ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਉਰੂਗਵੇ (Uruguay) ਦਰਮਿਆਨ ਸੀਮਾ ਕਰ ਸਬੰਧੀ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਸਹਾਇਤਾ ਲਈ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਸਮਝੌਤੇ ਨਾਲ ਸੀਮਾ ਕਰ ਅਪਰਾਧਾਂ ਦੀ ਰੋਕਥਾਮ ਅਤੇ ਜਾਂਚ ਲਈ ਪ੍ਰਾਸੰਗਿਕ ਜਾਣਕਾਰੀ ਉਪਲੱਬਧ ਕਰਾਉਣ ਵਿੱਚ ਮਦਦ ਮਿਲੇਗੀ। ਸਮਝੌਤੇ ਨਾਲ ਵਪਾਰ ਵਿੱਚ ਸਹੂਲਤ ਅਤੇ ਦੋਨਾਂ ਦੇਸ਼ਾਂ ਦਰਮਿਆਨ ਕਾਰੋਬਾਰੀ ਮਾਲ ਦੀ ਕੁਸ਼ਲ ਨਿਕਾਸੀ ਸੁਨਿਸ਼ਚਿਤ ਹੋਣ ਦੀ ਵੀ ਉਮੀਦ ਹੈ।
ਸਮਝੌਤੇ ਦੇ ਮਸੌਦੇ ਵਿੱਚ ਭਾਰਤੀ ਸੀਮਾ ਕਰ ਸਬੰਧੀ ਚਿੰਤਾਵਾਂ ਅਤੇ ਲੋੜਾਂ, ਵਿਸ਼ੇਸ਼ ਰੂਪ ਨਾਲ ਐਲਾਨੇ ਸੀਮਾ ਕਰ ਦੀ ਸਪਸ਼ਟਤਾ ਬਾਰੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦੇ ਖੇਤਰ ਵਿੱਚ, ਮਾਲ ਦੀ ਮੂਲਤਾ ਸਬੰਧੀ ਪ੍ਰਮਾਣਿਕਤਾ ਅਤੇ ਦੋਨੋਂ ਦੇਸ਼ਾਂ ਦਰਮਿਆਨ ਕਾਰੋਬਾਰੀ ਮਾਲ ਦੇ ਵੇਰਵਿਆਂ ਦਾ ਧਿਆਨ ਰੱਖਿਆ ਗਿਆ ਹੈ।
ਏਕੇਟੀ/ਵੀਬੀਏ/ਐੱਸਐੱਚ