Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪ੍ਰਵਾਸੀਆਂ ਅਤੇ ਦੇਸ਼ ਪਰਤਣ ਵਾਲਿਆਂ ਦੀ ਸਹਾਇਤਾ ਅਤੇ ਪੁਨਰਵਾਸ ਲਈ ‘ਅੰਬਰੇਲਾ ਸਕੀਮਾਂ’ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਗ੍ਰਹਿ ਮੰਤਰਾਲਾ ਦੀਆਂ ਪ੍ਰਵਾਸੀਆਂ ਅਤੇ ਦੇਸ਼ ਵਰਤਣ ਵਾਲਿਆਂ ਦੀ ਸਹਾਇਤਾ ਅਤੇ ਪੁਨਰਵਾਸ ਲਈ ”ਪ੍ਰਵਾਸੀਆਂ ਅਤੇ ਦੇਸ਼ ਪਰਤਣਣ ਵਾਲਿਆਂ ਲਈ ਸਹਾਇਤਾ ਅਤੇ ਪੁਨਰਵਾਸ” ਅੰਬਰੇਲਾ ਸਕੀਮ ਤਹਿਤ ਚਲ ਰਹੀਆਂ 8 ਮੌਜੂਦਾ ਸਕੀਮਾਂ ਨੂੰ ਮਾਰਚ, 2020 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ

 

ਵਿੱਤੀ ਪ੍ਰਭਾਵ

 

ਇਸ ਉਦੇਸ਼ ਲਈ 2017-18 ਤੋਂ 2019-20 ਤੱਕ 3183 ਕਰੋੜ ਰੁਪਏ ਦਾ ਖਰਚ ਹੋਵੇਗਾ ਸਕੀਮ ਲਈ ਸਾਲ ਵਾਰ ਫੇਜ਼ਿੰਗ: 2017-18 ਲਈ 911 ਕਰੋੜ ਰੁਪਏ, 2018-19  ਲਈ 1372 ਕਰੋੜ ਰੁਪਏ ਅਤੇ 2019-20 ਲਈ 900 ਕਰੋੜ ਰੁਪਏ ਹੋਵੇਗੀ

 

ਲਾਭ

 

ਇਹ ਸਕੀਮਾਂ ਸ਼ਰਨਾਰਥੀਆਂ, ਉੱਜੜੇ ਹੋਏ ਵਿਅਕਤੀਆਂ, ਦਹਿਸ਼ਤਵਾਦੀ / ਫਿਰਕੂ / ਖੱਬੇ ਪੱਖੀ ਅਤਿਵਾਦੀ ਹਿੰਸਾ ਅਤੇ ਭਾਰਤੀ ਖੇਤਰ ਵਿੱਚ ਸਰਹੱਦ ਪਾਰੋਂ ਹੋਣ ਵਾਲੀ ਫਾਇਰਿੰਗ ਅਤੇ ਬਾਰੂਦੀ ਸੁਰੰਗ / ਆਈਈਡੀ ਧਮਾਕੇ ਅਤੇ ਵੱਖ-ਵੱਖ ਘਟਨਾਵਾਂ ਆਦਿ ਵਿੱਚ ਹੋਣ ਵਾਲੇ ਦੰਗਾ ਪੀੜਤਾਂ ਨੂੰ ਰਾਹਤ ਅਤੇ ਪੁਨਰਵਾਸ  ਸਹਾਇਤਾ ਪ੍ਰਦਾਨ ਕਰਨਗੀਆਂ

 

ਵੇਰਵੇ

 

ਜਿਨ੍ਹਾਂ 8 ਸਕੀਮਾਂ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਉਹ ਪਹਿਲਾਂ ਹੀ ਜਾਰੀ ਹਨ ਅਤੇ ਇਨ੍ਹਾਂ ਵਿੱਚੋਂ ਹਰ ਸਕੀਮ ਦੇ ਲਾਭ ਸੰਭਾਵਤ ਲਾਭਾਰਥੀਆਂ ਨੂੰ ਪ੍ਰਵਾਨਤ ਢੰਗਾਂ ਅਨੁਸਾਰ ਪ੍ਰਦਾਨ ਕੀਤੇ ਜਾਣਗੇ

 

ਇਹ ਸਕੀਮਾਂ ਇਸ ਤਰ੍ਹਾਂ ਹਨ –

 

  1. ਪਾਕਿਸਤਾਨੀ ਦੇ ਕਬਜ਼ੇ  ਵਾਲੇ ਜੰਮੂ ਅਤੇ ਕਸ਼ਮੀਰ (ਪੀਓਜੇਕੇ) ਅਤੇ ਜੰਮੂ-ਕਸ਼ਮੀਰ ਰਾਜ ਦੇ ਛੰਬ ਵਿੱਚ ਵਸੇ ਪਰਿਵਾਰਾਂ ਨੂੰ ਇੱਕ ਵਾਰੀ ਵਸਣ ਲਈ ਦਿੱਤੀ ਜਾਣ ਵਾਲੀ ਕੇਂਦਰੀ ਸਹਾਇਤਾ

 

  1. ਬੰਗਲਾਦੇਸ਼ੀ ਐਨਕਲੇਵਸ ਅਤੇ ਕੂਚ ਬਿਹਾਰ ਜ਼ਿਲ੍ਹੇ ਦੇ ਉਨ੍ਹਾਂ ਐਨਕਲੇਵਾਂ ਦੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਜ਼ਮੀਨੀ  ਸਰਹੱਦੀ ਸਮਝੌਤੇ ਅਧੀਨ ਹੋਣ ਵਾਲੇ ਤਬਾਦਲੇ ਤੋਂ ਪ੍ਰਭਾਵਤ ਲੋਕਾਂ ਲਈ ਪੁਨਰਵਾਸ ਪੈਕੇਜ ਅਤੇ ਢਾਂਚੇ ਦਾ ਅੱਪਗ੍ਰੇਡੇਸ਼ਨ

 

  1. ਤਾਮਿਲਨਾਡੂ ਅਤੇ ਓਡੀਸ਼ਾ ਵਿੱਚ ਕੈਂਪਾਂ ਵਿੱਚ ਰਹਿਣ ਵਾਲੇ ਸ਼੍ਰੀਲੰਕਾ ਦੇ ਸ਼ਰਨਾਰਥੀਆਂ ਲਈ ਸਹਾਇਤਾ

 

  1. ਸੈਂਟਰਲ ਤਿੱਬਤਨ ਰਿਲੀਫ਼ ਕਮੇਟੀ (ਸੀਟੀਆਰਸੀ) ਨੂੰ ਤਿੱਬਤੀ ਖੇਤਰਾਂ ਦੇ ਪ੍ਰਸ਼ਾਸਕੀ ਅਤੇ ਸਮਾਜਕ ਭਲਾਈ ਖਰਚਿਆਂ ਲਈ ਗਰਾਂਟ-ਇਨ-ਏਡ

 

  1. ਤ੍ਰਿਪੁਰਾ ਦੇ ਸਹਾਇਤਾ ਕੈਂਪਾਂ ਵਿੱਚ ਬਰੱਸ (Brus) ਵਿੱਚ ਰਹਿ ਰਹੇ ਲੋਕਾਂ ਦੀ ਸਾਂਭ ਸੰਭਾਲ ਲਈ ਤ੍ਰਿਪੁਰਾ ਸਰਕਾਰ ਨੂੰ ਸਹਾਇਤਾ-ਗ੍ਰਾਂਟ

 

  1. ਤ੍ਰਿਪੁਰਾ ਤੋਂ ਮਿਜ਼ੋਰਮ ਵਿੱਚ ਜਾਣ ਵਾਲੇ ਬਰੂ/ ਰੀਆਂਗ (Bru/Reang) ਪਰਿਵਾਰਾਂ ਦਾ ਪੁਨਰਵਾਸ

 

  1. 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਹਰ ਵਿਅਕਤੀ ਲਈ 5 ਲੱਖ ਰੁਪਏ ਦੀ ਵਧਾਈ ਗਈ ਹੋਈ ਸਹਾਇਤਾ ਪ੍ਰਦਾਨ ਕਰਨੀ

 

  1. ਦਹਿਸ਼ਤਵਾਦੀ /  ਫਿਰਕੂ / ਖੱਬੇ ਪੱਖੀ ਅਤਿਵਾਦੀ ਹਿੰਸਾ ਅਤੇ ਸਰਹੱਦ ਪਾਰਲੀ ਫਾਇਰਿੰਗ ਅਤੇ ਭਾਰਤੀ ਖੇਤਰ ਵਿੱਚ ਸੁਰੰਗ / ਆਈਈਡੀ ਧਮਾਕਿਆਂ ਦੇ ਸ਼ਿਕਾਰ ਆਮ ਨਾਗਿਰਕਾਂ /  ਪਰਿਵਾਰਾਂ ਲਈ ਕੇਂਦਰੀ ਸਹਾਇਤਾ ਸਕੀਮ

 

 

 

ਏਕੇਟੀ/ਵੀਬੀਏ/ਐੱਸਐੱਚ