Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਇਕੁਏਟੋਰੀਅਲ ਗੁਨੀਆ(Guinea) ਦਰਮਿਆਨ ਸਹਿਮਤੀ ਪੱਤਰ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਮਨਜ਼ੂਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਸਬੰਧੀ ਭਾਰਤ ਤੇ ਇਕੁਏਟੋਰੀਅਲ ਗੁਨੀਆ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਸਮਝੋਤੇ ਨੂੰ ਪਿੱਛੋਂ ਤੋਂ ਮਨਜ਼ੂਰੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ `ਤੇ 08 ਅਪ੍ਰੈਲ,2018 ਨੂੰ ਹਸਤਾਖਰ ਕੀਤੇ ਗਏ ਸਨ। ਇਹ ਸਹਿਮਤੀ ਪੱਤਰ ਰਿਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਦੋਵੱਲੇ ਸਹਿਯੋਗ ਨੂੰ ਵਧਾਵੇਗਾ। ਖੋਜ, ਸਿਖਲਾਈ ਕੋਰਸਾਂ, ਕਾਨਫਰੰਸਾਂ ਮੀਟਿੰਗਾਂ ਅਤੇ ਮਾਹਿਰਾਂ ਦੇ ਵਫ਼ਦਾਂ `ਤੇ ਆਉਣ ਵਾਲਾ ਖਰਚਾ ਅਲਾਟ ਕੀਤੇ ਬਜਟ ਅਤੇ ਆਯੁਸ਼ ਮੰਤਰਾਲੇ ਦੀਆਂ ਮੌਜੂਦਾ ਸਕੀਮਾਂ ਵਿੱਚੋਂ ਕੀਤਾ ਜਾਵੇਗਾ।

***