ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਸਰਕਾਰ ਦੇ ਖਨਨ ਮੰਤਰਾਲਾ ਦੇ ਤਹਿਤ ਭਾਰਤੀ ਭੂ-ਵਿਗਿਆਨਿਕ ਸਰਵੇਖਣ ਅਤੇ ਬ੍ਰਾਜ਼ੀਲ ਦੇ ਖਨਨ ਅਤੇ ਊਰਜਾ ਮੰਤਰਾਲੇ ਦੇ ਤਹਿਤ ਜਿਓਲੌਜੀਕਲ ਸਰਵੇ ਆਵ੍ ਬ੍ਰਾਜ਼ੀਲ (ਬ੍ਰਾਜ਼ੀਲ ਭੂ-ਵਿਗਿਆਨਕ ਸਰਵੇਖਣ)- ਸੀਪੀਆਰਐੱਮ ਦਰਮਿਆਨ ਸਹਿਮਤੀ ਪੱਤਰ ਉੱਤੇ ਹਸਤਾਖਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ ਪੱਤਰ ਭਾਰਤ ਸਰਕਾਰ ਦੇ ਖਨਨ ਮੰਤਰਾਲੇ ਤਹਿਤ ਭਾਰਤੀ ਭੂ-ਵਿਗਿਆਨਿਕ ਸਰਵੇਖਣ ਅਤੇ ਬ੍ਰਾਜ਼ੀਲ ਸਰਕਾਰ ਦੇ ਖਨਨ ਅਤੇ ਊਰਜਾ ਮੰਤਰਾਲੇ ਦੇ ਬ੍ਰਾਜ਼ੀਲ ਭੂ-ਵਿਗਿਆਨਿਕ ਸਰਵੇਖਣ – ਸੀਪੀਆਰਐੱਮ ਵਿੱਚ ਇੱਕ ਸੰਸਥਾਗਤ ਵਿਵਸਥਾ ਉਪਲੱਬਧ ਕਰਵਾਏਗਾ ।
**********
ਵੀਆਰਆਰਕੇ/ਐੱਸਸੀ