ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸੋਧੇ ਹੋਏ ਇਲੈਕਟ੍ਰੌਨਿਕਸ ਨਿਰਮਾਣ ਕਲਸਟਰਾਂ (ਈਐੱਮਸੀ 2.0) ਯੋਜਨਾ ਲਈ ਵਿੱਤੀ ਸਹਾਇਤਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਉਦੇਸ਼ ਇਲੈਕਟ੍ਰੌਨਿਕਸ ਨਿਰਮਾਣ ਕਲਸਟਰਾਂ (ਈਐੱਮਸੀ 2.0) ਦੇ ਜ਼ਰੀਏ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਸਾਂਝੀਆਂ ਸੁਵਿਧਾਵਾਂ ਨੂੰ ਵਿਕਸਿਤ ਕਰਨਾ ਹੈ ।ਇਹ ਆਸ਼ਾ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਈਐੱਮਸੀ ਤੋਂ ਈਐੱਸਡੀਐੱਮ ਸੈਕਟਰ ਦੇ ਨਾਲ-ਨਾਲ ਉੱਦਮਤਾ ਸਬੰਧੀ ਮਾਹੌਲ ਦੇ ਵਿਕਾਸ ਵਿੱਚ ਸਹਾਇਤਾ ਮਿਲੇਗੀ, ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ ਅਤੇ ਸਬੰਧਿਤ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਇਹ ਇਸ ਸੈਕਟਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰੋਜ਼ਗਾਰ ਦੇ ਅਵਸਰਾਂ ਅਤੇ ਟੈਕਸ ਮਾਲੀਏ ਵਿੱਚ ਵਾਧੇ ਜ਼ਰੀਏ ਸੰਭਵ ਹੋਵੇਗਾ।
ਸੰਸ਼ੋਧਿਤ ਇਲੈਕਟ੍ਰੌਨਿਕਸ ਨਿਰਮਾਣ ਕਲਸਟਰ ਯੋਜਨਾ ਨਾਲ ਇਲੈਕਟ੍ਰੌਨਿਕ, ਨਿਰਮਾਣ ਕਲਸਟਰਾਂ (ਈਐੱਮਸੀ 2.0) ਅਤੇ ਸਾਂਝੇ ਸੁਵਿਧਾ ਕੇਂਦਰਾਂ ਦੋਹਾਂ ਦੀ ਹੀ ਸਥਾਪਨਾ ਵਿੱਚ ਜ਼ਰੂਰੀ ਸਹਿਯੋਗ ਮਿਲੇਗਾ। ਇਸ ਯੋਜਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਲੈਕਟ੍ਰੌਨਿਕਸ ਨਿਰਮਾਣ ਕਲਸਟਰਾਂ (ਈਐੱਮਸੀ) ਨੂੰ ਘੱਟੋ-ਘੱਟ ਖਾਸ ਦਾਇਰੇ ਵਾਲੇ ਨੇੜਲੇ ਭੂਗੋਲਿਕ ਖੇਤਰਾਂ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਦੇ ਬੁਨਿਆਦੀ ਢਾਂਚੇ,ਖਾਸ ਸੁਵਿਧਾਵਾਂ ਅਤੇ ਈਐੱਸਡੀਐੱਮ ਇਕਾਈਆਂ ਦੇ ਲਈ ਹੋਰ ਸਾਂਝੀਆਂ ਸੁਵਿਧਾਵਾਂ ਦੇ ਵਿਕਾਸ ‘ਤੇ ਫੋਕਸ ਕੀਤਾ ਜਾਂਦਾ ਹੈ। ਸਾਂਝੇ ਸੁਵਿਧਾ ਕੇਂਦਰਾਂ (ਸੀਐੱਫਸੀ) ਦੇ ਲਈ ਸਬੰਧਿਤ ਖੇਤਰ ਵਿੱਚ ਮੌਜੂਦ ਇਕਾਈਆਂ ਦੀ ਮਹੱਤਵਪੂਰਨ ਗਿਣਤੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਤਹਿਤ ਸਾਂਝੇ ਤਕਨੀਕੀ ਬੁਨਿਆਦੀ ਢਾਂਚੇ ਦੀ ਅੱਪਗ੍ਰੇਡਿੰਗ ਕਰਨ ਅਤੇ ਇਸ ਤਰ੍ਹਾਂ ਦੇ ਈਐੱਮਸੀ,ਉਦਯੋਗਿਕ ਖੇਤਰਾਂ/ਪਾਰਕਾਂ/ਉਦਯੋਗਿਕ ਕੌਰੀਡੋਰ ਵਿੱਚ ਈਐੱਸਡੀਐੱਮ ਇਕਾਈਆਂ ਦੇ ਲਈ ਸਾਂਝੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ‘ਤੇ ਫੋਕਸ ਕੀਤਾ ਜਾਂਦਾ ਹੈ।
ਵਿੱਤੀ ਪ੍ਰਭਾਵ
ਪ੍ਰਸਤਾਵਿਤ ਈਐੱਮਸੀ 2.0 ਯੋਜਨਾ ਦਾ ਕੁੱਲ ਖਰਚਾ 3762.25 ਕਰੋੜ ਰੁਪਏ ਹੈ ਜਿਸ ਵਿੱਚ 3725 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਅੱਠ ਸਾਲ ਦੀ ਮਿਆਦ ਦੇ ਦੌਰਾਨ 37.25 ਕਰੋੜ ਰੁਪਏ ਦਾ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਸਬੰਧੀ ਖਰਚਾ ਸ਼ਾਮਲ ਹੈ।
ਲਾਭ
ਇਸ ਯੋਜਨਾ ਨਾਲ ਈਐੱਸਡੀਐੱਮ ਸੈਕਟਰ ਵਿੱਚ ਨਿਵੇਸ਼ ਦੇ ਪ੍ਰਵਾਹ ਨੂੰ ਆਕਰਸਿਤ ਕਰਨ ਲਈ ਇਲੈਕਟ੍ਰੌਨਿਕਸ ਉਦਯੋਗ ਦੇ ਲਈ ਮਜ਼ਬੂਤ ਬੁਨਿਆਦੀ ਢਾਂਚਾ ਅਧਾਰ ਦੀ ਸਿਰਜਣਾ ਹੋਵੇਗੀ ਅਤੇ ਇਸ ਨਾਲ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਇਸ ਯੋਜਨਾ ਦੇ ਅਨੁਮਾਨਿਤ ਨਤੀਜੇ ਨਿਮਨਲਿਖਤ ਹਨ:
1. ਇਲੈਕਟ੍ਰੌਨਿਕਸ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਤਿਆਰ ਬੁਨਿਆਦੀ ਢਾਂਚੇ ਅਤੇ ਕੰਪਿਊਟਰ ਪ੍ਰਣਾਲੀ ਨਾਲ ਜੁੜੇ ਉਪਕਰਣਾਂ ਦੀ ਉਪਲੱਬਧਤਾ ਸੁਨਿਸ਼ਚਿਤ ਹੋਵੇਗੀ।
2. ਇਲੈਕਟ੍ਰੌਨਿਕਸ ਖੇਤਰ ਵਿੱਚ ਨਵਾਂ ਨਿਵੇਸ਼ ਆਕਰਸ਼ਿਤ ਹੋਵੇਗਾ।
3. ਨਿਰਮਾਣ ਇਕਾਈਆਂ ਦੁਆਰਾ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
4. ਨਿਰਮਾਣ ਇਕਾਈਆਂ ਦੁਆਰਾ ਦਿੱਤੇ ਜਾਣ ਵਾਲੇ ਟੈਕਸ ਦੇ ਰੂਪ ਵਿੱਚ ਮਾਲੀਆ ਪ੍ਰਾਪਤ ਹੋਵੇਗਾ।
***
ਵੀਆਰਆਰਕੇ/ਏਕੇ