ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਵਿੱਖ ਵਿੱਚ ਤਕਨੀਕੀ ਆਦਾਨ – ਪ੍ਰਦਾਨ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰੇਲਵੇ ਖੇਤਰ ਵਿੱਚ ਸਹਿਯੋਗ ਬਾਰੇ, ਰੇਲ ਮੰਤਰਾਲੇ ਅਤੇ ਯੂਰਪੀਅਨ ਕਮਿਸ਼ਨ ਦੇ ਗਤੀਸ਼ੀਲਤਾ ਅਤੇ ਟ੍ਰਾਂਸਪੋਰਟ ਡਾਇਰੈਕਟੋਰੇਟ ਦਰਮਿਆਨ ਪ੍ਰਸ਼ਾਸਕੀ ਇੰਤਜ਼ਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਗੂਕਰਨ ਨੀਤੀ ਅਤੇ ਟੀਚੇ : –
ਪ੍ਰਸ਼ਾਸਕੀ ਇੰਤਜ਼ਾਮ ਉੱਤੇ 3 ਸਤੰਬਰ, 2019 ਨੂੰ ਦਸਤਖਤ ਕੀਤੇ ਗਏ ਸਨ। ਇਹ ਪ੍ਰਸ਼ਾਸਕੀ ਇੰਤਜ਼ਾਮ ਨਿਮਨਲਿਖਿਤ ਪ੍ਰਸਤਾਵਿਤ ਪ੍ਰਮੁੱਖ ਖੇਤਰਾਂ ਵਿੱਚ ਧਿਆਨ ਕੇਂਦਰਿਤ ਕਰਨ ਲਈ ਸਹਿਯੋਗ ਦਾ ਢਾਂਚਾ ਉਪਲੱਬਧ ਕਰਵਾਏਗਾ : –
1. ਵਿਸ਼ੇਸ਼ ਕਰਕੇ ਰੇਲਵੇ ਦੀ ਸੁਰੱਖਿਆ, ਅੰਤਰ – ਕਾਰਜਸ਼ੀਲਤਾ, ਆਰਥਿਕ ਸ਼ਾਸਨ ਅਤੇ ਵਿੱਤੀ ਸਥਿਰਤਾ ਬਾਰੇ ਈਯੂ ਦੇ ਪ੍ਰਭਾਵ ਉੱਤੇ ਧਿਆਨ ਦਿੰਦੇ ਹੋਏ ਰੇਲ ਸੁਧਾਰ ਅਤੇ ਰੈਗੂਲੇਸ਼ਨਜ਼;
2. ਰੇਲਵੇ ਸੁਰੱਖਿਆ ;
3. ਮਿਆਰੀਕਰਨ ਦੇ ਲਾਭਾਂ ਦੇ ਨਾਲ – ਨਾਲ ਇਕਸਾਰ ਅਨੁਕੂਲਨਤਾ ਮੁਲਾਂਕਣ ਅਤੇ ਰੇਲਵੇ ਦੇ ਆਰਥਿਕ ਕਾਰਜ ਪ੍ਰਦਰਸ਼ਨ ਲਈ ਖਰੀਦਾਰੀ ਪ੍ਰਕਿਰਿਆਵਾਂ ;
4. ਸਿਗਨਿਲਿੰਗ / ਨਿਯੰਤਰਨ ਪ੍ਰਣਾਲੀਆਂ ( ਯੂਰਪੀਅਨ ਈਆਰਟੀਐੱਮਐੱਸ ਸਮੇਤ ):
5. ਅੰਦਰੂਨੀ ਤੌਰ ਤਰੀਕੇ ਅਤੇ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਨੈੱਟਵਰਕ ;
6. ਇਨੋਵੇਸ਼ਨ ਅਤੇ ਡਿਜੀਟਲੀਕਰਨ;
7. ਅੰਤਰਰਾਸ਼ਟਰੀ ਰੇਲ ਸੰਮੇਲਨਾਂ ਅਤੇ ਮਿਆਰੀਕਰਨ ਸੰਸਥਾਵਾਂ ਦੇ ਸਬੰਧ ਵਿੱਚ ਅਨੁਭਵ ਸਾਂਝਾ ਕਰਨਾ।
8. ਆਰਥਿਕ, ਸਮਾਜਿਕ ਅਤੇ ਵਾਤਾਵਰਨ ਸਬੰਧੀ ਪਹਿਲੂਆਂ ਸਮੇਤ ਰੇਲਵੇ ਵਿੱਚ ਟਿਕਾਊ ਨੀਤੀਆਂ।
*******
ਵੀਆਰਆਰਕੇ/ਐੱਸਸੀ/ਐੱਸਐੱਚ