Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਅਤੇ ਵਪਾਰ ਅਤੇ ਉਦਯੋਗ ਮੰਤਰਾਲਾ, ਸਿੰਗਾਪੁਰ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਗਣਰਾਜ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਸਿੰਗਾਪੁਰ ਗਣਰਾਜ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦਰਮਿਆਨ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਲਈ ਹਸਤਾਖਰ ਕੀਤੇ ਗਏ ਇੱਕ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ। ਇਸ ਸਮਝੌਤੇ ਤੇ ਫਰਵਰੀ 2022 ਵਿੱਚ ਹਸਤਾਖਰ ਕੀਤੇ ਗਏ ਸਨ।

ਇਹ ਸਮਝੌਤਾ ਇੱਕ ਵਿਧੀ ਪ੍ਰਦਾਨ ਕਰੇਗਾ ਅਤੇ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗਾ ਜੋ ਦੋਵਾਂ ਦੇਸ਼ਾਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰੇਗਾ ਜਿਸ ਨਾਲ ਸਹਿਯੋਗ ਦੁਆਰਾ ਨਵੀਂ ਟੈਕਨੋਲੋਜੀ ਦੀ ਸਿਰਜਣਾ, ਮਨੁੱਖੀ ਸ਼ਕਤੀ ਸਿਖਲਾਈ, ਆਈਪੀ ਉਤਪਾਦਨ ਹੋਵੇਗਾ।

ਇਸ ਸਹਿਯੋਗ ਤਹਿਤ ਲਾਗੂ ਕੀਤੀਆਂ ਗਈਆਂ ਗਤੀਵਿਧੀਆਂ ਜ਼ਰੀਏ ਨਵਾਂ ਗਿਆਨ ਅਤੇ ਟੈਕਨੋਲੋਜੀ ਵਿਕਾਸ ਆਤਮਨਿਰਭਰ ਭਾਰਤ ਨੂੰ ਗਤੀ ਪ੍ਰਦਾਨ ਕਰੇਗਾ। ਇਹ ਸਮਝੌਤਾ ਇੱਕ ਪ੍ਰਣਾਲੀ ਪ੍ਰਦਾਨ ਕਰੇਗਾ ਅਤੇ ਇੱਕ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗਾ ਜੋ ਦੋਵਾਂ ਦੇਸ਼ਾਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰੇਗਾ ਜਿਸ ਨਾਲ ਸਹਿਯੋਗ ਦੁਆਰਾ ਨਵੀਂ ਟੈਕਨੋਲੋਜੀ ਦੀ ਸਿਰਜਣਾ, ਮੈਨਪਾਵਰ ਟ੍ਰੇਨਿੰਗ, ਆਈਪੀ ਉਤਪਾਦਨ ਹੋਵੇਗਾ। ਸਮਝੌਤੇ ਵਿੱਚ ਕਲਪਿਤ ਗਤੀਵਿਧੀਆਂ ਵਿੱਚ ਉਤਪਾਦ ਵਿਕਾਸ ਅਤੇ ਟੈਕਨੋਲੋਜੀ ਦਾ ਆਦਾਨ-ਪ੍ਰਦਾਨ ਸ਼ਾਮਲ ਹੋਵੇਗਾ ਜਿਸ ਨਾਲ ਨਵੇਂ ਉੱਦਮ ਅਤੇ ਰੋਜ਼ਗਾਰ ਪੈਦਾ ਹੋ ਸਕਦੇ ਹਨ।

ਇਸ ਸਮਝੌਤੇ ਦਾ ਉਦੇਸ਼ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਵਿੱਚ ਸਾਂਝੇ ਹਿੱਤ ਦੇ ਖੇਤਰਾਂ ਵਿੱਚ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਵਿਕਾਸ ਕਰਨਾ ਅਤੇ ਸੁਵਿਧਾਜਨਕ ਬਣਾਉਣਾ ਹੈ। ਆਪਸੀ ਹਿੱਤ ਦੇ ਕਿਸੇ ਵੀ ਖੇਤਰ ਵਿੱਚ ਸਹਿਯੋਗ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਖੋਜ, ਨਵੀਨਤਾ ਅਤੇ ਤਕਨੀਕੀ ਵਿਕਾਸ ਨੂੰ ਅੱਗੇ ਵਧਾ ਸਕੇ, ਜਿਸ ਵਿੱਚ ਸ਼ਾਮਲ ਹਨ:

 

i. ਖੇਤੀਬਾੜੀ ਅਤੇ ਭੋਜਨ ਵਿਗਿਆਨ ਅਤੇ ਟੈਕਨੋਲੋਜੀ;

ii. ਉੱਨਤ ਨਿਰਮਾਣ ਅਤੇ ਇੰਜੀਨੀਅਰਿੰਗ;

iii. ਗ੍ਰੀਨ ਇਕੌਨਮੀ, ਊਰਜਾ, ਪਾਣੀ, ਜਲਵਾਯੂ ਅਤੇ ਕੁਦਰਤੀ ਸਰੋਤ;

iv. ਡਾਟਾ ਵਿਗਿਆਨ, ਉਭਰਦੀਆਂ ਟੈਕਨੋਲੋਜੀਆਂ;

v. ਉੱਨਤ ਸਮੱਗਰੀ; ਅਤੇ

vi. ਸਿਹਤ ਅਤੇ ਜੈਵਿਕ ਟੈਕਨੋਲੋਜੀ।

ਸਾਂਝੇ ਹਿੱਤ ਦੇ ਹੋਰ ਖੇਤਰਾਂ ਨੂੰ ਆਪਸੀ ਸਹਿਮਤੀ ਰਾਹੀਂ ਸ਼ਾਮਲ ਕੀਤਾ ਜਾਵੇਗਾ।

 

************

 

ਡੀਐੱਸ