ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਬ੍ਰਿਕਸ ਦੇਸ਼ਾਂ ਵਿਚ ਖੇਤਰੀ ਜਹਾਜ਼ਰਾਨੀ ਭਾਈਵਾਲੀ ਸਬੰਧੀ ਸਹਿਮਤੀ ਪੱਤਰ ਉੱਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। ਬ੍ਰਿਕਸ ਦੇਸ਼ਾਂ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਪ੍ਰਮੁੱਖ ਵਿਸ਼ੇਸ਼ਤਾਵਾਂ
ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਸਹਿਯੋਗ ਲਈ ਸੰਸਥਾਗਤ ਢਾਂਚੇ ਦੀ ਸਥਾਪਨਾ ਨਾਲ ਬ੍ਰਿਕਸ ਦੇਸ਼ਾਂ ਨੂੰ ਲਾਭ ਹੋਵੇਗਾ। ਸਹਿਯੋਗ ਦੇ ਹੇਠ ਲਿਖੇ ਖੇਤਰਾਂ ਦੀ ਸ਼ਨਾਖਤ ਕੀਤੀ ਗਈ ਹੈ:- –
ਖੇਤਰੀ ਸੇਵਾਵਾਂ ਵਿੱਚ ਜਨਤਕ ਨੀਤੀਆਂ ਅਤੇ ਉੱਤਮ ਵਤੀਰਾ,
ਖੇਤਰੀ ਹਵਾਈ ਅੱਡੇ,
ਹਵਾਈ ਅੱਡਾ ਬੁਨਿਆਦੀ ਢਾਂਚਾ ਪ੍ਰਬੰਧਨ ਅਤੇ ਏਅਰ ਨੇਵੀਗੇਸ਼ਨ ਸੇਵਾਵਾਂ,
ਰੈਗੂਲੇਟਰੀ ਏਜੰਸੀਆਂ ਦਰਮਿਆਨ ਤਕਨੀਕੀ ਸਹਿਯੋਗ,
ਨਵੀਆਂ ਖੋਜਾਂ ਇਨੋਵੇਸ਼ਨ;
ਵਿਸ਼ਵ ਪਹਿਲੂਆਂ ਉੱਤੇ ਸੰਵਾਦ ਸਮੇਤ ਵਾਤਾਵਰਨ ਨਿਰੰਤਰਤਾ,
ਯੋਗਤਾ ਅਤੇ ਟ੍ਰੇਨਿੰਗ,
ਆਪਸ ਵਿੱਚ ਨਿਰਧਾਰਿਤ ਕੀਤੇ ਹੋਰ ਖੇਤਰ।
ਪ੍ਰਭਾਵ
ਇਹ ਸਹਿਮਤੀ ਪੱਤਰ ਭਾਰਤ ਅਤੇ ਬ੍ਰਿਕਸ ਮੈਂਬਰ ਦੇਸ਼ਾਂ ਦਰਮਿਆਨ ਸ਼ਹਿਰੀ ਹਵਾਬਾਜ਼ੀ ਸਬੰਧਾਂ ਵਿੱਚ ਮਹੱਤਵਪੂਰਨ ਹੈ ਅਤੇ ਇਸ ਵਿੱਚ ਬ੍ਰਿਕਸ ਦੇਸ਼ਾਂ ਦਰਮਿਆਨ ਵਪਾਰ, ਨਿਵੇਸ਼, ਸੈਰ ਸਪਾਟਾ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਵਧਾਉਣ ਦੀ ਸਮਰੱਥਾ ਹੈ।