ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਮੈਸਰਜ਼ ਰਿਚਰਡਸਨ ਅਤੇ ਕਰੁਡੇਸ (1972) ਲਿਮਟਿਡ (ਆਰ ਐਂਡ ਸੀ), ਇੱਕ ਕੇਂਦਰੀ ਜਨਤਕ ਖੇਤਰ ਦੇ ਉੱਦਮ ਨੂੰ ਸਮਰੱਥ ਕਰਨ ਲਈ ਬੋਰਡ ਦੇ ਦਾਇਰੇ ਤੋਂ ਉਦਯੋਗਿਕ ਅਤੇ ਵਿੱਤੀ ਪੁਨਰਨਿਰਮਾਣ (ਬੀਆਈਐੱਫਆਰ) ਲਈ ਬਾਹਰ ਆਉਣ ਲਈ ਭਾਰੀ ਉਦਯੋਗ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਉਦੇਸ਼ ਲਈ ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਕੰਪਨੀ ਨੂੰ ਦਿੱਤੇ 101.78 ਕਰੋੜ ਦੇ ਕਰਜ਼ ਅਤੇ ਵਿਆਜ਼ ਦੇ 424.81 ਕਰੋੜ ਰੁਪਏ ਦੀ ਰਾਸ਼ੀ ਲੈਣ ਦੇ ਨਾਲ ਹੀ ਇਕੁਇਟੀ (Equity) ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਮੰਤਰੀ ਮੰਡਲ ਨੇ ਇਸਤੋਂ ਇਲਾਵਾ ਕੰਪਨੀ ਦੇ ਨਾਗਪੁਰ ਅਤੇ ਚੈਨਈ ਇਕਾਈਆਂ ਦੇ ਰਣਨੀਤਿਕ ਨਿਵੇਸ਼ ਅਤੇ ਕੰਪਨੀ ਦੇ ਹੋਰ ਸਥਾਨਾਂ ਦੇ ਸੰਚਾਲਨ ਨੂੰ ਮੁੰਬਈ ਵਿੱਚ ਤਬਦੀਲ ਕਰਨ ਦੀ ਸਿਧਾਂਤਕ ਰੂਪ ਵਿੱਚ ਮਨਜ਼ੂਰੀ ਦਿੱਤੀ। ਹਾਲਾਂਕਿ ਮੁੰਬਈ ਵਿੱਚ ਕੰਪਨੀ ਦੀ ਜ਼ਮੀਨ ਨੂੰ ਪਟੇ ‘ਤੇ ਦੇਣ ਲਈ ‘ਕਿੱਤਾ ਕਲਾਸ 2’ (“Occupation Class II”) ਵਿੱਚ ਤਬਦੀਲ ਕੀਤਾ ਜਾਏਗਾ ਤਾਂ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਪਨੀ ਇਸ ਜ਼ਮੀਨ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰ ਸਕੇ।
ਏਕੇਟੀ/ਵੀਬੀਏ/ਐੱਸਐੱਚ