ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਦੇ ਖੇਤਰ ‘ਚ ਸਹਿਯੋਗ ਦੇ ਸਬੰਧ ‘ਚ ਭਾਰਤ ਅਤੇ ਮੋਰਾਕੋ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਸਹਿਮਤੀ ਪੱਤਰ `ਚ ਸਹਿਯੋਗ ਦੇ ਹੇਠ ਲਿਖੇ ਖੇਤਰ ਸ਼ਾਮਲ ਹਨ :
1. ਗੈਰ-ਸੰਚਾਰੀ ਬਿਮਾਰੀਆਂ, ਜਿਨ੍ਹਾਂ ‘ਚ ਬੱਚੇ ‘ਚ ਹੋਣ ਵਾਲਾ ਕਾਰਡੀਓਵਾਸਕੂਲਰ ਰੋਗ ਅਤੇ ਕੈਂਸਰ ਸ਼ਾਮਲ ਹੈ।
2. ਡਰੱਗ ਰੈਗੂਲੇਸ਼ਨ ਅਤੇ ਫਾਰਮਾਸਿਊਟਿਕਲ ਕੁਆਲਟੀ ਕੰਟਰੋਲ
3. ਸੰਚਾਰੀ ਰੋਗ
4. ਮਾਂ, ਬੱਚੇ ਅਤੇ ਨਵਜਨਮੇ ਦੀ ਸਿਹਤ
5. ਚੰਗੀ ਪ੍ਰੈਕਟਿਸ ਦੇ ਅਦਾਨ-ਪ੍ਰਦਾਨ ਲਈ ਹਸਪਤਾਲਾਂ ਨੂੰ ਜੋੜਨਾ
6. ਸਿਹਤ ਸੇਵਾਵਾਂ ਅਤੇ ਹਸਪਤਾਲਾਂ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ‘ਚ ਸਿਖਲਾਈ
7. ਸਿਖਲਾਈ ਦੇ ਕਿਸੇ ਵੀ ਹੋਰ ਖੇਤਰ ਦੇ ਰੂਪ ‘ਚ ਆਪਸੀ ਤੌਰ ‘ਤੇ ਫੈਸਲਾ ਲਿਆ ਜਾ ਸਕਦਾ ਹੈ।
ਸਹਿਮਤੀ ਪੱਤਰ ਨੂੰ ਵੇਰਵੇ ਸਮੇਤ ਲਾਗੂ ਕਰਨ ਲਈ ਇੱਕ ਵਰਕਿੰਗ ਗਰੁੱਪ ਦੀ ਸਥਾਪਨਾ
ਕੀਤੀ ਜਾਵੇਗੀ।
AKT/VBA/SH