Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭੋਪਾਲ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਸੰਸਥਾਨ ਕਾਇਮ ਕਰਨ ਦੀ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭੋਪਾਲ ਵਿੱਚ ਰਾਸ਼ਟਰੀ ਮਾਨਸਿਕ ਸਿਹਤਪੁਨਰਵਾਸ ਸੰਸਥਾਨ (ਐੱਨਆਈਐੱਮਐੱਚਆਰ) ਕਾਇਮ ਕਰਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸੰਸਥਾ ਦਿਵਿਯਾਂਗਜਨਾਂ ਦੇ ਸਸ਼ਕਤੀਕਰਨ ਵਿਭਾਗ ਦੇ ਤਹਿਤ ਇੱਕ ਸੋਸਾਇਟੀ ਵਜੋਂ ਸੋਸਾਇਟੀਜ਼ ਰਜ਼ਿਸਟ੍ਰੇਸ਼ਨ ਐਕਟ 1860 ਦੇ ਤਹਿਤ ਕਾਇਮ ਕੀਤਾ ਜਾਵੇਗਾ। ਪਹਿਲੇ ਤਿੰਨ ਸਾਲਾਂ ਵਿੱਚ ਇਸ ਪ੍ਰੋਜੈਕਟ ‘ਤੇ 179.5 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਵਿੱਚ 128.54 ਕਰੋੜ ਰੁਪਏ ਦਾ ਆਵਰਤੀ (non-recurring ) ਖਰਚਾ ਸ਼ਾਮਲ ਹੈ।

ਮੰਤਰੀ ਮੰਡਲ ਨੇ ਇਸ ਸੰਸਥਾਨ ਲਈ ਸੰਯੁਕਤ ਸਕੱਤਰ ਪੱਧਰ ਦੇ ਤਿੰਨ ਪਦਾਂ ਜਿਨ੍ਹਾਂ ਵਿੱਚ ਡਾਇਰੈਕਟਰ ਦਾ ਪਦ ਵੀ ਸ਼ਾਮਲ ਹੈ, ਦੇ ਇਲਾਵਾ ਪ੍ਰੋਫੈਸਰਾਂ ਦੇ ਦੋ ਪਦਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਐੱਨਆਈਐੱਮਐੱਚਆਰ ਦਾ ਮੁੱਖ ਉਦੇਸ਼ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀਆਂ ਦੇ ਪੁਨਰਵਾਸ ਦੀ ਵਿਵਸਥਾ ਕਰਨਾ, ਮਾਨਸਿਕ ਸਿਹਤ ਪੁਨਰਵਾਸ ਦੇ ਖੇਤਰ ਵਿੱਚ ਸਮਰਥਾ ਵਿਕਾਸ ਅਤੇ ਮਾਨਸਿਕ ਸਿਹਤ ਪੁਨਰਵਾਸ ਲਈ ਨੀਤੀ ਬਣਾਉਣਾ ਅਤੇ ਖੋਜ ਕਾਰਜ ਨੂੰ ਉਤਸ਼ਾਹਿਤ ਕਰਨਾ ਹੈ।

ਸੰਸਥਾਨ ਵਿੱਚ 9 ਵਿਭਾਗ ਅਤੇ ਕੇਂਦਰ ਹੋਣਗੇ ਇਸ ਵਿੱਚ ਮਾਨਸਿਕ ਸਿਹਤ ਪੁਨਰਵਾਸ ਦੇ ਖੇਤਰ ਵਿੱਚ 12 ਵਿਸ਼ਿਆਂ ਵਿੱਚ ਡਿਪਲੋਮਾ, ਸਰਟੀਫਿਕੇਟ, ਗ੍ਰੈਜੁਏਸ਼ਨ, ਪੋਸਟ ਗ੍ਰੈਜੁਏਸ਼ਨ ਅਤੇ ਐੱਮਫਿਲ ਡਿਗਰੀਆਂ ਸਹਿਤ 12 ਤਰ੍ਹਾਂ ਦੇ ਕੋਰਸ ਹੋਣਗੇ। ਪੰਜ ਸਾਲਾਂ ਦੇ ਅੰਦਰ ਇਸ ਸੰਸਥਾ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸੰਖਿਆ 400 ਤੋਂ ਅਧਿਕ ਹੋ ਜਾਣ ਦੀ ਸੰਭਾਵਨਾ ਹੈ।

ਮੱਧ ਪ੍ਰਦੇਸ਼ ਸਰਕਾਰ ਨੇ ਸੰਸਥਾਨ ਲਈ ਭੋਪਾਲ ਵਿੱਚ 5 ਏਕੜ ਜ਼ਮੀਨ ਦਿੱਤੀ ਹੈ। ਇਹ ਸੰਸਥਾਨ ਦੋ ਪੜਾਵਾਂ ਵਿੱਚ ਤਿੰਨ ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ। ਪਹਿਲੇ ਦੋ ਸਾਲਾਂ ਦੇ ਅੰਦਰ ਸੰਸਥਾਨ ਵਿੱਚ ਨਿਰਮਾਣ ਕਾਰਜ ਅਤੇ ਬਿਜਲੀ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਜਦੋਂ ਤੱਕ ਇਮਾਰਤ ਦੇ ਨਿਰਮਾਣ ਦਾ ਕੰਮ ਚਲੇਗਾ ਤਦ ਤੱਕ ਸੰਸਥਾਨ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਚਲਾਉਣ ਅਤੇ ਓਪੀਡੀ ਸੇਵਾਵਾਂ ਦੇਣ ਦੇ ਲਈ ਭੋਪਾਲ ਵਿੱਚ ਇੱਕ ਇਮਾਰਤ ਕਿਰਾਏ ‘ਤੇ ਲਵੇਗਾ। ਸੰਸਥਾਨ ਮਾਨਸਿਕ ਰੋਗੀਆਂ ਲਈ ਸਭ ਤਰ੍ਹਾਂ ਦੀਆਂ ਪੁਨਰਵਾਸ ਸੇਵਾਵਾਂ ਉਪਲੱਬਧ ਕਰਾਉਣ ਦੇ ਨਾਲ ਹੀ ਪੋਸਟ ਗ੍ਰੈਜੂਏਸ਼ਨ ਅਤੇ ਐੱਮ. ਫਿਲ ਡਿਗਰੀ ਤੱਕ ਦੀ ਸਿੱਖਿਆ ਦੀ ਵੀ ਵਿਵਸਥਾ ਕਰੇਗਾ।

ਐੱਨਆਈਐੱਮਐੱਚਆਰ ਦੇਸ਼ ਵਿੱਚ ਮਾਨਸਿਕ ਸਿਹਤ ਦੇ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੋਵੇਗਾ। ਮਾਨਸਿਕ ਸਿਹਤ ਦੇ ਖੇਤਰ ਵਿੱਚ ਸਮਰੱਥਾ ਵਿਕਾਸ ਅਤੇ ਪੁਨਰਵਾਸ ਦੇ ਮਾਮਲੇ ਵਿੱਚ ਇਹ ਇੱਕ ਬਹੁਤ ਹੀ ਕੁਸ਼ਲ ਸੰਸਥਾਨ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਕੇਂਦਰ ਸਰਕਾਰ ਨੂੰ ਮਾਨਸਿਕ ਰੋਗੀਆਂ ਦੇ ਪੁਨਰਵਾਸ ਦੀ ਪ੍ਰਭਾਵਸ਼ਾਲੀ ਵਿਵਸਥਾ ਦਾ ਮਾਡਲ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

***

AKT/VBA/SH