Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਜੌਰਜੀਆ ਵਿਚਕਾਰ ਹਵਾਈ ਸੇਵਾਵਾਂ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਜੌਰਜੀਆ ਵਿਚਕਾਰ ਹਵਾਈ ਸੇਵਾਵਾਂ ਸਮਝੌਤੇ (ਏਐੱਸਏ) ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਦੋਨੋਂ ਦੇਸ਼ਾਂ ਦਰਮਿਆਨ ਇਹ ਸਮਝੌਤਾ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੰਚਾਰ ਨੂੰ ਸੁਧਾਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਨਵੇਂ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ਆਈਸੀਏਓ) ਦੇ ਪੈਟਰਨ ‘ਤੇ ਅਧਾਰਤ ਹੈ। ਵਰਤਮਾਨ ਵਿੱਚ ਦੋਨੋਂ ਦੇਸ਼ਾਂ ਵਿਚਕਾਰ ਕੋਈ ਹਵਾਈ ਸੇਵਾਵਾਂ ਸਮਝੌਤਾ ਨਹੀਂ ਹੈ। ਏਐੱਸਏ ਦੋ ਦੇਸ਼ਾਂ ਦਰਮਿਆਨ ਕਿਸੇ ਵੀ ਹਵਾਈ ਸੰਚਾਲਨ ਲਈ ਮੁੱਢਲਾ ਕਾਨੂੰਨੀ ਢਾਂਚਾ ਹੈ।

ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਸੰਪਰਕ ਕਾਇਮ ਕਰਨ ਵਿੱਚ ਮਦਦ ਕਰੇਗਾ।

ਹਵਾਈ ਸੇਵਾਵਾਂ ਸਮਝੌਤੇ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:

1. ਦੋਨੋਂ ਦੇਸ਼ ਇੱਕ ਜਾਂ ਜ਼ਿਆਦਾ ਏਅਰਲਾਈਨਜ਼ ਨਿਰਧਾਰਤ ਕਰਨ ਦੇ ਹੱਕਦਾਰ ਹੋਣਗੇ।

2. ਹੁਣ ਭਾਰਤੀ ਜਹਾਜ਼ ਭਾਰਤ ਦੇ ਕਿਸੇ ਵੀ ਖੇਤਰ ਤੋਂ ਜੌਰਜੀਆ ਦੇ ਕਿਸੇ ਵੀ ਖੇਤਰ ਲਈ ਸੰਚਾਲਨ ਕਰ ਸਕਣਗੇ। ਜਦੋਂਕਿ ਜੌਰਜੀਆ ਦੇ ਜਹਾਜ਼ ਛੇ ਖੇਤਰਾਂ ਨਵੀਂ ਦਿੱਲੀ, ਮੁੰਬਈ, ਬੰਗਲੁਰੂ, ਹੈਦਰਾਬਾਦ, ਚੇਨਈ ਅਤੇ ਗੋਆ ਤੋਂ ਸਿੱਧਾ ਸੰਪਰਕ ਸਥਾਪਤ ਕਰ ਸਕਣਗੇ। ਇਸ ਤੋਂ ਇਲਾਵਾ ਰੂਟਿੰਗ ਲਚਕਤਾ ਰਾਹੀਂ ਦੋਨੋਂ ਪੱਖਾਂ ਵੱਲੋਂ ਕਿਸੇ ਵੀ ਵਿਚਕਾਰਲੇ ਅਤੇ ਉਸ ਤੋਂ ਅੱਗੇ ਵੀ ਨਿਰਧਾਰਤ ਜਹਾਜ਼ਾਂ ਰਾਹੀਂ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ।

3. ਨਿਰਧਾਰਤ ਏਅਰਲਾਈਨਜ਼ ਨੂੰ ਹਵਾਈ ਸੇਵਾਵਾਂ ਦੀ ਪ੍ਰਮੋਸ਼ਨ ਅਤੇ ਵਿੱਕਰੀ ਲਈ ਦੂਜੇ ਦੇਸ਼ ਦੇ ਖੇਤਰ ਵਿੱਚ ਦਫ਼ਤਰ ਕਾਇਮ ਕਰਨ ਦਾ ਅਧਿਕਾਰ ਹੈ।

4. ਦੋਨੋਂ ਦੇਸ਼ਾਂ ਦੀ ਨਿਰਧਾਰਤ ਏਅਰਲਾਈਨ ਆਪਣੇ ਨਿਰਧਾਰਤ ਜਹਾਜ਼ ਰਾਹੀਂ ਉਸੇ ਧਿਰ, ਦੂਜੀ ਧਿਰ ਜਾਂ ਤੀਜੀ ਧਿਰ ਨਾਲ ਸਹਿਕਾਰੀ ਮਾਰਕੀਟਿੰਗ ਪ੍ਰਬੰਧ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਇਸ ਨੂੰ ਦੇਖਦੇ ਹੋਏ, ਇਹ ਸਿਰਫ਼ ਸਿੱਧੇ ਸੰਪਰਕ ਦੀ ਸਹੂਲਤ ਹੀ ਨਹੀਂ ਦੇਵੇਗਾ, ਬਲਕਿ ਤੀਜੇ ਦੇਸ਼ ਦੇ ਜਹਾਜ਼ ਰਾਹੀਂ ਵੀ ਸੰਪਰਕ ਕਾਇਮ ਕਰੇਗਾ। ਇਹ ਦੋਨੋਂ ਦੇਸ਼ਾਂ ਦੇ ਜਹਾਜ਼ਾਂ ਲਈ ਵਿਵਹਾਰਕ ਵਿਕਲਪ ਮੁਹੱਈਆ ਕਰਾਉਂਦਾ ਹੈ।

ਭਾਰਤ ਅਤੇ ਜੌਰਜੀਆ ਦਰਮਿਆਨ ਹਵਾਈ ਸੇਵਾਵਾਂ ਸਮਝੌਤੇ ਵਿੱਚ ਦੋਨੋਂ ਦੇਸ਼ਾਂ ਵਿੱਚ ਜ਼ਿਆਦਾ ਵਪਾਰ, ਨਿਵੇਸ਼, ਸੈਰ -ਸਪਾਟਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨਾਲ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਦੀ ਸਮਰੱਥਾ ਹੈ। ਇਹ ਦੋਨੋਂ ਦੇਸ਼ਾਂ ਨੂੰ ਵਪਾਰਕ ਮੌਕੇ ਪ੍ਰਦਾਨ ਕਰਦੇ ਹੋਏ ਜ਼ਿਆਦਾ ਰੱਖਿਆ ਅਤੇ ਸੁਰੱਖਿਆ ਯਕੀਨੀ ਬਣਾਉਂਦੇ ਹੋਏ ਸੁਚਾਰੂ ਅਤੇ ਰੁਕਾਵਟ ਰਹਿਤ ਸੰਪਰਕ ਵਧਾਉਣ ਦਾ ਮਾਹੌਲ ਪ੍ਰਦਾਨ ਕਰਾਏਗਾ।

*****

AKT/VBA/SH