Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਕਲਪਿਤ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਜਰਮਨੀ ਅਤੇ ਭਾਰਤ ਦਰਮਿਆਨ ਇਕਰਾਰ ਦੀ ਸਾਂਝੀ ਘੋਸ਼ਣਾ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਜਰਮਨੀ ਅਤੇ ਭਾਰਤ ਵਿਚਾਲੇ ਵਿਕਲਪਿਤ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਕਰਨ ਸਬੰਧੀ ਇਕਰਾਰ ਦੇ ਸਾਂਝੇ ਐਲਾਨਾਮੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਘੋਸ਼ਣਾ ਪੱਤਰ ’ਤੇ ਹਸਤਾਖਰ ਕਰਨ ਨਾਲ ਦੋਵਾਂ ਮੁਲਕਾਂ ਵਿਚਾਲੇ ਰਿਵਾਇਤੀ ਵਿਕਲਪਿਤ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਵਧੇਗਾ। ਇਸ ਨਾਲ ਸਾਂਝੀ ਘੋਸ਼ਣਾ ਤਹਿਤ ਦੋਵਾਂ ਮੁਲਕਾਂ ਵਿਚਾਲੇ ਵਿਕਲਪਿਤ ਦਵਾਈਆਂ ਦੇ ਖੇਤਰ ਵਿੱਚ ਸਹਿਯੋਗੀ ਖੋਜ,ਸਿਖਲਾਈ ਅਤੇ ਵਿਗਿਆਨਕ ਸਮਰੱਥਾ ਦੀ ਉਸਾਰੀ ਦਾ ਆਰੰਭ ਆਯੁਸ਼ ਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਵਿੱਚ ਸਹਾਈ ਹੋਵੇਗਾ।

ਇਸ ਵਿੱਚ ਕੋਈ ਵਾਧੂ ਵਿੱਤੀ ਮੁਸ਼ਕਿਲਾਂ ਸ਼ਾਮਲ ਨਹੀਂ ਹਨ।ਖੋਜ,ਸਿਖਲਾਈ ਕੋਰਸਾਂ,ਕਾਨਫਰੰਸਾਂ ਅਤੇ ਮੀਟਿੰਗਾਂ ਲਈ ਲੋੜੀਂਦੀਆਂ ਵਿੱਤੀ ਲੋੜਾਂ ਮੌਜੂਦਾ ਜਾਰੀ ਕੀਤੇ ਬਜਟ ਅਤੇ ਆਯੁਸ਼ ਮੰਤਰਾਲੇ ਦੀਆਂ ਚੱਲ ਰਹੀਆਂ ਯੋਜਨਾਵਾਂ ਤੋਂ ਪੂਰੀਆਂ ਕੀਤੀਆਂ ਜਾਣਗੀਆਂ।

****

AKT/SH