Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪੋਲਰ ਸੈਟੇਲਾਈਟ ਲਾਂਚ ਵਹੀਕਲ ਮਾਰਕ – III ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ ਫੇਜ਼ -6 ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐੱਸਐੱਲਵੀ)ਮਾਰਕ- III ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ (ਫੇਜ਼-6) ਨੂੰ ਅਤੇ ਇਸ ਪ੍ਰੋਗਰਾਮ ਤਹਿਤ ਪੀਐੱਸਐੱਲਵੀ ਦੀਆਂ 30 ਅਪ੍ਰੇਸ਼ਨਲ ਫਲਾਈਟਾਂ ਦੀ ਫੰਡਿੰਗ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ ਪ੍ਰੋਗਰਾਮ ਪ੍ਰਿਥਵੀ ਉੱਤੇ ਨਜ਼ਰ ਰੱਖਣ ਲਈ ਉਪਗ੍ਰਹਿ ਛੱਡੇ ਜਾਣ, ਨੇਵੀਗੇਸ਼ਨ ਅਤੇ ਪੁਲਾੜ ਵਿਗਿਆਨ ਦੀਆਂ ਲੋੜਾਂ ਦੀ ਪੂਰਤੀ ਵੀ ਕਰੇਗਾ। ਇਹ ਪ੍ਰੋਗਰਾਮ ਯਕੀਨੀ ਬਣਾਵੇਗਾ ਕਿ ਭਾਰਤੀ ਉਦਯੋਗ ਵਿੱਚ ਉਤਪਾਦਨ ਲਗਾਤਾਰ ਜਾਰੀ ਰਹੇ।

 

ਇਸ ਪ੍ਰੋਗਰਾਮ ਲਈ ਕੁੱਲ 6,131 ਕਰੋੜ ਰੁਪਏ  ਦੇ ਫੰਡ ਦੀ ਲੋੜ ਹੋਵੇਗੀ ਅਤੇ ਇਸ ਵਿੱਚ 30 ਪੀਐੱਸਐੱਲਵੀ ਵਹੀਕਲ, ਜ਼ਰੂਰੀ ਸਹੂਲਤਾਂ ਵਿੱਚ ਵਾਧਾ, ਪ੍ਰੋਗਰਾਮ ਪ੍ਰਬੰਧਨ ਅਤੇ ਦਾਗੇ ਜਾਣ ਦੀ ਮੁਹਿੰਮ ਦਾ ਖਰਚਾ ਵੀ ਸ਼ਾਮਲ ਹੈ।

 

ਪ੍ਰਮੁੱਖ  ਪ੍ਰਭਾਵ

 

ਪੀਐੱਸਐੱਲਵੀ ਦੇ ਅਪ੍ਰੇਸ਼ਨ ਸ਼ੁਰੂ ਹੋਣ ਨਾਲ ਭਾਰਤ ਜ਼ਮੀਨ ਦੇ ਨਿਰੀਖਣ, ਆਪਦਾ ਪ੍ਰਬੰਧਨ, ਨੇਵੀਗੇਸ਼ਨ ਅਤੇ ਪੁਲਾੜ ਵਿਗਿਆਨਾਂ ਦੇ ਖੇਤਰ ਵਿੱਚ ਆਤਮਨਿਰਭਰ ਹੋ ਗਿਆ  ਹੈ। ਪੀਐੱਸਐੱਲਵੀ ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ ਰਾਸ਼ਟਰੀ ਲੋੜਾਂ ਲਈ ਅਜਿਹੇ ਉਪਗ੍ਰਹਿਆਂ ਨੂੰ ਦਾਗੇ ਜਾਣ ਦੀ ਸਮਰੱਥਾ ਨੂੰ ਕਾਇਮ ਰੱਖੇਗਾ।

 

ਪੀਐੱਸਐੱਲਵੀ ਕੰਟੀਨਿਊਏਸ਼ਨ (ਨਿਰੰਤਰਤਾ)  ਪ੍ਰੋਗਰਾਮ – ਫੇਜ਼ -6 ਪ੍ਰਤੀ ਸਾਲ 8 ਉਪਗ੍ਰਹਿਆਂ ਤੱਕ ਨੂੰ ਪੁਲਾੜ ਵਿੱਚ ਭੇਜੇ ਜਾਣ ਦੀ ਮੰਗ ਪੂਰਾ ਕਰ ਸਕੇਗਾ ਅਤੇ ਇਸ ਤਰ੍ਹਾਂ ਭਾਰਤੀ ਉਦਯੋਗਾਂ ਦੀ ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਹੋਵੇਗੀ। ਸਾਰੀਆਂ ਅਪ੍ਰੇਸ਼ਨਲ ਉਡਾਨਾਂ 2019 ਤੋਂ 2024 ਦਰਮਿਆਨ ਪੂਰੀਆਂ ਕੀਤੀਆਂ ਜਾਣਗੀਆਂ।

 

ਇਹ ਪ੍ਰੋਗਰਾਮ ਜ਼ਮੀਨ ਦੀ ਨਿਗਰਾਨੀ, ਨੇਵੀਗੇਸ਼ਨ ਅਤੇ ਪੁਲਾੜ ਵਿਗਿਆਨ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਨਾਲ ਇਹ ਯਕੀਨੀ ਬਣੇਗਾ ਕਿ ਭਾਰਤੀ ਉਦਯੋਗ ਉਤਪਾਦਨ ਨੂੰ ਲਗਾਤਾਰ ਜਾਰੀ ਰੱਖੇ।

 

ਪੀਐੱਸਐੱਲਵੀ ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ ਨੂੰ ਸ਼ੁਰੂ ਵਿੱਚ 2008 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ। ਇਸ ਦੇ ਚਾਰ ਪੜਾਅ ਪੂਰੇ ਹੋ ਚੁੱਕੇ ਹਨ ਅਤੇ ਪੰਜਵਾਂ ਪੜਾਅ 2019-20 ਦੀ ਦੂਜੀ ਤਿਮਾਹੀ ਵਿੱਚ ਪੂਰੇ ਹੋਣ ਦੀ ਉਮੀਦ ਹੈ। ਛੇਵੇਂ ਪੜਾਅ ਦੀ ਪ੍ਰਵਾਨਗੀ ਨਾਲ 2019-20 ਦੀ ਤੀਜੀ ਤਿਮਾਹੀ ਤੋਂ 2023-24 ਦੀ ਪਹਿਲੀ ਤਿਮਾਹੀ ਤੱਕ ਦੇ ਉਪਗ੍ਰਹਿ ਮਿਸ਼ਨਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ।

 

 

ਏਕੇਟੀ/ਵੀਬੀਏ/ਐੱਸਐੱਚ