ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ 07 ਨਵੰਬਰ, 2023 ਨੂੰ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ/ਸਮਝੌਤੇ ਬਾਰੇ ਜਾਣੂ ਕਰਵਾਇਆ ਗਿਆ, ਜਿਸ ਵਿੱਚ ਪ੍ਰਸਾਰਣ, ਖਬਰਾਂ ਦੇ ਆਦਾਨ–ਪ੍ਰਦਾਨ ਅਤੇ ਆਡੀਓ–ਵਿਜ਼ੂਅਲ ਪ੍ਰੋਗਰਾਮਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਅਪਾਰ ਸੰਭਾਵਨਾ ਦੇ ਨਾਲ–ਨਾਲ ਭਾਰਤ ਦੇ ਮਲੇਸ਼ੀਆ ਨਾਲ ਦੋਸਤਾਨਾ ਸਬੰਧਾਂ ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਂਦਾ ਹੈ। ਇਸ ਦੇ ਨਾਲ ਹੀ ਪ੍ਰਸਾਰ ਭਾਰਤੀ ਦੁਆਰਾ ਵੱਖ–ਵੱਖ ਦੇਸ਼ਾਂ ਨਾਲ ਕੀਤੇ ਗਏ ਸਮਝੌਤਿਆਂ ਦੀ ਕੁੱਲ ਗਿਣਤੀ 46 ਹੋ ਗਈ ਹੈ।
ਪ੍ਰਸਾਰ ਭਾਰਤੀ ਰਾਸ਼ਟਰ ਨਿਰਮਾਣ ਵਿੱਚ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਸਾਰਿਆਂ ਨੂੰ ਅਰਥਪੂਰਨ ਅਤੇ ਸਹੀ ਸਮੱਗਰੀ ਪ੍ਰਦਾਨ ਕਰਨ ‘ਤੇ ਲਗਾਤਾਰ ਧਿਆਨ ਦਿੰਦਾ ਹੈ। ਇਹ ਸਮਝੌਤਾ ਦੂਜੇ ਦੇਸ਼ਾਂ ਵਿੱਚ ਸਮੱਗਰੀ ਦੀ ਵੰਡ, ਅੰਤਰਰਾਸ਼ਟਰੀ ਪ੍ਰਸਾਰਕਾਂ ਨਾਲ ਸਾਂਝੇਦਾਰੀ ਵਿਕਸਿਤ ਕਰਨ ਅਤੇ ਨਵੀਆਂ ਤਕਨੀਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਵੀਆਂ ਰਣਨੀਤੀਆਂ ਦੀ ਪੜਚੋਲ ਕਰਨ ਵਿੱਚ ਮਹੱਤਵਪੂਰਨ ਹੋਣ ਜਾ ਰਹੇ ਹਨ। ਇਨ੍ਹਾਂ ਸਮਝੌਤਿਆਂ ‘ਤੇ ਦਸਤਖਤ ਕਰਨ ਨਾਲ ਹੋਣ ਵਾਲੇ ਮੁੱਖ ਲਾਭ ਸੱਭਿਆਚਾਰ, ਸਿੱਖਿਆ, ਵਿਗਿਆਨ, ਟੈਕਨੋਲੋਜੀ, ਖੇਡਾਂ, ਖ਼ਬਰਾਂ ਅਤੇ ਹੋਰ ਖੇਤਰਾਂ ਵਿੱਚ ਮੁਫ਼ਤ/ਗੈਰ–ਮੁਫ਼ਤ ਆਧਾਰ ‘ਤੇ ਪ੍ਰੋਗਰਾਮਾਂ ਦਾ ਆਦਾਨ–ਪ੍ਰਦਾਨ ਹੈ।
ਭਾਰਤ ਦੇ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਨੇ ਰੇਡੀਓ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਜਨਤਕ ਪ੍ਰਸਾਰਣ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਮਲੇਸ਼ੀਆ ਦੇ ਲੋਕ ਸੇਵਾ ਪ੍ਰਸਾਰਕ ਰੇਡੀਓ ਟੈਲੀਵਿਜ਼ਨ ਮਲੇਸ਼ੀਆ ਨਾਲ ਇੱਕ ਸਮਝੌਤਾ ਕੀਤਾ ਹੈ।
******
ਡੀਐੱਸ/ਐੱਸਕੇਐੱਸ