਵੇਂ ਦੇਸ਼ਾਂ ਦੇ ਸਬੰਧਤ ਕਾਨੂੰਨਾਂ ਦੁਆਰਾ ਲੋੜੀਂਦੀਆਂ ਕਾਰਜ-ਵਿਧੀਆਂ ਦੇ ਮੁਕੰਮਲ ਹੋਣ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਮਿਤੀ ਨੂੰ ਲਾਗੂ ਹੋਵੇਗਾ।

*****

AKT/VB/SH