Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤੀ ਨਿਰਯਾਤ – ਆਯਾਤ ਬੈਂਕ ਦੇ ਪੁਨਰਪੂੰਜੀਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ( ਕੈਬਿਨਟ ) ਨੇ ਭਾਰਤੀ ਨਿਰਯਾਤ – ਆਯਾਤ ਬੈਂਕ ( ਐਗਜ਼ਿਮ ਬੈਂਕ ) ਦੇ ਪੁਨਰਪੂੰਜੀਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਇਸਦਾ ਵੇਰਵਾ ਹੇਠ ਦਿੱਤਾ ਗਿਆ ਹੈ:

i . ਭਾਰਤੀ ਨਿਰਯਾਤ – ਆਯਾਤ ਬੈਂਕ ਵਿੱਚ ਨਵੀਂ ਪੂੰਜੀ ਲਗਾਉਣ ਲਈ ਭਾਰਤ ਸਰਕਾਰ 6,000 ਕਰੋੜ ਰੁਪਏ ਦੇ ਪੁਨਰਪੂੰਜੀਕਰਨ ਬਾਂਡ ਜਾਰੀ ਕਰੇਗੀ ।

ii . ਵਿੱਤ ਸਾਲ 2018 – 19 ਵਿੱਚ 4,500 ਕਰੋੜ ਰੁਪਏ ਅਤੇ ਵਿੱਤ ਸਾਲ 2019 – 20 ਵਿੱਚ 1,500 ਕਰੋੜ ਰੁਪਏ ਦੀਆਂ ਦੋ ਕਿਸਤਾਂ ਰਾਹੀਂ ਇਕਵਿਟੀ ਲਗਾਈ ਜਾਵੇਗੀ ।

iii . ਮੰਤਰੀ ਮੰਡਲ ਨੇ ਐਗਜ਼ਿਮ ਬੈਂਕ ਦੀ ਅਧਿਕਾਰਤ ਪੂੰਜੀ ਨੂੰ 10,000 ਕਰੋੜ ਰੁਪਏ ਤੋਂ ਵਧਾਕੇ 20,000 ਕਰੋੜ ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ । ਪੁਨਰਪੂੰਜੀਕਰਨ ਬਾਂਡ ਜਨਤਕ ਖੇਤਰ ਦੇ ਬੈਂਕਾਂ ਨੂੰ ਜਾਰੀ ਕੀਤੇ ਜਾਣਗੇ ।

ਪ੍ਰਮੁੱਖ ਪ੍ਰਭਾਵ:

• ਐਗਜ਼ਿਮ ਬੈਂਕ ਭਾਰਤ ਲਈ ਪ੍ਰਮੁੱਖ ਨਿਰਯਾਤ ਕਰਜ਼ਾ(ਰਿਣ)ਏਜੰਸੀ ਹੈ ।

• ਐਗਜ਼ਿਮ ਬੈਂਕ ਵਿੱਚ ਪੂੰਜੀ ਲਗਾਉਣ ਨਾਲ ਇਹ ਪੂੰਜੀ ਸਮਰੱਥਾ ਅਨੁਪਾਤ ਵਧਾਉਣ ਅਤੇ ਇਸਦੇ ਨਾਲ ਹੀ ਜ਼ਿਆਦਾ ਸਮਰੱਥਾ ਦੇ ਨਾਲ ਭਾਰਤੀ ਨਿਰਯਾਤ ਲਈ ਜ਼ਰੂਰੀ ਸਹਾਇਤਾ ਦੇਣ ਵਿੱਚ ਸਮਰੱਥ ਹੋ ਜਾਵੇਗਾ ।

• ਨਵੀਂ ਪੂੰਜੀ ਲਗਾਉਣ ਨਾਲ ਭਾਰਤੀ ਕੱਪੜਾ ਉਦਯੋਗਾਂ ਨੂੰ ਜ਼ਰੂਰੀ ਸਹਾਇਤਾ ਦੇਣ , ਰਿਆਇਤੀ ਵਿੱਤ ਯੋਜਨਾ ( ਸੀਐੱਫਐੱਸ ) ਵਿੱਚ ਸੰਭਾਵਿਤ ਬਦਲਾਵਾਂ, ਭਾਰਤ ਦੀ ਸਰਗਰਮ ਵਿਦੇਸ਼ ਨੀਤੀ ਅਤੇ ਰਣਨੀਤਕ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਨਵੀਂ ਕਰਜ਼ਾ ਰੇਖਾ ( ਐੱਲਓਸੀ ) ਦੀਆਂ ਸੰਭਾਵਨਾਵਾਂ ਜਿਹੀਆਂ ਨਵੀਂਆਂ ਪਹਿਲਾਂ ਨੂੰ ਹੁਲਾਰਾ ਮਿਲੇਗਾ ।

***

ਏਕੇਟੀ