ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੌਸ਼ਲ ਵਿਕਾਸ ਦੇ ਦੋ ਮੌਜੂਦਾ ਰੈਗੁਲੇਟਰੀ ਸੰਸਥਾਨਾਂ — ਵੋਕੇਸ਼ਨਲ ਟ੍ਰੇਨਿੰਗ ਲਈ ਰਾਸ਼ਟਰੀ ਕੌਂਸਲ (ਐਨਸੀਵੀਟੀ) ਅਤੇ ਰਾਸ਼ਟਰੀ ਕੌਸ਼ਲ ਵਿਕਾਸ ਏਜੰਸੀ (ਐਨਐਸਡੀਏ) ਨੂੰ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਲਈ ਰਾਸ਼ਟਰੀ ਕੌਂਸਲ (ਐਨਸੀਵੀਈਟੀ) ਵਿਚ ਮਿਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੇਰਵੇ-
ਅਲਪਕਾਲੀ ਅਤੇ ਦੀਰਘ ਕਾਲੀ (ਐੱਨਸੀਵੀਈਟੀ) ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਵਿੱਚ ਜੁਟੀਆਂ ਇਕਾਈਆਂ ਦੇ ਕੰਮਕਾਜ ਨੂੰ ਨਿਯਮਤ/ਨੇਮਬੱਧ ਦੋਹਾਂ ਲੰ ਕਰੇਗੀ ਅਤੇ ਅਜਿਹੇ ਅਦਾਰਿਆਂ ਦੇ ਕੰਮਕਾਜ ਲਈ ਘੱਟੋ ਘੱਟ ਮਿਆਰ ਕਾਇਮ ਕਰੇਗੀ। ਐੱਨਸੀਵੀਈਟੀ ਦੇ ਮੁੱਢਲੇ ਕੰਮਾਂ ਵਿਚ ਹੇਠ ਲਿਖੇ ਕੰਮ ਸ਼ਾਮਲ ਹੋਣਗੇ-
* ਅਸੈੱਸਮੈਂਟ ਸੰਸਥਾਵਾਂ, ਮੁੱਲਾਂਕਣ ਸੰਸਥਾਵਾਂ ਅਤੇ ਕੌਸ਼ਲ ਨਾਲ ਸਬੰਧਿਤ ਸੂਚਨਾ ਪ੍ਰਦਾਤਾਵਾਂ ਨੂੰ ਮਾਨਤਾ ਪ੍ਰਦਾਨ ਕਰਨਾ ਅਤੇ ਰੈਗੂਲੇਸ਼ਨ ਪ੍ਰਦਾਨ ਕਰਨਾ।
* ਅਵਾਰਡਿੰਗ ਸੰਸਥਾਵਾਂ ਅਤੇ ਸੈਕਟਰ ਸਕਿੱਲ ਕੌਸ਼ਲਾਂ (ਐੱਸਐੱਸਸੀਜ਼) ਦੀ ਯੋਗਤਾ ਨੂੰ ਪ੍ਰਵਾਨਗੀ ਦੇਣਾ।
* ਵੋਕੇਸ਼ਨਲ ਟ੍ਰੇਨਿੰਗ ਸੰਸਥਾਵਾਂ ਅਤੇ ਅਸੈੱਸਮੈਂਟ ਏਜੰਸੀਆਂ ਦੀ ਅਵਾਰਡਿੰਗ ਸੰਸਥਾਵਾਂ ਅਤੇ ਅਸੈੱਸਮੈਂਟ ਏਜੰਸੀਆਂ ਰਾਹੀਂ ਅਸਿੱਧੀ ਰੈਗੂਲੇਸ਼ਨ ਕਰਵਾਉਣਾ।
* ਖੋਜ ਅਤੇ ਸੂਚਨਾ ਪ੍ਰਦਾਨ ਕਰਨਾ।
* ਸ਼ਿਕਾਇਤਾਂ ਦਾ ਨਿਪਟਾਰਾ।
ਕੌਂਸਲ ਦੀ ਅਗਵਾਈ ਚੇਅਰਪਰਸਨ ਕਰੇਗਾ ਅਤੇ ਇਸ ਵਿੱਚ ਕਾਰਜਕਾਰੀ ਅਤੇ ਗੈਰ-ਕਾਰਜਕਾਰੀ ਮੈਂਬਰ ਸ਼ਾਮਲ ਹੋਣਗੇ। ਕਿਉਂਕਿ ਐਨਸੀਵੀਈਟੀ ਦੀ ਸਥਾਪਨਾ ਦੋ ਮੌਜੂਦਾ ਸੰਸਥਾਵਾਂ ਨੂੰ ਮਿਲਾ ਕੇ ਕੀਤੀ ਜਾਣੀ ਹੈ, ਇਸ ਲਈ ਮੌਜੂਦਾ ਢਾਂਚੇ ਅਤੇ ਸੰਸਾਧਨਾਂ ਦੀ ਵਰਤੋਂ ਹੀ ਅਧਿਕ ਹਿੱਸੇ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੰਮਕਾਜ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਕੁਝ ਹੋਰ ਅਸਾਮੀਆਂ ਵੀ ਉਤਪੰਨ ਸਿਰਜੀਆਂ ਜਾਣਗੀਆਂ। ਰੈਗੂਲੇਟਰ, ਵਲੋਂ ਰੈਗੂਲੇਟਰੀ ਪ੍ਰਕਿਰਿਆਵਾਂ ਦੇ ਬਿਹਤਰੀਨ ਵਿਵਹਾਰਾਂ ਦਾ ਪਾਲਣ ਕਰੇਗਾ। ਜਿਸ ਨਾਲ ਉਸਦਾ ਕੰਮਕਾਜ ਅਤੇ ਸੰਚਾਲਨ ਪ੍ਰੋਫੈਸ਼ਨਲ ਤਰੀਕੇ ਨਾਲ ਅਤੇ ਮੌਜੂਦਾ ਕਾਨੂੰਨਾਂ ਤਹਿਤ ਸੁਨਿਸ਼ਚਿਤ ਕੀਤਾ ਜਾ ਸਕੇ।
ਲਾਭ
ਇਸ ਸੰਸਥਾਗਤ ਸੁਧਾਰ ਨਾਲ ਗੁਣਵੱਤਾ ਵਿੱਚ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੀ ਮਾਰਕੀਟ ਪ੍ਰਸੰਗਿਕਤਾ ਵਿੱਚ ਸੁਧਾਰ ਆਵੇਗਾ ਜਿਸ ਨਾਲ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਦੀ ਭਰੋਸੇਯੋਗਤਾ ਵਧੇਗੀ ਅਤੇ ਕੌਸ਼ਲ ਪ੍ਰੋਗਰਾਮਾਂ ਵਿੱਚ ਨਿਜੀ ਨਿਵੇਸ਼ ਅਤੇ ਨਿਯੁਕਤੀ ਕਰਤਿਆੰ ਦੀ ਸ਼ਮੂਲੀਅਤ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਵੋਕੇਸ਼ਨਲ ਸਿੱਖਇਆ ਦੀ ਖਾਹਿਸ਼ੀ ਕੀਮਤ ਵਿੱਚ ਵਾਧੇ ਅਤੇ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਦੁਨੀਆ ਦੀ ਕੌਸ਼ਲ ਰਾਜਧਾਨੀ ਬਣਾਉਣ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਕੌਸ਼ਲ ਵਿਕਾਸ ਵਿੱਚ ਵਾਧੇ ਦਾ ਦੋਹਰਾ ਉਦੇਸ਼ ਪੂਰਾ ਹੋਵੇਗਾ।
ਭਾਰਤ ਦੇ ਸਕਿੱਲ ਈਕੋਸਿਸਟਮ ਦੇ ਰੈਗੂਲੇਟਰ ਦੇ ਤੌਰ ‘ਤੇ ਐੱਨਸੀਵੀਈਟੀ ਦਾ ਹਰ ਉਸ ਵਿਅਕਤੀ ਉੱਤੇ ਹਾਂ-ਪੱਖੀ ਪ੍ਰਭਾਵ ਪਵੇਗਾ ਜੋ ਕਿ ਦੇਸ਼ ਵਿੱਚ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਦਾ ਇੱਕ ਹਿੱਸਾ ਹੈ। ਕੌਸ਼ਲ ਅਧਾਰਤ ਸਿੱਖਿਆ ਦੇ ਵਿਚਾਰ ਨੂੰ ਵਧੇਰੇ ਖਾਹਿਸ਼ੀ ਢੰਗ ਨਾਲ ਦੇਖਿਆ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਉਤਸ਼ਾਹ ਮਿਲੇਗਾ ਕਿ ਉਹ ਕੌਸ਼ਲ ਅਧਾਰਿਤ ਵਿੱਦਿਅਕ ਕੋਰਸਾਂ ਲਈ ਆਵੇਦਨ ਕਰਨ। ਇਸ ਨਾਲ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਅਸਾਨੀ ਹੋਵੇਗੀ ਕਿਉਂਕਿ ਸਨਅਤ ਅਤੇ ਸੇਵਾਵਾਂ ਨੂੰ ਕੁਸ਼ਲ ਕਾਰਜ ਬਲ ਨਿਰੰਤਰ ਪ੍ਰਦਾਨ ਕੀਤੇ ਜਾਣਗੇ।
ਐਨਡਬਲਿਊ ਏਕੇਟੀ ਐਸਐਚ