ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਗੁਆਨਾ (Guyana) ਗਣਰਾਜ ਦੇ ਕੁਦਰਤੀ ਸੰਸਾਧਨ ਮੰਤਰਾਲੇ ਦਰਮਿਆਨ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਐੱਮਓਯੂ ਦਾ ਵੇਰਵਾ:
ਪ੍ਰਸਤਾਵਿਤ ਐੱਮਓਯੂ ਵਿੱਚ ਗੁਆਨਾ (Guyana) ਤੋਂ ਕੱਚੇ ਮਾਲ ਦੀ ਸੋਰਸਿੰਗ, ਗੁਆਨਾ (Guyana) ਦੇ ਖੋਜ ਅਤੇ ਉਤਪਾਦਨ (ਈ ਐਂਡ ਪੀ) ਖੇਤਰ ਵਿੱਚ ਭਾਰਤੀ ਕੰਪਨੀਆਂ ਦੀ ਭਾਗੀਦਾਰੀ, ਕੱਚੇ ਤੇਲ ਦੀ ਰਿਫਾਇਨਿੰਗ, ਸਮਰੱਥਾ ਨਿਰਮਾਣ, ਦੁਵੱਲੇ ਵਪਾਰ ਨੂੰ ਮਜ਼ਬੂਤ ਕਰਨ ਸਮੇਤ ਹਾਈਡਰੋਕਾਰਬਨ ਖੇਤਰ ਦੀ ਸੰਪੂਰਨ ਮੁੱਲ ਲੜੀ ਸ਼ਾਮਲ ਹੈ। ਕੁਦਰਤੀ ਗੈਸ ਖੇਤਰ ਵਿੱਚ ਸਹਿਯੋਗ, ਗੁਆਨਾ (Guyana) ਵਿੱਚ ਤੇਲ ਅਤੇ ਗੈਸ ਖੇਤਰ ਦੇ ਲਈ ਇੱਕ ਰੈਗੂਲੇਟਰੀ ਨੀਤੀ ਢਾਂਚਾ ਵਿਕਸਿਤ ਕਰਨ ਵਿੱਚ ਸਹਿਯੋਗ; ਬਾਇਓ ਫਿਊਲ ਸਮੇਤ ਸਵੱਛ ਊਰਜਾ ਖੇਤਰ ਅਤੇ ਸੌਰ ਊਰਜਾ ਆਦਿ ਸਮੇਤ ਨਵਿਆਉਣਯੋਗ ਖੇਤਰ ਵਿੱਚ ਸਹਿਯੋਗ।
ਪ੍ਰਭਾਵ:
ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ‘ਤੇ ਗੁਆਨਾ (Guyana) ਦੇ ਨਾਲ ਸਹਿਮਤੀ ਪੱਤਰ ਦੁੱਵਲੇ ਵਪਾਰ ਨੂੰ ਮਜ਼ਬੂਤ ਕਰੇਗਾ, ਇੱਕ-ਦੂਸਰੇ ਦੇ ਦੇਸ਼ਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਕੱਚੇ ਤੇਲ ਦੇ ਸਰੋਤਾਂ ਵਿੱਚ ਵਿਵਿਧਤਾ ਲਿਆਉਣ ਵਿੱਚ ਮਦਦ ਕਰੇਗਾ, ਜਿਸ ਨਾਲ ਦੇਸ਼ ਦੀ ਊਰਜਾ ਅਤੇ ਸਪਲਾਈ ਦੀ ਸੁਰੱਖਿਆ ਵਿੱਚ ਵਾਧਾ ਹੋਵੇਗਾ। ਇਹ ਭਾਰਤੀ ਕੰਪਨੀਆਂ ਨੂੰ ਗੁਆਨਾ (Guyana) ਦੇ ਈਐਂਡਪੀ ਖੇਤਰ ਵਿੱਚ ਹਿੱਸਾ ਲੈਣ, ਅਪਸਟ੍ਰੀਮ ਪ੍ਰੋਜੈਕਟਾਂ ‘ਤੇ ਗਲੋਬਲ ਤੇਲ ਅਤੇ ਗੈਸ ਕੰਪਨੀਆਂ ਦੇ ਨਾਲ ਕੰਮ ਕਰਨ ਦਾ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਵੀ ਪ੍ਰਦਾਨ ਕਰੇਗਾ, ਜਿਸ ਨਾਲ “ਆਤਮ ਨਿਰਭਰ ਭਾਰਤ” ਦੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਮਿਲੇਗਾ।
ਲਾਗੂ ਕਰਨ ਰਣਨੀਤੀ ਅਤੇ ਲਕਸ਼:
ਇਹ ਸਹਿਮਤੀ ਪੱਤਰ ਆਪਣੇ ਹਸਤਾਖਰ ਦੀ ਮਿਤੀ ਤੋਂ ਲਾਗੂ ਹੋਵੇਗਾ ਅਤੇ ਪੰਜ ਸਾਲ ਦੀ ਮਿਆਦ ਤੱਕ ਲਾਗੂ ਰਹੇਗਾ ਅਤੇ ਉਸ ਦੇ ਬਾਅਦ ਸਵੈਚਾਲਿਤ ਤੌਰ ‘ਤੇ ਪੰਜ ਸਾਲ ਦੇ ਅਧਾਰ ‘ਤੇ ਅੱਪਡੇਟ ਹੋ ਜਾਵੇਗਾ ਜਦੋਂ ਤੱਕ ਕਿ ਕੋਈ ਵੀ ਧਿਰ ਦੂਸਰੇ ਧਿਰ ਨੂੰ ਇਸ ਨੂੰ ਸਮਾਪਤ ਕਰਨ ਦੇ ਆਪਣੇ ਇਰਾਦੇ ਦੇ ਤਿੰਨ ਮਹੀਨੇ ਪਹਿਲਾਂ ਲਿਖਤੀ ਨੋਟਿਸ ਨਹੀਂ ਦਿੰਦਾ ਹੈ।
ਪਿਛੋਕੜ:
ਹਾਲ ਹੀ ਦੇ ਦਿਨਾਂ ਵਿੱਚ, ਗੁਆਨਾ (Guyana) ਨੇ ਤੇਲ ਅਤੇ ਗੈਸ ਖੇਤਰ ਵਿੱਚ ਮਹੱਤਵਪੂਰਨ ਮੁਹਾਰਤ ਹਾਸਲ ਕੀਤੀ ਹੈ ਅਤੇ ਦੁਨੀਆ ਦਾ ਸਭ ਤੋਂ ਨਵਾਂ ਤੇਲ ਉਤਪਾਦਕ ਬਣ ਗਿਆ ਹੈ। 11.2 ਬਿਲੀਅਨ ਬੈਰਲ ਤੇਲ ਦੇ ਬਰਾਬਰ ਦੀਆਂ ਨਵੀਆਂ ਖੋਜਾਂ ਕੁੱਲ ਗਲੋਬਲ ਤੇਲ ਅਤੇ ਗੈਸ ਖੋਜਾਂ ਦਾ 18% ਅਤੇ ਖੋਜੇ ਗਏ ਤੇਲ ਦਾ 32% ਸਨ। ਓਪੇਕ ਵਰਲਡ ਆਇਲ ਆਉਟਲੁੱਕ 2022 ਦੇ ਅਨੁਸਾਰ, ਗੁਆਨਾ (Guyana) ਵਿੱਚ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ ਦੇਖਣ ਦਾ ਅਨੁਮਾਨ ਹੈ, ਤਰਲ ਪਦਾਰਥਾਂ ਦੀ ਸਪਲਾਈ 2021 ਵਿੱਚ 0.1 ਐੱਮਬੀ/ਦਿਨ ਤੋਂ ਵਧ ਕੇ 2027 ਵਿੱਚ 0.9 ਐੱਮਬੀ/ਦਿਨ ਹੋ ਜਾਵੇਗੀ।
ਇਸ ਤੋਂ ਇਲਾਵਾ, ਵਿਸ਼ਵ ਊਰਜਾ 2022 ਦੀ ਬੀਪੀ ਸਟੈਟਿਸਟੀਕਲ ਸਮੀਖਿਆ ਦੇ ਅਨੁਸਾਰ, ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਊਰਜਾ ਉਪਭੋਗਤਾ, ਤੀਸਰਾ ਸਭ ਤੋਂ ਵੱਡਾ ਤੇਲ ਉਪਭੋਗਤਾ ਅਤੇ ਚੌਥਾ ਸਭ ਤੋਂ ਵੱਡਾ ਰਿਫਾਈਨਰ ਅਤੇ ਵਧਦੀ ਊਰਜਾ ਜ਼ਰੂਰਤਾਂ ਦੇ ਨਾਲ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਬੀਪੀ ਐਨਰਜੀ ਆਉਟਲੁੱਕ ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀ ਦਾ ਅਨੁਮਾਨ ਹੈ ਕਿ ਭਾਰਤ ਦੀ ਊਰਜਾ ਮੰਗ 2040 ਤੱਕ ਸਲਾਨਾ 1% ਦੀ ਦਰ ਦੀ ਤੁਲਨਾ ਵਿੱਚ ਲਗਭਗ 3% ਸਲਾਨਾ ਦੀ ਦਰ ਨਾਲ ਵਧੇਗੀ। ਇਸ ਤੋਂ ਇਲਾਵਾ, 2020-2040 ਦੇ ਦਰਮਿਆਨ ਗਲੋਬਲ ਊਰਜਾ ਮੰਗ ਵਾਧੇ ਵਿੱਚ ਭਾਰਤ ਦੀ ਹਿੱਸੇਦਾਰੀ ਲਗਭਗ 25-28 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ।
ਦੇਸ਼ ਦੀ ਊਰਜਾ ਸੁਰੱਖਿਆ ਦੁਆਰਾ ਨਿਰਧਾਰਿਤ ਨਾਗਰਿਕਾਂ ਲਈ ਊਰਜਾ ਪਹੁੰਚ, ਉਪਲਬਧਤਾ, ਸਮਰੱਥਾ ਸੁਨਿਸ਼ਚਿਤ ਕਰਨ ਲਈ ਅਤੇ ਅਧਿਕ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਭਾਰਤ ਕੱਚੇ ਤੇਲ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਗੁਣਵੱਤਾਪੂਰਨ ਵਿਦੇਸ਼ੀ ਸੰਪੱਤੀ ਪ੍ਰਾਪਤ ਕਰਕੇ ਹਾਈਡ੍ਰੋਕਾਰਬਨ ਖੇਤਰ ਵਿੱਚ ਨਵੀਂ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਸ ਨਾਲ ਕਿਸੇ ਇੱਕ ਭੂਗੋਲਿਕ/ਆਰਥਿਕ ਇਕਾਈ ‘ਤੇ ਨਿਰਭਰਤਾ ਘੱਟ ਹੋ ਜਾਂਦੀ ਹੈ ਅਤੇ ਭਾਰਤ ਦੀ ਰਣਨੀਤਕ ਗਤੀਸ਼ੀਲਤਾ ਵਧ ਜਾਂਦੀ ਹੈ।
ਗੁਆਨਾ (Guyana) ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਹਾਈਡ੍ਰੋਕਾਰਬਨ ਖੇਤਰ ਵਿੱਚ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਅਤੇ ਸਹਿਯੋਗ ਦੇ ਸੰਭਾਵਿਤ ਖੇਤਰਾਂ ਦੀ ਸੰਖਿਆ ਨੂੰ ਦੇਖਦੇ ਹੋਏ, ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ‘ਤੇ ਗੁਆਨਾ (Guyana) ਦੇ ਨਾਲ ਇੱਕ ਸਹਿਮਤੀ ਪੱਤਰ ਵਿੱਚ ਪ੍ਰਵੇਸ਼ ਕਰਨ ਦਾ ਪ੍ਰਸਤਾਵ ਹੈ।
*******
ਡੀਐੱਸ/ਐੱਸਕੇਐੱਸ