ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਖੇਤੀ ਅਤੇ ਬਨਸਪਤੀ ਸਵੱਛਤਾ (ਫਾਇਟੋਸੈਨਟਰੀ) ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਇਟਲੀ ਦਰਮਿਆਨ ਸਮਝੌਤੇ ਉੱਤੇ ਹਸਤਾਖਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ । ਇਹ ਸਮਝੌਤਾ ਜਨਵਰੀ 2008 ਵਿੱਚ ਹੋਏ ਪਿਛਲੇ ਸਮਝੌਤੇ ਦੀ ਥਾਂ ਲਵੇਗਾ ਜੋ ਕਿ ਜਨਵਰੀ 2018 ਵਿੱਚ ਖਤਮ ਹੋਣ ਵਾਲਾ ਹੈ।
ਦੋਹਾਂ ਦੇਸ਼ਾਂ ਦਰਮਿਆਨ ਇਸ ਸਮਝੌਤੇ ਵਿੱਚ ਬਨਸਪਤੀ ਸਵੱਛਤਾ (ਫਾਇਟੋਸੈਨਟਰੀ) ਸਬੰਧੀ ਮਾਮਲਿਆਂ, ਖੇਤੀ ਉਤਪਾਦਨ ਅਤੇ ਪਸ਼ੂਪਾਲਣ, ਖੇਤੀਬਾੜੀ ਖੋਜ, ਫੂਡ ਪ੍ਰੋਸੈੱਸਿੰਗ ਅਤੇ ਦੋਹਾਂ ਪੱਖਾਂ ਵੱਲੋਂ ਆਪਸੀ ਤੌਰ `ਤੇ ਪ੍ਰਵਾਨਤ ਹੋਰ ਖੇਤਰਾਂ ਸਮੇਤ ਖੇਤਰਾਂ ਦੀ ਵਿਸ਼ਾਲ ਲੜੀ ਨੂੰ ਸ਼ਾਮਲ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਮਝੌਤੇ ਵਿੱਚ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਨਾਲ ਸਬੰਧਤ ਸੂਚਨਾ ਦੇ ਅਦਾਨ-ਪ੍ਰਦਾਨ, ਤਕਨੀਕੀ ਅਦਾਨ-ਪ੍ਰਦਾਨ ਪ੍ਰਕਿਰਿਆ ਦੀ ਮਜ਼ਬੂਤੀ ਅਤੇ ਖੇਤੀ ਮਸ਼ੀਨੀਕਰਣ / ਫਾਰਮ ਮਸ਼ੀਨਾਂ ਅਤੇ ਖੇਤੀ ਉਦਯੋਗਿਕ ਢਾਂਚਿਆਂ, ਤਕਨੀਕੀ ਰੁਕਾਵਟਾਂ ਦੀ ਸਮਾਪਤੀ ਅਤੇ ਆਧੁਨਿਕ ਵਿਗਿਆਨਕ ਖੋਜ ਕਾਰਜਾਂ ਅਤੇ ਟੈਕਨੋਲੋਜੀਆਂ ਆਦਿ ਸਮੇਤ ਪਸ਼ੂਪਾਲਣ ਦੇ ਖੇਤਰ ਵਿੱਚ ਹੋਏ ਤਜ਼ਰਬਿਆਂ ਦੇ ਅਦਾਨ-ਪ੍ਰਦਾਨ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਮਝੌਤੇ ਵਿੱਚ ਖੇਤੀ ਸਹਿਯੋਗ ਲਈ ਲੰਬੀ ਮਿਆਦ ਦੀ ਪਹਿਲ ਉੱਤੇ ਵਿਚਾਰ ਕਰਨ ਦੇ ਨਾਲ-ਨਾਲ ਵਿਸ਼ੇਸ਼ ਸਾਂਝੀਆਂ ਪ੍ਰਕਿਰਿਆਵਾਂ ਵਿੱਚ ਬਨਸਪਤੀ ਸਵੱਛਤਾ (ਫਾਇਟੋਸੈਨਟਰੀ) ਜ਼ੋਖਿਮਾਂ ਨੂੰ ਧਿਆਨ ਵਿੱਚ ਰਖਦੇ ਹੋਏ ਖੇਤੀਬਾੜੀ ਸਹਿਯੋਗ ਲਈ ਖੇਤੀਬਾੜੀ ਦੇ ਖੇਤਰ ਵਿੱਚ ਦੁਵੱਲੀ ਅਦਾਨ-ਪ੍ਰਦਾਨ ਦੇ ਨਜ਼ਰੀਏ ਤੋਂ ਇੱਕ ਸੰਯੁਕਤ ਕਾਰਜ ਦਲ ਦੀ ਸਥਾਪਨਾ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਨਾਲ ਦੋਹਾਂ ਦੇਸ਼ਾਂ ਦੀਆਂ ਸਰਕਾਰੀ ਏਜੰਸੀਆਂ, ਵਿਗਿਆਨਕ ਅਤੇ ਅਕਾਦਮਿਕ ਸੰਸਥਾਵਾਂ ਅਤੇ ਵਿਵਸਾਇਕ ਭਾਈਚਾਰਿਆਂ ਦਰਮਿਆਨ ਸੰਪਰਕਾਂ ਨੂੰ ਉਤਸ਼ਾਹ ਮਿਲੇਗਾ ਅਤੇ ਸਹੂਲਤ ਹੋਵੇਗੀ ਅਤੇ ਉਹ ਦੋਹਾਂ ਦੇਸ਼ਾਂ ਦੇ ਸਬੰਧਤ ਖੋਜ ਸੰਸਥਾਨਾਂ ਦਰਮਿਆਨ ਖੋਜ ਨੂੰ ਅੱਗੇ ਵਧਾ ਸਕਣਗੇ।
*****
AKT/VBA/SH