ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਡਾਕ ਖੇਤਰ ਵਿੱਚ ਸਹਿਯੋਗ ਸਥਾਪਤ ਕਰਨ ਅਤੇ ਟਿਕਟਾਂ ਜਾਰੀ ਕਰਨ ਦੇ ਖੇਤਰ ਵਿੱਚ ਆਪਸੀ ਲਾਭਦਾਇਕ ਸੰਚਾਲਨ ਵਿੱਚ ਉੱਤਮਤਾ ਪ੍ਰਾਪਤੀ ਦਾ ਯਤਨ ਕਰਦਿਆਂ ਭਾਰਤੀ ਡਾਕ ਵਿਭਾਗ ਅਤੇ ਰੂਸੀ ਡਾਕ ਵਿਭਾਗ (ਰੂਸੀ ਸੰਘ ਦੀ ਸੰਯੁਕਤ ਸਟਾਕ ਕੰਪਨੀ ‘ਮਾਰਕਾ’) ਦਰਮਿਆਨ ਸੰਯੁਕਤ ਟਿਕਟਾਂ ਸਬੰਧੀ ਹਸਤਾਖਰ ਕੀਤੇ ਸਮਝੌਤੇ ਤੋਂ ਜਾਣੂ ਕਰਵਾਇਆ ਗਿਆ।
ਭਾਰਤ ਅਤੇ ਰੂਸ ਦਰਮਿਆਨ ਆਪਸੀ ਹਿਤਾਂ ਦੇ ਦੁਵੱਲੇ ਸਬੰਧ ਪਹਿਚਾਣੇ ਗਏ ਹਨ। ਭਾਰਤ ਅਤੇ ਰੂਸ ਦੁਵੱਲੇ ਸਬੰਧਾਂ ਦੇ ਲਗਭਗ ਸਾਰੇ ਖੇਤਰਾਂ ਵਿੱਚ ਸਹਿਯੋਗ ਦੇ ਉੱਨਤ ਪੱਧਰ ਦਾ ਆਨੰਦ ਮਾਣਦੇ ਹਨ।
***
ਏਕੇਟੀ/ਵੀਬੀਏ/ਐੱਸਐੱਚ