ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਫਰਮਾਸਊਟੀਕਲ ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਸੀਪੀਐੱਸਯੂ) ਲਈ ਉਨ੍ਹਾਂ ਦੇ ਅੰਤਿਮ ਕਲੋਜ਼ਰ / ਰਣਨੀਤਕ ਵਿਨਿਵੇਸ਼ ਹੋਣ ਤੱਕ ਫਰਮਾਸਿਊਟੀਕਲਸ ਪਰਚੇਜ਼ ਨੀਤੀ ਵਿਸਤਾਰ / ਨਵਿਆਏ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਮੁੱਖ ਪ੍ਰਭਾਵ :
ਨੀਤੀ ਦੇ ਵਿਸਤਾਰ / ਨਵਿਆਏ ਜਾਣ ਨਾਲ ਫਰਮਾ ਕੇਂਦਰੀ ਜਨਤਕ ਅਦਾਰਿਆਂ ਨੂੰ ਆਪਣੀਆਂ ਮੌਜੂਦਾ ਸੁਵਿਧਾਵਾਂ ਦੇ ਮਨਮੁਤਾਬਿਕ ਇਸਤੇਮਾਲ ਵਿੱਚ ਮਦਦ ਮਿਲੇਗੀ, ਉਹ ਆਪਣੇ ਕਰਮਚਾਰੀਆਂ ਲਈ ਵੇਤਨ ਦੇ ਭੁਗਤਾਨ ਲਈ ਧਨ ਜੁਟਾਉਣ ਵਿੱਚ ਸਮਰੱਥ ਹੋਣਗੇ, ਕਲੋਜ਼ਰ ਤਹਿਤ ਅਧਿਕ ਲਾਗਤ ਵਾਲੀ ਅਤਿਆਧੁਨਿਕ ਮਸ਼ੀਨਰੀ ਦੇ ਸੰਚਾਲਨ ਦੇ ਨਤੀਜੇ ਵਜੋਂ ਕੇਂਦਰੀ ਜਨਤਕ ਅਦਾਰਿਆਂ ਦੇ ਮਾਮਲਿਆਂ ਵਿੱਚ ਨਿਪਟਾਰੇ ਦੇ ਸਮੇਂ ਅਧਿਕ ਲਾਭ ਪ੍ਰਾਪਤ ਕਰਨਾ ਅਤੇ ਵਿਨਿਵੇਸ਼ ਤਹਿਤ ਜਨਤਕ ਅਦਾਰਿਆਂ ਦੇ ਮਾਮਲੇ ਵਿੱਚ ਬਿਹਤਰ ਮੁਲਾਂਕਣ ਸੰਭਵ ਹੋਵੇਗਾ।
*******
ਵੀਆਰਆਰਕੇ/ਐੱਸਸੀ/ਐੱਸਐੱਚ