Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਿਲਾਸਪੁਰ ਵਿਖੇ ਨਵਾਂ ਏਮਸ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਤਹਿਤ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿਖੇ ਨਵਾਂ ਏਮਸ ਕਾਇਮ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰੋਜੈਕਟ ਦੀ ਲਾਗਤ 1351 ਕਰੋੜ ਰੁਪਏ ਹੋਵੇਗੀ।

 

ਪ੍ਰਮੁੱਖ ਵਿਸ਼ੇਸ਼ਤਾਵਾਂ

 

ਨਵਾਂ ਏਮਸ 48 ਮਹੀਨੇ ਦੇ ਸਮੇਂ ਵਿੱਚ ਮੁਕੰਮਲ ਹੋਵੇਗਾ, ਜਿਸ ਵਿੱਚੋਂ 12 ਮਹੀਨੇ ਦਾ ਸਮਾਂ ਉਸਾਰੀ ਤੋਂ ਪਹਿਲਾਂ ਦੇ ਪੜਾਅ ਦਾ, 30 ਮਹੀਨੇ ਦਾ ਸਮਾਂ ਉਸਾਰੀ ਦਾ ਅਤੇ 6 ਮਹੀਨੇ ਦਾ ਸਮਾਂ ਸਥਿਰਤਾ/ਕਮਿਸ਼ਨਿੰਗ ਦੇ ਪੜਾਅ ਦਾ ਹੋਵੇਗਾ।

 

ਇਸ ਸੰਸਥਾਨ ਵਿੱਚ 750 ਬੈੱਡਾਂ ਦਾ ਇੱਕ ਹਸਪਤਾਲ ਅਤੇ ਟ੍ਰੌਮਾ ਸੈਂਟਰ (trauma center) ਸਹੁਲਤਾਂ ਹੋਣਗੀਆਂ।

 

ਇਸ ਵਿੱਚ ਇੱਕ ਮੈਡੀਕਲ ਕਾਲਜ ਹੋਵੇਗਾ ਜਿਸ ਵਿੱਚ ਪ੍ਰਤੀ ਸਾਲ ਐੱਮਬੀਬੀਐੱਸ ਦੇ 100 ਵਿਦਿਆਰਥੀ ਦਾਖਲਾ ਲੈ ਸਕਣਗੇ। ਨਰਸਿੰਗ ਕਾਲਜ ਵਿੱਚ ਪ੍ਰਤੀ ਸਾਲ 60 ਬੀਐੱਸਸੀ ਵਿਦਿਆਰਥੀ ਦਾਖਲਾ  ਲੈ ਸਕਣਗੇ। ਰਿਹਾਇਸ਼ੀ ਕੰਪਲੈਕਸ ਅਤੇ ਸੰਬੰਧਤ ਸਹੂਲਤਾਂ ਏਮਸ ਨਵੀਂ ਦਿੱਲੀ ਦੇ ਪੈਟਰਨ ਉੱਤੇ ਹੋਣਗੀਆਂ।

 

ਹਸਪਤਾਲ ਵਿਚ 20 ਸਪੈਸ਼ਲਿਟੀ/ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ ਜਿਨ੍ਹਾਂ ਵਿਚੋਂ  15 ਅਪ੍ਰੇਸ਼ਨ ਥੀਏਟਰ ਹੋਣਗੇ।

 

ਇਸ ਵਿੱਚ 30 ਬੈੱਡ ਵਾਲਾ  ਆਯੁਸ਼ ਵਿਭਾਗ ਹੋਵੇਗਾ ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਦੇ ਰਵਾਇਤੀ ਢੰਗ ਨਾਲ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

 

ਨਵੇਂ ਏਮਸ ਦੀ ਸਥਾਪਨਾ ਨਾਲ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦਾ ਇੱਕ ਵੱਡਾ ਪੂਲ ਇਸ ਖੇਤਰ ਦੇ ਦੋਹਰੇ ਟੀਚੇ ਨੂੰ ਪੂਰਾ ਕਰੇਗਾ । ਇਹ ਪੂਲ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਅਧੀਨ ਕਾਇਮ ਹੋਣ ਵਾਲੀਆਂ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਦੀਆਂ ਸੰਸਥਾਵਾਂ/ਸਹੁਲਤਾਂ ਲਈ ਕੰਮ ਆ ਸਕੇਗਾ।

 

ਪਿਛੋਕੜ

 

ਇਸ ਸਕੀਮ ਤਹਿਤ ਭੁਬਨੇਸ਼ਵਰ , ਭੋਪਾਲ, ਰਾਏਪੁਰ, ਜੋਧਪੁਰ, ਰਿਸ਼ੀਕੇਸ਼ ਅਤੇ ਪਟਨਾ ਵਿਖੇ ਏਮਸ ਕਾਇਮ ਹੋ ਚੁੱਕੇ ਹਨ ਜਦਕਿ ਰਾਏਬਰੇਲੀ ਵਿੱਚ ਏਮਸ ਦੀ ਤਿਆਰੀ ਹੋ ਰਹੀ ਹੈ। ਇਸ ਤੋਂ ਇਲਾਵਾ ਤਿੰਨ ਏਮਜ਼ ਨਾਗਪੁਰ (ਮਹਾਰਾਸ਼ਟਰ) , ਕਲਿਆਣੀ (ਪੱਛਮੀ ਬੰਗਾਲ) ਅਤੇ ਗੁੰਟੂਰ,  ਮੰਗਲਾਗਿਰੀ (ਆਂਧਰਾ ਪ੍ਰਦੇਸ਼) ਵਿੱਚ 2015 ਵਿੱਚ ਪ੍ਰਵਾਨਤ ਕੀਤੇ ਗਏ ਸਨ।   ਦੋ ਏਮਸ 2016 ਵਿੱਚ ਬਠਿੰਡਾ ਅਤੇ ਗੋਰਖਪੁਰ ਵਿੱਚ ਪ੍ਰਵਾਨ ਕੀਤੇ ਗਏ ਸਨ ਜਦਕਿ ਕਾਮਰੂਪ (ਅਸਾਮ) ਵਿੱਚ ਇੱਕ ਏਮਸ ਕਾਇਮ ਕਰਨ ਨੂੰ ਪ੍ਰਵਾਨਗੀ  ਦਿੱਤੀ ਗਈ ਹੈ।

 

ਏਕੇਟੀ/ਵੀਬੀਏ/ਐੱਸਐੱਚ