ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਈਐੱਫਸੀ ਵੱਲੋਂ ਸੁਝਾਏ ਗਏ 1160 ਕਰੋੜ ਰੁਪਏ ਦੇ ਖਰਚੇ ਨਾਲ ਰਾਸ਼ਟ੍ਰੀਯ ਯੁਵਾ ਸਸ਼ਕਤੀਕਰਨ ਕਾਰਯਕ੍ਰਮ ਸਕੀਮ ਦੀ 2017-18 ਤੋਂ 2019-20 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ ।
ਵਿਸ਼ੇਸ਼ਤਾਵਾਂ:
12ਵੀਂ 5 ਸਾਲਾ ਯੋਜਨਾ ਦੀ ਮਿਆਦ ਵਿੱਚ ਵਿੱਤ ਮੰਤਰਾਲਾ ਅਤੇ ਨੀਤੀ ਆਯੋਗ ਨਾਲ ਸਲਾਹ ਮਸ਼ਵਰਾ ਕਰਕੇ ਰਾਸ਼ਟ੍ਰੀਯ ਯੁਵਾ ਸਸ਼ਕਤੀਕਰਨ ਕਾਰਯਕ੍ਰਮ ਦੀ ਅੰਬਰੇਲਾ ਸਕੀਮ ਤਹਿਤ 8 ਸਕੀਮਾਂ ਨੂੰ ਉਪ ਸਕੀਮਾਂ ਵਜੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਦਰਮਿਆਨ ਸਕੀਮਾਂ ਨਾਲ ਵਧੀਆ ਤਾਲਮੇਲ ਬਣਾਉਣ ਵਿੱਚ ਮਦਦ ਮਿਲੀ ਹੈ ਅਤੇ ਇਸ ਤਰ੍ਹਾਂ ਉਪਲੱਬਧ ਸੰਸਾਧਨਾਂ ਨਾਲ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵਧੀ ਹੈ ਅਤੇ ਚੰਗੇ ਨਤੀਜੇ ਹਾਸਲ ਕਰਨ ਵਿੱਚ ਵੀ ਮਦਦ ਮਿਲੀ ਹੈ। ਇਸ ਸਕੀਮ ਦੇ ਲਾਭਕਾਰੀਆਂ ਵਿੱਚ 15-29 ਆਯੂ ਗਰੁੱਪ ਦੇ ਨੌਜਵਾਨ ਸ਼ਾਮਲ ਹਨ, ਜੋ ਰਾਸ਼ਟਰੀ ਯੁਵਾ ਨੀਤੀ 2014 ਅਧੀਨ ਆਉਂਦੇ ‘ਯੁਵਾ’ ਦੀ ਪਰਿਭਾਸ਼ਾ ਨਾਲ ਮੇਲ ਖਾਂਦੇ ਹਨ। ਇਸ ਪ੍ਰੋਗਰਾਮ ਦੇ ਜੋ ਹਿੱਸੇ ਵਿਸ਼ੇਸ਼ ਤੌਰ ‘ਤੇ ਕਿਸ਼ੋਰਾਂ ਲਈ ਹਨ, ਉੱਥੇ ਆਯੂ ਗਰੁੱਪ 10-19 ਸਾਲ ਹੈ।
ਰਾਸ਼ਟ੍ਰੀਯ ਯੁਵਾ ਸਸ਼ਕਤੀਕਰਨ ਕਾਰਯਕ੍ਰਮ ਤਹਿਤ ਹੇਠ ਲਿਖੀਆਂ 8 ਉਪ ਸਕੀਮਾਂ ਹਨ –
ਏਕੇਟੀ/ ਐਸਐਚ