Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਲਿਥੁਆਨੀਆ ਦਰਮਿਆਨ ਹਵਾਲਗੀ ਸੰਧੀ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਲਿਥੁਆਨੀਆ ਦਰਮਿਆਨ ਹਵਾਲਗੀ ਸੰਧੀ ‘ਤੇ ਹਸਤਾਖਰ ਕਰਨ ਅਤੇ ਇਸਦੀ ਪੁਸ਼ਟੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਸੰਧੀ ਲਿਥੂਆਨੀਆ ਤੋਂ ਦਹਿਸ਼ਤਗਰਦਾਂ, ਆਰਥਿਕ ਅਪਰਾਧੀਆਂ ਅਤੇ ਹੋਰ ਅਪਰਾਧੀਆਂ ਦੀ ਹਵਾਲਗੀ ਲਈ ਕਾਨੂੰਨੀ ਢਾਂਚਾ ਮੁਹੱਈਆ ਕਰਾਏਗੀ।

ਸੰਧੀ ਲਿਥੂਆਨੀਆ ਤੋਂ ਫੌਜਦਾਰੀ ਕੇਸਾਂ ਲਈ ਦਹਿਸ਼ਤਗਰਦਾਂ ਸਮੇਤ ਭਗੌੜੇ ਅਪਰਾਧੀਆਂ ਦੀ ਹਵਾਲਗੀ ਵਿੱਚ ਮਦਦ ਕਰੇਗੀ ਜਿਨ੍ਹਾਂ ਨੇ ਭਾਰਤ ਖਿਲਾਫ਼ ਅਪਰਾਧ ਕੀਤੇ ਹੋਣ। ਇਹ ਜਨਤਾ ਨੂੰ ਵੱਡੇ ਪੱਧਰ ‘ਤੇ ਅਮਨ-ਸ਼ਾਂਤੀ ਸੁਨਿਸ਼ਚਿਤ ਕਰਨ ਲਈ ਅਪਰਾਧੀਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਨਿਆਂ ਯਕੀਨੀ ਬਣਾਏਗੀ।

*****

AKT/VBA/SH