ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜ਼ੈਬੂ ਕੈਟਲ ਜੈਨੋਮਿਕਸ ਅਤੇ ਸਹਿਯੋਗਾਤਮਕ ਪੁਨਰਜੈਵਿਕ ਟੈਕਨੋਲੋਜੀ ਦੇ ਸਹਿਯੋਗ ਲਈ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਹੋਏ ਸਹਿਮਤੀ ਪੱਤਰ (ਐੱਮ ਓ ਯੂ) ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਸਮਝੌਤੇ ਉੱਤੇ ਅਕਤੂਬਰ, 2016 ਵਿੱਚ ਹਸਤਾਖਰ ਹੋਏ ਸਨ।
ਇਸ ਸਹਿਮਤੀ ਪੱਤਰ ਨਾਲ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਮਿੱਤਰਤਾਪੂਰਨ ਸਬੰਧ ਮਜ਼ਬੂਤ ਹੋਣਗੇ ਅਤੇ ਆਪਸੀ ਸਹਿਮਤੀ ਪ੍ਰਕਿਰਿਆਵਾਂ ਰਾਹੀਂ ਸਾਂਝੀਆਂ ਸਰਗਰਮੀਆਂ ਜ਼ਰੀਏ ਪਸ਼ੂਆਂ ਵਿੱਚ ਜੈਨੋਮਿਕਸ ਅਤੇ ਸਹਿਯੋਗਾਤਮਕ ਪੁਨਰਜੈਵਿਕ ਟੈਕਨੋਲੋਜੀਆਂ ਦੇ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ।
ਸਰਗਰਮੀਆਂ ਅਤੇ ਵਿਕਾਸਾਤਮਕ ਕਾਰਜ ਯੋਜਨਾਵਾਂ ਅਤੇ ਉਨ੍ਹਾਂ ਦੇ ਮੁਲਾਂਕਣ ਨੂੰ ਰੈਗੂਲਰ ਤੌਰ ਤੇ ਨਿਰਧਾਰਿਤ ਕਰਨ ਦੇ ਉਦੇਸ਼ ਨਾਲ ਹਰੇਕ ਪੱਖ ਦੇ ਨੁਮਾਇੰਦਿਆਂ ਦੀ ਬਰਾਬਰ ਬਰਾਬਰ ਗਿਣਤੀ ਵਾਲੀ ਇੱਕ ਲਾਗੂ ਕਰਨ ਵਾਲੀ ਕਮੇਟੀ ਕਾਇਮ ਕੀਤੀ ਜਾਵੇਗੀ।
ਇਸ ਨਾਲ ਨਿਰੰਤਰ ਡੇਅਰੀ ਵਿਕਾਸ ਅਤੇ ਸੰਸਥਾਗਤ ਮਜ਼ਬੂਤੀਕਰਨ ਦੇ ਅਧਾਰ ਉੱਤੇ ਮੌਜੂਦਾ ਮੁਹਿੰਮ ਨੂੰ ਵਿਆਪਕ ਬਣਾਉਣ ਦੇ ਉਦੇਸ਼ ਨਾਲ ਪਸ਼ੂਆਂ ਅਤੇ ਮੱਝਾਂ ਦੇ ਪੁਨਰਜੈਵਿਕ ਸੁਧਾਰ ਦੇ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ਰਾਹੀਂ ਪੂਰਾ ਕੀਤਾ ਜਾਵੇਗਾ।
ਇਸ ਸਹਿਮਤੀ ਪੱਤਰ ਨਾਲ (ੳ) ਜ਼ੇਬੂ ਕੈਟਲ ਅਤੇ ਉਨ੍ਹਾਂ ਦੇ ਸੰਪਰਕ ਅਤੇ ਮੱਝਾਂ ਵਿੱਚ ਜੈਨੋਮਿਕ ਦੀ ਧਾਰਨਾ (ਅ) ਪਸ਼ੂਆਂ ਅਤੇ ਮੱਝਾਂ ਵਿੱਚ ਸਹਿਯੋਗਾਤਮਕ ਪੁਨਰਜੈਵਿਕ ਟੈਕਨੋਲੋਜੀ ਦੀ ਧਾਰਨਾ (ੲ) ਜੈਨੋਮਿਕ ਅਤੇ ਸਹਿਯੋਗਾਤਮਕ ਪੁਨਰਜੈਵਿਕ ਟੈਕਨੋਲੋਜੀ ਵਿੱਚ ਸਮਰੱਥਾ ਨਿਰਮਾਣ (ਸ) ਭਾਰਤ ਸਰਕਾਰ (ਵਿਵਸਥਾ ਸੰਚਾਲਨ) ਨਿਯਮ 1961 ਦੀ ਦੂਜੀ ਸੂਚੀ ਦੇ ਨਿਯਮ 7 (ਸ) (1) ਅਧੀਨ ਇਨ੍ਹਾਂ ਦੋ ਦੇਸ਼ਾਂ ਦੇ ਸਬੰਧਤ ਕਾਨੂੰਨਾਂ ਅਤੇ ਵਟਾਂਦਰਿਆਂ ਅਨੁਸਾਰ ਜੈਨੋਮਿਕਸ ਅਤੇ ਏ ਆਰ ਟੀ ਵਿੱਚ ਸਬੰਧਤ ਖੋਜ ਅਤੇ ਵਿਕਾਸ ਰਾਹੀਂ ਜ਼ੈਬੂ ਕੈਟਲ ਵਿੱਚ ਜੈਨੋਮਿਕ ਚੋਣ ਪ੍ਰੋਗਰਾਮ ਵਿੱਚ ਵਿਗਿਆਨਕ ਸਹਿਯੋਗ ਨੂੰ ਉਤਸ਼ਾਹ ਮਿਲੇਗਾ ਅਤੇ ਕੰਮ ਸੁਖਾਲ਼ਾ ਹੋ ਸਕੇਗਾ।
AKT/VBA/SH