Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦਰਮਿਆਨ ਹੈੱਡਕੁਆਰਟਰ (ਮੇਜ਼ਬਾਨ ਦੇਸ਼) ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ (ਆਈਐੱਸਏ) ਦਰਮਿਆਨ ਹੈੱਡਕੁਆਰਟਰ (ਮੇਜ਼ਬਾਨ ਦੇਸ਼) ਵਿੱਚ ਪ੍ਰਵੇਸ਼ ਲਈ ਹੋਏ ਸਹਿਮਤੀ ਪੱਤਰ ਅਤੇ ਹੈੱਡਕੁਆਰਟਰ ਸਹਿਮਤੀ ਪੱਤਰ ’ਤੇ ਹਸਤਾਖ਼ਰ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਅਧਿਕਾਰਤ ਕਰਨ ਦੀ ਪੂਰਵ ਪ੍ਰਵਾਨਗੀ (ex-post facto approval) ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ’ਤੇ 26 ਮਾਰਚ, 2018 ਨੂੰ ਹਸਤਾਖ਼ਰ ਕੀਤੇ ਗਏ ਸਨ।

ਹੈੱਡਕੁਆਰਟਰ ਸਹਿਮਤੀ ਪੱਤਰ ਨਾਲ ਭਾਰਤ ਅਤੇ ਆਈਐੱਸਏ ਦਰਮਿਆਨ ਕੰਮਕਾਜੀ ਪ੍ਰਬੰਧਾਂ ਨੂੰ ਸੰਸਥਾਗਤ ਰੂਪ ਮਿਲੇਗਾ। ਇਸ ਨਾਲ ਆਈਐੱਸਏ ਨੂੰ ਅੰਤਰਰਾਸ਼ਟਰੀ ਅੰਤਰ ਸਰਕਾਰੀ ਸੰਗਠਨ ਬਣਨ ਵਿੱਚ ਮਦਦ ਮਿਲੇਗੀ। ਆਈਐੱਸਏ ਬਣਨ ਨਾਲ ਭਾਰਤ ਸਮੇਤ ਆਈਐੱਸਏ ਮੈਂਬਰ ਦੇਸ਼ਾਂ ਵਿੱਚ ਤੇਜ ਸੂਰਜੀ ਟੈਕਨੋਲੋਜੀ ਵਿਕਾਸ ਅਤੇ ਤਾਇਨਾਤੀ ਦੀ ਅਗਵਾਈ ਹੋਵੇਗੀ।

 

*****

ਏਕੇਟੀ/ਵੀਬੀਏ/ਐੱਸਐੱਚ