Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਨੇਪਾਲ ਦਰਮਿਆਨ ਭਾਰਤ ਨੇਪਾਲ ਸਰਹੱਦ ਤੇ ਸਥਿਤ ਮੇਚੀ ਦਰਿਆ ਉੱਤੇ ਇੱਕ ਨਵਾਂ ਪੁਲ ਬਣਾਉਣ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਕੇਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਭਾਰਤ ਅਤੇ ਨੇਪਾਲ ਦਰਮਿਆਨ ਭਾਰਤ – ਨੇਪਾਲ ਸਰਹੱਦ `ਤੇ ਸਥਿਤ ਮੇਚੀ ਦਰਿਆ ਉੱਤੇ ਇੱਕ ਨਵੇਂ ਪੁਲ ਦੀ ਉਸਾਰੀ ਸ਼ੁਰੂ ਕਰਨ ਲਈ ਲਾਗਤ ਦੀ ਵੰਡ ਕਰਨ, ਸ਼ਡਿਊੂਲ ਅਤੇ ਸੁਰੱਖਿਆ ਸਬੰਧੀ ਮੁੱਦਿਆਂ ਸਮੇਤ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ, ਬਾਰੇ ਹੋਏ ਇੱਕ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ।

ਇਸ ਪੁਲ ਦੀ ਉਸਾਰੀ ਉੱਤੇ 158.65 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਨੂੰ ਏ ਡੀ ਬੀ ਕਰਜ਼ੇ ਰਾਹੀਂ ਭਾਰਤ ਵੱਲੋਂ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਹ ਨਵਾਂ ਪੁਲ ਐੱਨ ਐੱਚ 327 ਬੀ ਉੱਤੇ ਕਕਰਵੀਟਾ (ਨੇਪਾਲ) ਤੋਂ ਪਾਣੀਟੈਂਕੀ ਬਾਈ-ਪਾਸ (ਭਾਰਤ) ਨੂੰ ਅਪਗ੍ਰੇਡ ਕਰਨ ਦਾ ਇੱਕ ਹਿੱਸਾ ਹੈ। ਇਹ ਪੁਲ 1500 ਮੀਟਰ ਲੰਬਾ ਹੋਵੇਗਾ ਜਿਸ ਵਿੱਚ 825 ਮੀਟਰ ਦੀ ਇੱਕ 6 ਸੜਕੀ ਪਹੁੰਚ ਸੜਕ ਹੋਵੇਗੀ। ਮੇਚੀ ਪੁਲ ਏਸ਼ੀਅਨ ਹਾਈਵੇ 02 ਭਾਰਤ ਤੋਂ ਨੇਪਾਲ ਨੂੰ ਜਾਂਦਾ ਹੈ, ਉੱਤੇ ਆਖਰੀ ਪੁਆਇੰਟ ਹੋਵੇਗਾ ਅਤੇ ਨੇਪਾਲ ਨੂੰ ਨਾਜ਼ੁਕ ਸੰਪਰਕ ਪ੍ਰਦਾਨ ਕਰੇਗਾ।

ਇਸ ਪੁਲ ਦੀ ਉਸਾਰੀ ਨਾਲ ਖੇਤਰੀ ਸੰਪਰਕ ਵਧੇਗਾ ਅਤੇ ਇਸ ਵਿੱਚ ਸਰਹੱਦ ਦੇ ਆਰ-ਪਾਰ ਦੋਹਾਂ ਦੇਸ਼ਾਂ ਦੇ ਵਪਾਰ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਹੋਵੇਗੀ। ਇਸ ਨਾਲ ਦੋਹਾਂ ਦੇਸ਼ਾਂ ਦੇ ਉਦਯੋਗਿਕ, ਸਮਾਜਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਮਜ਼ਬੂਤੀ ਆਵੇਗੀ।

ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਅਧੀਨ ਨੈਸ਼ਨਲ ਹਾਈਵੇ ਅਤੇ ਢਾਂਚਾ ਵਿਕਾਸ ਨਿਗਮ (ਐੱਨ ਐੱਚ ਆਈ ਡੀ ਸੀ ਐੱਲ) ਨੂੰ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਐਲਾਨਿਆ ਗਿਆ ਹੈ। ਇਸ ਪ੍ਰੋਜੈਕਟ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ ਪੀ ਆਰ) ਤਿਆਰ ਕੀਤੀ ਗਈ ਹੈ ਅਤੇ ਪੁਲ ਨੂੰ ਨੇਪਾਲ ਦੀ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਅੰਤਿਮ ਰੂਪ ਦਿੱਤਾ ਜਾਵੇਗਾ।

AKT/VBA/SH

(Release ID :170177)