Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਹਿੰਦੁਸਤਾਨ ਖਾਦ ਅਤੇ ਰਸਾਇਣ ਲਿਮਿਟਡ (ਐੱਚਯੂਆਰਐੱਲ) ਵੱਲੋਂ ਭਾਰਤੀ ਖਾਦ ਨਿਗਮ ਲਿਮਿਟਡ  (ਐੱਫਸੀਆਈਐੱਲ) ਦੀਆਂ ਗੋਰਖਪੁਰ ਅਤੇ ਸਿੰਦਰੀ ਇਕਾਈਆਂ ਅਤੇ ਹਿੰਦੁਸਤਾਨ ਖਾਦ  ਨਿਗਮ ਲਿਮਿਟਡ (ਐੱਚਐੱਫਸੀਐੱਲ) ਦੀ ਬਰੌਨੀ ਇਕਾਈ ਦੇ ਪੁਨਰਗਠਨ ਲਈ ਰਿਆਇਤ ਸਮਝੌਤੇ ਤੇ ਭੂਮੀ ਪੱਟਾ ਸਮਝੌਤੇ ਅਤੇ ਪੱਟਾ ‘ਤੇ ਜ਼ਮੀਨ ਉਪੱਲਬਧ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਹੇਠ ਲਿਖੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ –

  • ਹਿੰਦੁਸਤਾਨ ਖਾਦ ਅਤੇ ਰਸਾਇਣ ਲਿਮਿਟਡ (ਐੱਚਯੂਆਰਐੱਲ) ਨੂੰ ਪੱਟੇ ‘ਤੇ ਜ਼ਮੀਨ ਉਪੱਲਬਧ ਕਰਵਾਉਣਾ।
  • ਹਿੰਦੁਸਤਾਨ ਖਾਦ ਅਤੇ ਰਸਾਇਣ ਲਿਮਿਟਡ (ਐੱਚਯੂਆਰਐੱਲ) ਵੱਲੋਂ ਭਾਰਤੀ ਖਾਦ ਨਿਗਮ ਦੀਆਂ ਗੋਰਖਪੁਰ ਅਤੇ ਸਿੰਦਰੀ ਇਕਾਈਆਂ ਅਤੇ ਹਿੰਦੁਸਤਾਨ ਖਾਦ ਲਿਮਿਟਡ (ਐੱਚਐੱਲਸੀਐੱਲ) ਦੀ ਬਰੌਨੀ ਇਕਾਈ ਦੇ ਪੁਨਰਗਠਨ ਲਈ ਰਿਆਇਤ ਸਮਝੌਤਾ ਅਤੇ ਭੂਮੀ ਪੱਟਾ ਸਮਝੌਤਾ ਉਪਲੱਬਧ ਕਰਵਾਉਣਾ।
  • ਗੋਰਖਪੁਰ, ਸਿੰਦਰੀ ਅਤੇ ਬਰੌਨੀ ਦੇ ਤਿੰਨ ਪ੍ਰੋਜੈਕਟਾਂ ਲਈ ਐੱਚਯੂਆਰਐੱਲ ਅਤੇ ਐੱਫਸੀਆਈਐੱਲ/ਐੱਚਐੱਫਸੀਐੱਲ ਦਰਮਿਆਨ ਸਮਝੌਤੇ ਦੇ ਮੱਦੇਨਜ਼ਰ ਵਿਕਲਪ ਸਮਝੌਤਿਆਂ ਅਤੇ ਹੋਰ ਸਮਝੌਤਿਆਂ ਨੂੰ ਪ੍ਰਵਾਨਗੀ ਦੇਣ ਲਈ ਅੰਤਰ-ਮੰਤਰਾਲਾ (IMC) ਕਮੇਟੀ ਨੂੰ ਅਧਿਕਾਰ ਦੇਣਾ।

ਪ੍ਰਭਾਵ:

ਐੱਫਸੀਆਈਐੱਲ/ਐੱਚਐੱਫਸੀਐੱਲ ਦੇ ਗੋਰਖਪੁਰ, ਸਿੰਦਰੀ ਅਤੇ ਬਰੌਨੀ ਇਕਾਈਆਂ ਦੇ ਪੁਨਰਗਠਨ ਨਾਲ ਖਾਦ ਖੇਤਰ ਵਿੱਚ ਕਾਫੀ ਨਿਵੇਸ਼ ਸੁਨਿਸ਼ਚਿਤ ਹੋਵੇਗਾ। ਇਹ ਇਕਾਈਆਂ ਜਗਦੀਸ਼ਪੁਰ-ਹਲਦੀਆ ਪਾਈਪਲਾਈਨ (ਜੇਐੱਚਪੀਐੱਲ) ਗੈਸ ਪਾਈਪਲਾਈਨ ਦੇ ਪ੍ਰਮੁੱਖ ਗ੍ਰਾਹਕ ਦੇ ਤੌਰ ‘ਤੇ ਕੰਮ ਕਰੇਗੀ, ਜਿਸ ਨੂੰ ਪੂਰਬੀ ਭਾਰਤ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਛਾਇਆ ਜਾ ਰਿਹਾ ਹੈ। ਇਸ ਨਾਲ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੂਰਬੀ ਖੇਤਰ/ਰਾਜਾਂ ਦੀ ਅਰਥਵਿਵਸਥਾ ਵਿੱਚ ਤੇਜ਼ੀ ਆਵੇਗੀ। ਖਾਦ ਇਕਾਈਆਂ ਦੇ ਪੁਨਰਗਠਨ ਨਾਲ ਯੂਰੀਆ ਦਾ ਘਰੇਲੂ ਉਤਪਾਦਨ ਵਧੇਗਾ ਅਤੇ ਸਿੱਟੇ ਵਜੋਂ ਯੂਰੀਆ ਵਿੱਚ ਆਤਮ ਨਿਰਭਰਤਾ ਆਵੇਗੀ।

 

ਵੇਰਵਾ:

  • ਐੱਨਟੀਪੀਸੀ, ਆਈਓਸੀਐੱਲ, ਸੀਆਈਐੱਲ ਅਤੇ ਐੱਫਸੀਆਈਐੱਲ/ਐੱਚਐੱਫਸੀਐੱਲ ਦੀ ਸੰਯੁਕਤ ਉਪਕਰਮ (Joint Venture) ਕੰਪਨੀ ਐੱਚਯੂਆਰਐੱਲ ਦਾ ਗਠਨ ਜੂਨ 2016 ਵਿੱਚ ਕੀਤਾ ਗਿਆ ਸੀ, ਤਾਂ ਕਿ ਗੋਰਖਪੁਰ, ਸਿੰਦਰੀ ਅਤੇ ਬਰੌਨੀ ਵਿੱਚ ਖਾਦ ਪੁਨਰਗਠਨ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਸਕੇ।
  • ਇਨ੍ਹਾਂ ਤਿੰਨ ਸਥਾਨਾਂ ‘ਤੇ ਖਾਦ ਪ੍ਰੋਜੈਕਟਾਂ ਦੇ ਗਠਨ ਵਿੱਚ ਐੱਚਯੂਆਰਐੱਲ ਦੀ ਸਹਾਇਤਾ ਲਈ ਐੱਫਸੀਆਈਐੱਲ/ਐੱਚਐੱਫਸੀਐੱਲ ਵੱਲੋਂ ਐੱਚਯੂਆਰਐੱਲ ਦੇ ਨਾਲ ਪੱਟਾ ਸਹਿਮਤੀ ‘ਤੇ ਦਸਤਖ਼ਤ ਕੀਤੇ ਜਾਣੇ ਹਨ। ਜ਼ਮੀਨ ਦਾ ਪੱਟਾ 55 ਸਾਲਾਂ ਲਈ ਹੋਵੇਗਾ।
  • ਪੱਟਾਧਾਰਕ (ਐੱਚਯੂਆਰਐੱਲ) ਪ੍ਰਤੀ ਸਾਲ ਪੱਟਾਦਾਤਾ (ਐੱਫਸੀਆਈਐੱਲ/ਐੱਚਐੱਫਸੀਐੱਲ) ਨੂੰ ਇੱਕ ਲੱਖ ਰੁਪਏ ਪ੍ਰਤੀ ਸਾਲ ਦਾ ਅਸ਼ੰਕ ਪੱਟਾ ਕਿਰਾਇਆ ਦੇਵੇਗਾ।
  • ਐੱਫਸੀਆਈਐੱਲ ਦੀ ਸਿੰਦਰੀ ਅਤੇ ਗੋਰਖਪੁਰ ਇਕਾਈਆਂ ਅਤੇ ਐੱਚਐੱਫਸੀਐੱਲ ਦੀ ਬਰੌਨੀ ਇਕਾਈ ਲਈ ਰਿਆਇਤ ਸਹਿਮਤੀ ਦੇ ਮੱਦੇਨਜ਼ਰ ਐੱਫਸੀਆਈਐੱਲ/ਐੱਚਐੱਫਸੀਐੱਲ ਅਤੇ ਐੱਚਯੂਆਰਐੱਲ (ਰਿਆਇਤ ਪ੍ਰਾਪਤ) ਦਰਮਿਆਨ ਸਮਝੌਤਾ ਹੋਣਾ ਹੈ, ਜਿਸ ਤਹਿਤ ਐੱਚਯੂਆਰਐੱਲ ਨੂੰ ਡਿਜ਼ਾਈਨ, ਇੰਜੀਨੀਅਰਿੰਗ, ਨਿਰਮਾਣ, ਖ਼ਰੀਦ ਟੈਸਟ, ਜਾਂਚ ਸੰਚਾਲਨ, ਖਾਦ ਯੰਤਰਾਂ ਦੇ ਰੱਖ-ਰਖਾਅ ਅਤੇ ਉਸ ਦੇ ਉਤਪਾਦਨ ਦੀ ਮਾਰਕੀਟਿੰਗ ਦਾ ਅਧਿਕਾਰ ਪ੍ਰਾਪਤ ਹੋ ਸਕੇ।
  • ਐੱਚਯੂਆਰਐੱਲ ਨੂੰ ਵਿੱਤ ਪ੍ਰਾਪਤੀ ਲਈ ਭੂਮੀ ਵਿਤਰਣ ਦੇ ਉਦੇਸ਼ ਨਾਲ ਐੱਫਸੀਆਈਐੱਲ/ਐੱਚਐੱਫਸੀਐੱਲ, ਵਿਸ਼ੇਸ਼ ਪ੍ਰੋਜੈਕਟਾਂ ਲਈ ਕਰਜ਼ਦਾਤਾ ਪ੍ਰਤੀਨਿਧੀ ਅਤੇ ਐੱਚਯੂਆਰਐੱਲ ਦਰਮਿਆਨ ਹੋਣ ਵਾਲੇ ਵਿਕਲਪ ਸਮਝੌਤੇ, ਜੋ ਕਿ ਤਿੰਨ ਪੱਖੀ ਸਮਝੌਤਾ ਹੈ, ਉਸ ਦੇ ਲਈ ਹਰੇਕ ਪ੍ਰੋਜੈਕਟ ਦੇ ਸਬੰਧ ਵਿੱਚ ਕਰਜ਼ਦਾਤਾ ਸਮੂਹ ਵੱਲੋਂ ਦਸਤਖ਼ਤ ਕੀਤੇ ਜਾਣ ਬਾਅਦ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾਣ ਦੀ ਜ਼ਰੂਰਤ ਹੋਵੇਗੀ।

 

*****

ਏਕੇਟੀ/ਐੱਸਐੱਚ