ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਸੋਧ) ਬਿਲ, 2017 ਨੂੰ ਸੰਸਦ ਵਿਚ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸੋਧ ਬਿਲ ਨਾਲ ਭਾਰਤੀ ਸੂਚਨਾ ਟੈਕਨੋਲੋਜੀ ਡੀਜਾਈਨ ਐਂਡ ਮੈਨੁਫੈਕਚਰਿੰਗ ਸੰਸਥਾਨ (ਆਈਆਈਆਈਟੀਡੀਐੱਮ) ਕੁਰਨੂਲ ਹੋਰ ਆਈਆਈਟੀਆਂ ਵਾਂਗ ਪ੍ਰਮੁੱਖ ਐਕਟ ਵਿੱਚ ਸ਼ਾਮਲ ਹੋ ਜਾਵੇਗਾ। ਇਸ ਤੋਂ ਇਲਾਵਾ ਆਈਆਈਆਈਟੀਡੀਐੱਮ ਕੁਰਨੂਲ ਨੂੰ ਰਾਸ਼ਟਰੀ ਮਹੱਤਵ ਦਾ ਸੰਸਥਾਨ ਐਲਾਨਿਆ ਜਾਵੇਗਾ
ਤੇ ਇਸ ਨੂੰ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕਰਨ ਦੀਆਂ ਸ਼ਕਤੀਆਂ ਵੀ ਮਿਲਣਗੀਆਂ।
ਆਈਆਈਆਈਟੀਡੀਐੱਮ ਕੁਰਨੂਲ ਨੂੰ ਚਲਾਉਣ ਦਾ ਖਰਚ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਪਲਾਨ ਫੰਡ ਵਿਚੋਂ ਆਏਗਾ।
ਉਦਯੋਗ ਤੇ ਆਰਥਕਤਾ ਦੀਆਂ ਵਧ ਰਹੀਆਂ ਨਿਪੁੰਨ ਤਕਨੀਕੀ ਕਾਮਿਆਂ ਦੀਆਂ ਜ਼ਰੂਰਤਾਂ ਸੰਸਥਾਨ ਦੇ ਸਿਖਲਾਈ ਪ੍ਰਾਪਤ ਵਿਅਕਤੀਆਂ ਦੇ ਹੋਣਹਾਰ ਤਬਕੇ ਤੋਂ ਹੀ ਪੂਰੀਆਂ ਹੋਣ ਦੀ ਉਮੀਦ ਹੈ। ਸੰਸਥਾਨ ਲਿੰਗ, ਜਾਤ, ਧਰਮ, ਭੇਦ -ਭਾਵ, ਖੇਤਰਵਾਦ, ਰਵਾਇਤਾਂ ਸਮਾਜਕ ਤੇ ਆਰਥਕ ਪਿੱਠ ਭੂਮੀ ਤੋਂ ਉੱਪਰ ਉੱਠ ਕੇ ਸਾਰੇ ਵਿਅਕਤੀਆਂ ਲਈ ਬਰਾਬਰ ਮੌਕੇ ਪ੍ਰਦਾਨ ਕਰੇਗਾ ।
ਪਿੱਠ ਭੂਮੀ
ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ ਐਕਟ, 2014 ਆਈਆਈਟੀਆਂ ਨੂੰ ਕੌਮੀ ਮਹੱਤਤਾ ਦੇ ਸੰਸਥਾਨਾਂ ਦਾ ਦਰਜਾ ਪ੍ਰਦਾਨ ਕਰਦਾ ਹੈ ਅਤੇ ਇਨ੍ਹਾਂ ਆਈਆਈਆਈਟੀਆਂ ਦੇ ਪ੍ਰਬੰਧਾਂ ਨਾਲ ਜੁੜੇ ਸਾਰੇ ਮੁੱਦਿਆਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਆਂਧਰ ਪ੍ਰਦੇਸ਼ ਦੇ ਕੁਰਨੂਲ ਵਿਖੇ ਨਵੀਂ ਐੱਨਆਈਟੀ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਵੇਂ ਕਿ ਆਂਧਰ ਪ੍ਰਦੇਸ਼ ਰੀਆਰਗੇਨਾਈਜੇਸ਼ਨ ਐਕਟ, 2014 ਵਿਚ ਜੀਵੰਤ ਹੈ। ਨਵੀਂ ਆਈਆਈਆਈਟੀ ਦੇ ਵਾਧੇ ਕਾਰਨ ਆਈਆਈਆਈਟੀ ਐਕਟ, 2014 ਵਿਚ ਸੋਧ ਕਰਨੀ ਪਈ। ਇਸ ਦੇ ਨਾਲ ਆਈਆਈਆਈਟੀਡੀਐੱਮ, ਕੁਰਨੂਲ ਕੇਂਦਰੀ ਫੰਡਾਂ ਵਾਲੀ ਆਈਆਈਆਈਟੀ ਵਜੋਂ ਪੰਜਵਾਂ ਮੈਂਬਰ ਬਣ ਜਾਵੇਗਾ।
ਆਈਆਈਆਈਟੀਡੀਐੱਮ ਕੁਰਨੂਲ ਅਕਾਦਮਿਕ ਸੈਸ਼ਨ 2015-16 ਵਿੱਚ ਵਿੱਦਿਆ ਦੀਆਂ ਦੋ ਸ਼ਾਖਾਵਾਂ ਵਿੱਚ ਸ਼ੁਰੂ ਹੋਇਆ ਸੀ।
AKT/VBA/SH