ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (ਪੀਐੱਮਵੀਵੀਵਾਈ) ਅਧੀਨ ਸੀਨੀਅਰ ਸਿਟੀਜ਼ਨਾਂ ਲਈ ਨਿਵੇਸ਼ ਦੀ ਹੱਦ 7.5 ਲੱਖ ਤੋਂ ਵਧਾਕੇ ਦੁੱਗਣੀ ਅਰਥਾਤ 15 ਲੱਖ ਰੁਪਏ ਕਰਨ ਅਤੇ ਇਸ ਵਿਚ ਸ਼ਾਮਲ ਹੋਣ ਲਈ ਸਮਾਂ ਸੀਮਾ 4 ਮਈ 2018 ਤੋਂ ਵਧਾ ਕੇ 31 ਮਾਰਚ 2020 ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਹ ਕਾਰਵਾਈ ਸਰਕਾਰ ਦੇ ਵਿੱਤੀ ਸ਼ਮੂਲੀਅਤ ਅਤੇ ਸੁਰੱਖਿਆ ਦੀ ਪ੍ਰਤੀਬੱਧਤਾ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ।
ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਲਈ ਮੌਜੂਦਾ ਸਕੀਮ ਵਿਚ ਪ੍ਰਤੀ ਪਰਿਵਾਰ ਨਿਵੇਸ਼ ਦੀ ਹੱਦ 7.5 ਲੱਖ ਰੁਪਏ ਪ੍ਰਤੀ ਪਰਿਵਾਰ ਤੋਂ ਵਧਾ ਕੇ 15 ਲੱਖ ਰੁਪਏ ਪ੍ਰਤੀ ਸੀਨੀਅਰ ਸਿਟੀਜ਼ਨ ਸੋਧੀ ਹੋਈ ਪੀਐੱਮਵੀਵੀਵਾਈ ਵਿੱਚ ਕਰ ਦਿੱਤੀ ਗਈ ਹੈ ਜਿਸ ਨਾਲ ਸੀਨੀਅਰ ਸਿਟੀਜ਼ਨਾਂ ਨੂੰ ਵਧੇਰੇ ਸਮਾਜਿਕ ਸੁਰੱਖਿਆ ਕਵਰ ਮੁਹੱਈਆ ਹੋ ਸਕੇਗਾ। ਇਸ ਨਾਲ ਸੀਨੀਅਰ ਸਿਟੀਜ਼ਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਹਾਸਲ ਹੋ ਸਕਣਗੇ।
ਮਾਰਚ, 2018 ਤੱਕ ਕੁਲ 2.23 ਲੱਖ ਸੀਨੀਅਰ ਸਿਟੀਜ਼ਨਾਂ ਨੂੰ ਪੀਐੱਮਵੀਵੀਵਾਈ ਦਾ ਲਾਭ ਦਿੱਤਾ ਜਾ ਰਿਹਾ ਹੈ। ਵਰਿਸ਼ਠ ਪੈਨਸ਼ਨ ਬੀਮਾ ਯੋਜਨਾ, 2014 ਵਾਲੀ ਪੁਰਾਣੀ ਸਕੀਮ ਤੋਂ ਕੁੱਲ 3.11 ਲੱਖ ਸੀਨੀਅਰ ਸਿਟੀਜ਼ਨਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।
****
ਏਕੇਟੀ/ਵੀਬੀਏ/ਐੱਸਐੱਚ