ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੁਵੈਤ ਵਿੱਚ ਸਮਰੱਥਾ ਨਿਰਮਾਣ, ਲੇਖਾ, ਵਿੱਤ ਅਤੇ ਲੇਖਾ ਪ੍ਰੀਖਿਆ ਗਿਆਨ ਅਧਾਰ ਨੂੰ ਮਜ਼ਬੂਤ ਬਣਾਉਣ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ।
ਲਾਭ:
ਇਸ ਸਹਿਮਤੀ ਪੱਤਰ ਵਿੱਚ ਭਾਰਤ ਅਤੇ ਕੁਵੈਤ ਦੀਆਂ ਦੋ ਸੰਸਥਾਵਾਂ ਨੂੰ ਦਰਸਾਇਆ ਗਿਆ ਹੈ ਜੋ ਇਸ ਪ੍ਰਕਾਰ ਹਨ : –
1. ਇੰਸਟੀwਟਿਊਟ ਆਵ੍ ਚਾਰਟਰਡ ਅਕਾਊਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਕੁਵੈਤ ਅਕਾਊਂਟੈਂਟਸ ਐਂਡ ਆਡੀਟਰਸ ਐਸੋਸੀਏਸ਼ਨ (ਕੇਏਏਏ) ਦੋਹਾਂ ਸੰਗਠਨਾਂ ਦੇ ਮੈਂਬਰਾਂ ਦੇ ਲਾਭ ਅਤੇ ਉਨ੍ਹਾਂ ਦੀ ਪੇਸ਼ੇਵਰ ਯੋਗਤਾ ਦੇ ਵਿਕਾਸ ਲਈ ਕੁਵੈਤ ਵਿੱਚ ਟੈਕਨੋਲੋਜੀ ਪ੍ਰੋਗਰਾਮਾਂ, ਸੈਮੀਨਾਰਾਂ ਅਤੇ ਸੰਮੇਲਨਾਂ ਦਾ ਪ੍ਰਬੰਧ ਕਰਨ ਲਈ ਮਿਲ ਕੇ ਕੰਮ ਕਰਨਗੇ । ਅਜਿਹੇ ਆਯੋਜਨਾਂ ਲਈ ਦੋਵੇਂ ਪੱਖ ਲਿਖਤੀ ਵਿੱਚ ਹੋਈ ਸਹਿਮਤੀ ਦੇ ਅਨੁਸਾਰ ਲਾਗਤਾਂ ਸਾਂਝੀਆਂ ਕਰਨਗੇ।
2. ਆਈਸੀਏਆਈ ਅਤੇ ਕੇਏਏਏ ਕਾਰਪੋਰੇਟ ਸ਼ਾਸਨ, ਤਕਨੀਕੀ ਖੋਜ ਅਤੇ ਸਲਾਹ-ਮਸ਼ਵਰਾ, ਗੁਣਵੱਤਾ ਭਰੋਸਾ, ਫੋਰੈਂਸਿਕ ਅਕਾਉਂਟਿੰਗ, ਲਘੂ ਅਤੇ ਮੀਡੀਅਮ ਪ੍ਰੈਕਟਿਸ ਨਾਲ ਸਬੰਧਿਤ ਮੁੱਦਿਆਂ, ਇਸਲਾਦਮਿਕ ਫਾਈਨੈਂਸ, ਟਿਕਾਊ ਪੇਸ਼ੇਵਰ ਵਿਕਾਸ (ਸੀਪੀਡੀ) ਅਤੇ ਆਪਸੀ ਹਿਤਾਂ ਦੇ ਹੋਰ ਮੁੱਦਿਆਂ ਦੇ ਸਬੰਧ ਵਿੱਚ ਸੰਭਾਵਿਕ ਸਹਿਯੋਗ ਸਥਾ ਪਿਤ ਕਰਨ ਲਈ ਮਿਲ ਕੇ ਕੰਮ ਕਰਨਗੇ। ਆਈਸੀਏਆਈ ਅਤੇ ਕੇਏਏਏ ਦੋਵੇਂ ਸਹਿਯੋਗ, ਲੇਖਾ ਗਿਆਨ ਦੀ ਪ੍ਰਗਤੀ, ਪੇਸ਼ੇਵਰ ਵਿਕਾਸ ਅਤੇ ਟੈਕਨੋਲੋਜੀ ਆਯੋਜਨ , ਸੈਮੀਨਾਰ ਅਤੇ ਸੰਮੇਲਨ ਆਯੋਜਿਤ ਕਰਨ ਲਈ ਇਸ ਸਹਿਮਤੀ ਪੱਤਰ ਅਤੇ ਇਸ ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨਗੇ । ਕੇਏਏਏ ਅਜਿਹੇ ਆਯੋਜਨਾਂ ਲਈ ਆਯੋਜਨ ਸਥਿਲ ਉਪਲੱਬਧਗ ਕਰਵਾਏਗਾ ਅਤੇ ਆਪਣੇ ਵਿਦਿਆਰਥੀਆਂ ਅਤੇ ਫੈਕਲਟੀਦ ਮੈਂਬਰਾਂ ਨੂੰ ਅਜਿਹੇ ਆਯੋਜਨਾਂ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਗਹਿਤ ਕਰੇਗਾ ।
3. ਸਹਿਮਤੀ ਪੱਤਰ ਦੇ ਪ੍ਰਸਤਾੈਵਿਤ ਪ੍ਰਾਵਧਾਨਾਂ ਅਧੀਨ ਆਈਸੀਏਆਈ ਅਤੇ ਕੇਏਏਏ ਆਪਸੀ ਸਹਿਯੋਗ ਦੇ ਖੇਤਰ ਵਿੱਚ ਭਵਿੱਖ ਵਿੱਚ ਸੰਭਾਵਿਤ ਵਿਕਾਸ ਬਾਰੇ ਸਲਾਹ-ਮਸ਼ਵਰਾ ਕਰਨਗੇ। ਪਹਿਲੀ ਵਾਰ ਵਿੱਚ ਇਹ ਸਲਾਹ – ਮਸ਼ਵਰੇ ਗਠਨ ਅਤੇ ਸਹਿਯੋਗ ਅਤੇ ਦੋਹਾਂ ਸੰਗਠਨਾਂ ਦੇ ਪੇਸ਼ੇ ਅਤੇ ਮੈਂਬਰਾਂ ਨੂੰ ਕੰਟਰੋਲ ਕਰਨ ਲਈ ਬਾਹਰਲੇ ਰੈਗੂਲੇਟਰੀ ਅਤੇ ਸੈੱਲਫ ਰੈਗੂਲੇਟਰੀ ਫਰਮੇਵਰਕ ਅਤੇ ਉਪਾਅ ਬਾਰੇ ਇੱਕ ਦ੍ਰਿਸ਼ਟੀਕੋਣ ਪ੍ਰਾਪਤਵ ਕਰਨ ਉੱਤੇ ਅਧਾਰਿਤ ਹੋਣਗੇ । ਇਹ ਕਾਰਜ ਪ੍ਰਣਾਲੀ ਨੂੰ ਸੁਧਾਰਨ ਅਤੇ ਸਬੰਧਿਤ ਸੰਗਠਨਾਂ ਦੀ ਕੁਸ਼ਲਤਾ ਦੇ ਹਿੱਤ ਵਿੱਚ ਹੋਵੇਗਾ।
4. ਕੇਏਏਏ ਅਤੇ ਆਈਸੀਏਆਈ ਕੁਵੈਤੀ ਨਾਗਰਿਕਾਂ ਅਤੇ ਆਈਸੀਏਆਈ ਦੇ ਮੈਂਬਰਾਂ ਲਈ ਕੁਵੈਤ ਵਿੱਚ ਲੇਖਾ, ਵਿੱਤ ਅਤੇ ਲੇਖਾ ਪ੍ਰੀਖਿਆ ਦੇ ਖੇਤਰ ਵਿੱਚ ਅਲਪਗਕਾਲੀ ਪੇਸ਼ੇਵਰ ਕੋਰਸਾਂ ਦਾ ਪ੍ਰਸਤਾੇਵ ਰੱਖਣ ਵਿੱਚ ਸਹਿਯੋਗ ਕਰਨਗੇ ।
5 . ਆਈਸੀਏਆਈ ਅਤੇ ਕੇਏਏਏ ਆਪਸੀ ਹਿਤਾਂ ਦੇ ਪਹਿਚਾਣ ਕੀਤੇ ਗਏ ਖੇਤਰਾਂ ਵਿੱਚ ਸੰਭਾਵਿਭ ਸਹਿਯੋਗ ਸਥਾ ਪਿਤ ਕਰਨ ਲਈ ਮਿਲ ਕੇ ਕੰਮ ਕਰਨ ਬਾਰੇ ਉਚਿਤ ਕਦਮ ਉਠਾਣਗੇ ਅਤੇ ਪ੍ਰਯਤਨ ਕਰਨਗੇ । ਆਈਸੀਏਆਈ, ਕੇਏਏਏ ਦੇ ਸਹਿਯੋਗ ਨਾਲ ਕੁਵੈਤ ਸਰਕਾਰ/ਮੰਤਰਾਲਾ/ਕੇਏਏਏ ਮੈਂਬਰਾਂ ਅਤੇ ਕੁਵੈਤੀ ਨਾਗਰਿਕਾਂ ਲਈ ਟੈਕਨੋਲੋਜੀ ਪ੍ਰੋਗਰਾਮਾਂ ਦਾ ਪ੍ਰਸਤਾ ਵ ਰੱਖਣਗੇ ।
6 . ਕੁਵੈਤ ਵਿੱਚ ਭਾਰਤੀ ਚਾਰਟਰਡ ਅਕਾਉਂਟੈਂਟ ਬਰਾਦਰੀ, ਵਿੱਤੀ ਰਿਪੋਰਟਿੰਗ ਮਾਮਲਿਆਂ ਬਾਰੇ ਸਥਾੀਨਕ ਵਪਾਰੀ ਭਾਈਚਾਰੇ ਅਤੇ ਹਿਤਧਾਰਕਾਂ ਦੀ ਮਦਦ ਕਰ ਰਹੀ ਹੈ ਅਤੇ ਸਨਮਾਨ ਪ੍ਰਾਪਤਤ ਕਰ ਰਹੀ ਹੈ । ਪ੍ਰਸਤਾੀਵਿਤ ਐੱਮਓਯੂ ਨਾਲ ਕੁਵੈਤ ਵਿੱਚ ਭਾਰਤੀ ਚਾਰਟਕਡ ਅਕਾਊਂਟੈਂਟਸ ਦੀ ਸਕਾਰਾਤਮਿੇਕ ਛਵੀ (ਅਕਸ਼) ਬਣਾਉਣ ਅਤੇ ਵਿਸ਼ਵਾਸ਼ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਜਸਟੀਫਿਕੇਸ਼ਨ
ਕ ) ਆਈਸੀਏਆਈ ਦੇ ਕੋਲ ਮੱਧ ਪੂਰਬ ਖੇਤਰ ਵਿੱਚ 6000 ਤੋਂ ਅਧਿਕ ਮੈਂਬਰਾਂ ਦੀ ਮਜ਼ਬੂਤ ਮੈਂਬਰਸ਼ਿਪ ਹੈ ਅਤੇ ਇਸ ਸਹਿਮਤੀ ਪੱਤਰ ਨਾਲ ਕੇਏਏਏ ਕੁਵੈਤ ਨੂੰ ਮਦਦ ਮਿਲਣ ਦੇ ਨਾਲ – ਨਾਲ ਕੁਵੈਤ ਤੋਂ ਇਸ ਖੇਤਰ ਦੇ ਆਈਸੀਏਆਈ ਦੇ ਮੈਂਬਰਾਂ ਨੂੰ ਲਾਭ ਹੋਣ ਦੇ ਇਲਾਵਾ ਪ੍ਰੋਤਸਾੇਹਨ ਵੀ ਮਿਲੇਗਾ ।
ਖ ) ਇਸ ਸਹਿਮਤੀ ਪੱਤਰ ਦਾ ਉਦੇਸ਼ ਆਈਸੀਏਆਈ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਸਰਵਸ਼੍ਰੇਸ਼ਠ ਹਿਤ ਲਈ ਪਰਸਪਰ ਲਾਭਦਾਇਕ ਸਬੰਧਾਂ ਨੂੰ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਾ ਹੈ ।
*****
ਵੀਆਰਆਰਕੇ/ਐੱਸਸੀ/ਐੱਸਐੱਚ