ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਦੀਆਂ ਚਾਰ ਵਾਧੂ ਬਟਾਲੀਅਨਾਂ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਭਾਰਤ ਵਿੱਚ ਆਫਤ ਪ੍ਰਤੀਕਿਰਿਆ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਇਸਦੀ ਅਨੁਮਾਨਤ ਲਾਗਤ 634 ਕਰੋਡ਼ ਰੁਪਏ ਹੈ।
ਵਿਵਰਣ:
• ਚਾਰ ਵਾਧੂ ਬਟਾਲੀਅਨਾਂ ਨੂੰ ਬਣਾਉਣ ਦਾ ਉਦੇਸ਼ ਦੇਸ਼ ਦੇ ਵਿਸ਼ਾਲ ਭੂਗੋਲਿਕ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਫਤ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣਾ ਹੈ।
• ਇਨ੍ਹਾਂ ਚਾਰ ਬਟਾਲੀਅਨਾਂ ਨੂੰ ਸ਼ੁਰੂਆਤ ਵਿੱਚ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਵਿੱਚ ਦੋ ਬਟਾਲੀਅਨਾਂ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਅਸਮ ਰਾਈਫਲਜ਼ (ਏਆਰ) ਵਿੱਚ ਇੱਕ-ਇੱਕ ਬਟਾਲੀਅਨ ਦੇ ਰੂਪ ਵਿੱਚ ਤੈਨਾਤ ਕੀਤਾ ਜਾਏਗਾ।
• ਬਾਅਦ ਵਿੱਚ ਇਨ੍ਹਾਂ ਚਾਰ ਬਟਾਲੀਅਨਾਂ ਨੂੰ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਬਟਾਲੀਅਨਾਂ ਵਿੱਚ ਬਦਲ ਦਿੱਤਾ ਜਾਏਗਾ। ਮਹੱਤਵਪੂਰਨ ਅਤੇ ਸੰਵੇਦਨਸ਼ੀਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਚਾਰ ਬਟਾਲੀਅਨਾਂ ਨੂੰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਤਾਇਨਾਤ ਕੀਤਾ ਜਾਏਗਾ।
*****
AKT/SH