Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਦੇ ਬਾਰੇ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਦੇ ਬਾਰੇ ਵਿੱਚ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ ਇਸ ਸਹਿਮਤੀ ਪੱਤਰ ‘ਤੇ ਸਵਿਟਜ਼ਰਲੈਂਡ ਵਿੱਚ 13 ਸਤੰਬਰ, 2019 ਨੂੰ ਹਸਤਾਖਰ ਹੋਏ ਸਨ।

ਮੁੱਖ ਪ੍ਰਭਾਵ:

ਵਾਤਾਵਰਨ ਵਿੱਚ ਗਿਰਾਵਟ ਦਾ ਸਮਾਜ ਦੇ ਬਿਹਤਰ ਤਬਕਿਆਂ ਦੇ ਮੁਕਾਬਲੇ ਸਮਾਜਿਕ ਅਤੇ ਆਰਥਿਕ ਰੂਪ ਤੋਂ ਵੰਚਿਤ ਤਬਕਿਆਂ ‘ਤੇ ਕਿਤੇ ਅਧਿਕ ਪ੍ਰਭਾਵ ਪੈਦਾ ਹੈ। ਵਾਤਾਵਰਨ ਵਿੱਚ ਗਿਰਾਵਟ ਨੂੰ ਦੂਰ ਕਰਨ ਦੇ ਕਿਸੇ ਪ੍ਰਯਤਨ ਨਾਲ ਸਮਾਜ ਦੇ ਸਾਰੇ ਤਬਕਿਆਂ ਦੇ ਲਈ ਬਿਹਤਰ ਵਾਤਾਵਰਨ ਨਾਲ ਸਬੰਧਤ ਸੰਸਾਧਨਾਂ ਦੀ ਉਪਲੱਬਧਤਾ ਦੇ ਰੂਪ ਵਿੱਚ ਵਾਤਾਵਰਨ ਇਕਵਿਟੀ ਨੂੰ ਹੁਲਾਰਾ ਮਿਲੇਗਾ।

ਲਾਭ:

ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦੇ ਲਾਗੂ ਕਾਨੂੰਨਾਂ ਅਤੇ ਕਾਨੂੰਨੀ ਵਿਵਸਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕਵਿਟੀ, ਆਦਾਨ-ਪ੍ਰਦਾਨ ਅਤੇ ਆਪਸੀ ਲਾਭ ਦੇ ਅਧਾਰ ‘ਤੇ ਦੋਹਾਂ ਦੇਸ਼ਾਂ ਵਿੱਚ ਵਾਤਾਵਰਨ ਸੁਰੱਖਿਆ ਅਤੇ ਕੁਦਰਤੀ ਸੰਸਾਧਨਾਂ ਦੇ ਪ੍ਰਬੰਧਨ ਖੇਤਰ ਵਿੱਚ ਨਜ਼ਦੀਕੀ ਅਤੇ ਦੀਰਘਕਾਲੀ ਸਹਿਯੋਗ ਨੂੰ ਸਥਾਪਿਤ ਕਰਨ ਅਤੇ ਹੁਲਾਰਾ ਦੇਣ ਮਦਦ ਮਿਲੇਗੀ। ਇਹ ਦੋਹਾਂ ਦੇਸ਼ਾਂ ਦਰਮਿਆਨ ਜਾਣਕਾਰੀ ਅਤੇ ਟੈਕਨੋਲੋਜੀ ਦੇ ਆਦਾਨ-ਪ੍ਰਦਾਨ ਦੁਆਰਾ ਜਨਤਕ ਜਵਾਬਦੇਹੀ ਵਧਾਏਗਾ। ਇਸ ਦੇ ਇਲਾਵਾ ਇਸ ਵਿੱਚ ਬਿਹਤਰ ਵਾਤਾਵਰਣ ਸੁਰੱਖਿਆ, ਬਿਹਤਰ ਸੁਰੱਖਿਆ ਅਤੇ ਜਲਵਾਯੂ ਪਰਿਵਰਤਕ ਦੇ ਬਿਹਤਰ ਪ੍ਰਬੰਧਨ ਅਤੇ ਜੰਗਲੀ ਜੀਵਨ ਸੁਰੱਖਿਆ/ਸੰਰੱਖਣ ਸਥਾਪਿਤ ਕਰਨ ਲਈ ਉਪਯੁਕਤ ਨਵੀਨਤਮ ਟੈਕਨੋਲੋਜੀਆਂ ਅਤੇ ਬਿਹਤਰ ਪ੍ਰਕਿਰਿਆਵਾਂ ਉਪਲੱਬਧ ਹੋਣ ਦੀ ਉਮੀਦ ਹੈ।  

ਮੁੱਖ ਵਿਸ਼ੇਸ਼ਤਾਵਾਂ:

  1. ਜਲਵਾਯੂ ਪਰਿਵਰਤਨ ਅਤੇ ਸਥਾਈ ਜਲ ਪ੍ਰਬੰਧਨ ਦੇ ਬਾਰੇ ਵਿੱਚ ਸਮਰੱਥਾ ਨਿਰਮਾਣ
  2. ਟਿਕਾਊ ਵਣ ਪ੍ਰਬੰਧਨ
  3. ਪਹਾੜੀ ਖੇਤਰਾਂ ਦਾ ਟਿਕਾਊ ਵਿਕਾਸ
  4. ਵਾਤਾਵਰਨ ਪੱਖੋਂ ਟਿਕਾਊ ਅਤੇ ਅਨੁਕੂਲ ਸ਼ਹਿਰੀ ਵਿਕਾਸ
  5. ਵਾਯੂ, ਭੂਮੀ ਅਤੇ ਜਲ ਪ੍ਰਦੂਸ਼ਣ ਦੇ ਮੁੱਦਿਆਂ ਨਾਲ ਨਜਿੱਠਣਾ
  6. ਸਵੱਛ ਅਤੇ ਅਖੁੱਟ ਊਰਜਾ ‘ਤੇ ਧਿਆਨ ਦੇਣਾ
  7. ਜਲਵਾਯੂ ਪਰਿਵਰਤਨ ਜੋਖ਼ਿਮ ਪ੍ਰਬੰਧਨ

 

***

ਪੀਆਰਆਰਕੇ/ਐੱਸਸੀ/ਐੱਸਐੱਚ