Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਫਰੇਮਵਰਕ ਸੰਮੇਲਨ (ਯੂਐੱਨਐੱਫਸੀਸੀਸੀ) ਵਿੱਚ ਭਾਰਤ ਦੀ ਦੂਜੀ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਫਰੇਮਵਰਕ ਸੰਮੇਲਨ (ਯੂਐੱਨਐੱਫਸੀਸੀਸੀ) ਦੀ ਰਿਪੋਰਟਿੰਗ ਜ਼ਿੰਮੇਵਾਰੀ ਪੂਰੀ ਕਰਨ ਲਈ ਭਾਰਤ ਦੀ ਦੂਜੀ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਵਿਸ਼ੇਸ਼ਤਾਵਾਂ:

  1. ਯੂਐੱਨਐੱਫਸੀਸੀਸੀ ਵਿੱਚ ਭਾਰਤ ਦੀ ਦੂਜੀ ਦੋ ਸਾਲਾ ਰਿਪੋਰਟ, ਸੰਮੇਲਨ ਵਿੱਚ ਪੇਸ਼ ਪਹਿਲੀ ਦੋ ਸਾਲਾ ਰਿਪੋਰਟ ਦਾ ਅੱਪਡੇਟ ਰੂਪ ਹੈ। ਦੋ ਸਾਲਾ ਅੱਪਡੇਟ ਰਿਪੋਰਟ ਦੇ ਪੰਜ ਪ੍ਰਮੁੱਖ ਹਿੱਸੇ ਹਨ- ਰਾਸ਼ਟਰੀ ਸਥਿਤੀਆਂ, ਰਾਸ਼ਟਰੀ ਗ੍ਰੀਨ ਹਾਊਸ ਗੈਸ ਇਨਵੈਂਟਰੀ, ਮੁਆਵਜ਼ਾ ਗਤੀਵਿਧੀਆਂ, ਵਿੱਤ, ਟੈਕਨੋਲੋਜੀ ਅਤੇ ਸਮਰੱਥਾ ਨਿਰਮਾਣ ਸਬੰਧੀ ਜ਼ਰੂਰਤਾਂ ਅਤੇ ਸਮਰਥਨ ਪ੍ਰਾਪਤੀ ਅਤੇ ਘਰੇਲੂ ਨਿਗਰਾਨੀ, ਰਿਪੋਰਟਿੰਗ ਅਤੇ ਪੁਸ਼ਟੀਕਰਨ (ਐੱਮਆਰਵੀ) ਵਿਵਸਥਾ।

 

  1. ਰਾਸ਼ਟਰੀ ਪੱਧਰ ’ਤੇ ਕੀਤੇ ਗਏ ਵਿਭਿੰਨ ਅਧਿਐਨਾਂ ਤੋਂ ਬਾਅਦ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਤਿਆਰ ਕੀਤੀ ਗਈ ਹੈ।

 

  1. ਬੀਯੂਆਰ ਦੀ ਸਮੀਖਿਆ ਵਿਭਿੰਨ ਪੱਧਰਾਂ ’ਤੇ ਕੀਤੀ ਗਈ ਹੈ-ਮਾਹਿਰਾਂ ਵੱਲੋਂ ਸਮੀਖਿਆ, ਵਧੀਕ ਸਕੱਤਰ (ਜਲਵਾਯੂ ਪਰਿਵਰਤਨ) ਦੀ ਪ੍ਰਧਾਨਗੀ ਵਿੱਚ ਟੈਕਨੋਲੋਜੀ ਸਲਾਹਕਾਰੀ ਮਾਹਿਰ ਕਮੇਟੀ ਵੱਲੋਂ ਕੀਤੀ ਗਈ ਸਮੀਖਿਆ, ਸਕੱਤਰ (ਈਐੱਫ ਐਂਡ ਸੀਸੀ) ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਸੰਚਾਲਨ ਕਮੇਟੀ ਵੱਲੋਂ ਕੀਤੀ ਗਈ ਸਮੀਖਿਆ। ਰਾਸ਼ਟਰੀ ਸੰਚਾਲਨ ਕਮੇਟੀ ਇੱਕ ਅੰਤਰ ਮੰਤਰਾਲਾ ਸੰਸਥਾ ਹੈ ਜਿਸ ਵਿੱਚ ਸ਼ਾਮਲ ਹੈ- ਨੀਤੀ ਆਯੋਗ, ਖੇਤੀ ਖੋਜ ਅਤੇ ਸਿੱਖਿਆ, ਖੇਤੀ ਸਹਿਕਾਰਿਤਾ ਅਤੇ ਕਿਸਾਨ ਭਲਾਈ, ਆਰਥਿਕ ਮਾਮਲੇ, ਵਿਦੇਸ਼ੀ ਮਾਮਲੇ, ਨਵੀਂ ਅਤੇ ਅਖੁੱਟ ਊਰਜਾ, ਵਿਗਿਆਨ ਅਤੇ ਟੈਕਨੋਲੋਜੀ, ਕੋਇਲਾ, ਊਰਜਾ, ਰੇਲਵੇ ਬੋਰਡ, ਸੜਕ ਆਵਾਜਾਈ ਅਤੇ ਰਾਜ ਮਾਰਗ, ਸ਼ਿਪਿੰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਾਲਪ, ਸਿਹਤ ਅਤੇ ਪਰਿਵਾਰ ਭਲਾਈ, ਭੂ ਵਿਗਿਆਨ ਮੰਤਰਾਲਾ, ਗ੍ਰਾਮੀਣ ਵਿਕਾਸ, ਆਵਾਸ ਅਤੇ ਸ਼ਹਿਰੀ ਮਾਮਲੇ, ਉਦਯੋਗਿਕ ਨੀਤੀ ਅਤੇ ਪ੍ਰਗਤੀ, ਵਣਜ ਅਤੇ ਉਦਯੋਗ ਮੰਤਰਾਲਾ, ਇਸਪਾਤ, ਸ਼ਹਿਰੀ ਹਵਾਬਾਜ਼ੀ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਸ਼ਾਮਲ ਹਨ। ਸਮੀਖਿਆ ਪ੍ਰਕਿਰਿਆ ਤੋਂ ਬਾਅਦ ਸਾਰੀਆਂ ਸੋਧਾਂ ਅਤੇ ਪ੍ਰਾਸੰਗਿਕ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦਿਆਂ ਦੂਜੀ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

 

  1. 2014 ਦੌਰਾਨ ਭਾਰਤ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਕੁੱਲ 26,07,488 ਗੀਗਾ ਗ੍ਰਾਮ (ਸੀਸੀ-2 ਸਮਾਨ*- 2.607 ਬਿਲੀਅਨ ਟਨ ਲਗਪਗ) (ਐੱਲਯੂਐੱਨਯੂਸੀਐੱਫ ਨੂੰ ਛੱਡ ਕੇ) ਗ੍ਰੀਨ ਹਾਊਸ ਗੈਸਾਂ ਦਾ ਉਤਸਰਜਨ ਹੋਇਆ। ਐੱਨਯੂਐੱਲਯੂਸੀਐੱਫ ਨੂੰ ਸ਼ਾਮਲ ਕਰਨ ਤੋਂ ਬਾਅਦ ਕੁੱਲ ਉਤਸਰਜਨ 23,06,295 ਗੀਗਾ ਗ੍ਰਾਮ (ਕਾਰਬਨ ਡਾਈਆਕਸਾਈਡ ਸਮਾਨ- 2.306 ਬਿਲੀਅਨ ਟਨ ਲਗਭਗ) ਹੋਇਆ। ਕੁੱਲ ਉਤਸਰਜਨ ਵਿੱਚ ਊਰਜਾ ਖੇਤਰ ਦੀ ਹਿੱਸੇਦਾਰੀ 73%, ਆਈਪੀਪੀਯੂ ਦੀ 8%, ਖੇਤੀ ਦੀ 16% ਅਤੇ ਰਹਿੰਦ ਖੂੰਹਦ ਖੇਤਰ ਦੀ 3% ਰਹੀ। ਵਣ ਭੂਮੀ, ਖੇਤੀ ਭੂਮੀ ਅਤੇ ਅਬਾਦੀ ਦੇ ਕਾਰਬਨ ਸਿੰਕ ਐਕਸ਼ਨ ਤੋਂ ਉਤਸਰਜਨ ਵਿੱਚ 12% ਕਮੀ ਹੋਈ। ਸਾਲ 2014 ਲਈ ਭਾਰਤ ਦੀ ਗ੍ਰੀਨ ਹਾਊਸ ਗੈਸ ਉਤਸਰਜਨ ਸਾਰਣੀ ਨਿਮਨਲਿਖਤ ਹੈ-

 

ਊਰਜਾ 

19,09,765.74

 

ਉਦਯੋਗਿਕ ਪ੍ਰਕਿਰਿਆ ਅਤੇ ਉਤਪਾਦ ਉਪਯੋਗ 

2,02,277.69

 

ਖੇਤੀਬਾੜੀ 

4,17,217.54

 

ਰਹਿੰਦ ਖੂੰਦ (ਵੇਸਟ) 

78,227.15

 

ਭੂਮੀ ਦਾ ਉਪਯੋਗ, ਭੂਮੀ ਉਪਯੋਗ ਵਿੱਚ ਤਬਦੀਲੀ ਅਤੇ ਫਰੈਸਟਰੀ (ਐੱਲਯੂਐੱਲਯੂਸੀਐੱਫ)** 

-3,01,192.69

 

ਕੁੱਲ (ਐੱਲਯੂਐੱਲਯੂਸੀਐੱਫ ਤੋਂ ਬਿਨਾ)

26,07,488.12

 

ਕੁੱਲ (ਐੱਲਯੂਐੱਲਯੂਸੀਐੱਫ ਨਾਲ)

23,06,295.43

 

ਸ਼੍ਰੇਣੀ    ਕਾਰਬਨ ਡਾਇਆਕਸਾਈਡ ਸਮਾਨ (ਗੀਗਾ ਗ੍ਰਾਮ) 

 

 

**ਨਕਾਰਾਤਮਕ ਉਤਸਰਜਨ ਦਾ ਅਰਥ ਹੈ ਸਿੰਕ ਐਕਸ਼ਨ ਯਾਨੀ ਵਾਯੂਮੰਡਲ ਤੋਂ ਪ੍ਰਤਿਸਥਾਪਿਤ ਕਾਰਬਨ ਦੀ ਕੁੱਲ ਮਾਤਰਾ।

*ਇੱਕ ਗੀਗਾ ਗ੍ਰਾਮ=109  ਗ੍ਰਾਮ; ਗ੍ਰੀਨ ਹਾਊਸ ਗੈਸਾਂ ਨੂੰ ਉਨ੍ਹਾਂ ਦੀ ਗਲੋਬਲ ਵਾਰਮਿੰਗ ਸਮਰੱਥਾ ਦਾ ਉਪਯੋਗ ਕਰਦੇ ਹੋਏ ਕਾਰਬਨ ਡਾਇਆਕਸਾਈਡ ਸਮਾਨ (equivalents) ਵਿੱਚ ਤਬਦੀਲ ਕੀਤਾ ਜਾਂਦਾ ਹੈ।

 

ਪ੍ਰਮੁੱਖ ਪ੍ਰਭਾਵ

ਇੱਕ ਪਾਰਟੀ ਹੋਣ ਦੇ ਨਾਤੇ ਦੂਜੀ ਦੋ ਸਾਲਾ ਰਿਪੋਰਟ ਦੇ ਪੇਸ਼ਕਰੀ ਨੂੰ ਲਾਗੂ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਭਾਰਤ ’ਤੇ ਹੋਏਗੀ।

*****

ਏਕੇਟੀ/ਐੱਸਐੱਚ