Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਪੁਨਰਗਠਿਤ ਖੇਲੋ ਇੰਡੀਆ ਪ੍ਰੋਗਰਾਮ ਪ੍ਰਵਾਨ ਕੀਤਾ


 ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 2017-18 ਤੋਂ 2019-20 ਦੀ ਮਿਆਦ ਦੌਰਾਨ 1,675 ਕਰੋੜ ਰੁਪਏ ਦੀ ਲਾਗਤ ਨਾਲ ਖੇਲੋ ਇੰਡੀਆ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਭਾਰਤੀ ਖੇਡਾਂ ਦੇ ਇਤਿਹਾਸ ‘ਚ ਇੱਕ ਵਾਟਰਸ਼ੈੱਡ ਪਲ ਦਾ ਪ੍ਰਤੀਕ ਹੈ, ਕਿਉਂਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਖੇਡ, ਨਿਜੀ ਵਿਕਾਸ, ਭਾਈਚਾਰਕ ਵਿਕਾਸ, ਆਰਥਿਕ ਵਿਕਾਸ ਅਤੇ ਰਾਸ਼ਟਰੀ ਵਿਕਾਸ ਲਈ ਇੱਕ ਸਾਧਨ ਹੈ।

ਖੇਲੋ ਇੰਡੀਆ ਪ੍ਰੋਗਰਾਮ ਪੂਰੇ ਖੇਡ ਦੇ ਨਿਜ਼ਾਮ ਨੂੰ ਪ੍ਰਭਾਵਤ ਕਰੇਗਾ, ਜਿਸ ਵਿੱਚ ਬੁਨਿਆਦੀ ਢਾਂਚਾ, ਭਾਈਚਾਰਕ ਖੇਡ, ਹੁਨਰ ਦੀ ਪਹਿਚਾਣ, ਮੁਹਾਰਤ ਲਈ ਸਿਖਲਾਈ, ਮੁਕਾਬਲਾ ਢਾਂਚਾ ਅਤੇ ਖੇਡ ਅਰਥਵਿਵਸਥਾ ਸ਼ਾਮਲ ਹਨ।

ਮੁੱਖ ਵਿਸ਼ੇਸ਼ਤਾਵਾਂ :

ਪ੍ਰੋਗਰਾਮ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ :

  • ਇੱਕ ਬੇਮਿਸਾਲ ਪੈਨ ਇੰਡੀਆ ਖੇਡ ਵਜ਼ੀਫਾ ਯੋਜਨਾ, ਜੋ ਹਰੇਕ ਸਾਲ ਚੋਣਵੇਂ ਖੇਡ ਵਿਸ਼ਿਆਂ ‘ਚ 1,000 ਹੁਨਰਮੰਦ ਨੌਜਵਾਨ ਐਥਲੀਟਾਂ ਨੂੰ ਕਵਰ ਕਰੇਗੀ।
  • ਇਸ ਯੋਜਨਾ ਤਹਿਤ ਚੁਣੇ ਹਰੇਕ ਐਥਲੀਟ ਨੂੰ ਸਲਾਨਾ ਵਜ਼ੀਫ਼ਾ ਮਿਲੇਗਾ। ਲਗਾਤਾਰ ਪੰਜ ਸਾਲਾਂ ਲਈ 5 ਲੱਖ ਰੁਪਏ।
  • ਇਹ ਪਹਿਲੀ ਵਾਰ ਹੈ ਕਿ ਪ੍ਰਤੀਯੋਗੀ ਖੇਡਾਂ ‘ਚ ਮੁਹਾਰਤ ਹਾਸਲ ਕਰਨ ਲਈ ਹੁਨਰਮੰਦ ਨੌਜਵਾਨਾਂ ਲਈ ਇੱਕ ਦੀਰਘ ਕਾਲੀਨ ਐਥਲੀਟ ਵਿਕਾਸ ਮਾਰਗ ਉਪਲੱਬਧ ਕਰਵਾਇਆ ਜਾਵੇਗਾ ਅਤੇ ਉਹ ਉੱਚ ਪ੍ਰਤੀਯੋਗੀ ਐਥਲੀਟਾਂ ਦਾ ਇੱਕ ਪੂਲ ਬਣਾਏਗਾ ਜੋ ਸੰਸਾਰ ਪੱਧਰ ‘ਤੇ ਜਿੱਤਣ ਲਈ ਮੁਕਾਬਲਾ ਕਰ ਸਕਦੇ ਹਨ।
  • ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ‘ਚ 20 ਯੂਨੀਵਰਸਿਟੀਆਂ ਨੂੰ ਖੇਡ ਦੇ ਅਦੁੱਤੀ ਕੇਂਦਰ ਦੇ ਰੂਪ ‘ਚ ਹੁਲਾਰਾ ਦੇਣਾ ਹੈ, ਜੋ ਹੁਨਰਮੰਦ ਖਿਡਾਰੀਆਂ ਨੂੰ ਸਿੱਖਿਆ ਅਤੇ ਮੁਕਾਬਲਿਆਂ ਦੇ ਦੋਹਰੇ ਮਾਰਗ ਨੂੰ ਅੱਗੇ ਵਧਾਉਣ ‘ਚ ਸਮਰੱਥ ਹੋਵੇਗਾ।
  • ਇਸ ਪ੍ਰੋਗਰਾਮ ਦਾ ਉਦੇਸ਼ ਵੀ ਸਿਹਤਮੰਦ ਜੀਵਨ-ਸ਼ੈਲੀ ਦੇ ਨਾਲ ਇੱਕ ਸਰਗਰਮ ਅਬਾਦੀ ਬਣਾਉਣਾ ਹੈ।
  • ਇਸ ਪ੍ਰੋਗਰਾਮ ‘ਚ ਵੱਡੇ ਪੈਮਾਨੇ ‘ਚ ਰਾਸ਼ਟਰੀ ਸਰੀਰਕ ਫਿੱਟਨੈਸ ਡ੍ਰਾਈਵ ਤਹਿਤ 10-18 ਸਾਲ ਉਮਰ ਵਰਗ ਦੇ 200 ਮਿਲੀਅਨ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ, ਜੋ ਨਾ ਸਿਰਫ਼ ਉਮਰ ਵਰਗ ਦੇ ਸਾਰੇ ਬੱਚਿਆਂ ਦੀ ਸਰੀਰਕ ਫਿੱਟਨੈਸ ਨੂੰ ਨਾਪਦਾ ਹੈ, ਸਗੋਂ ਉਨ੍ਹਾਂ ਦੀ ਫਿੱਟਨੈਸ ਸਬੰਧੀ ਗਤੀਵਿਧੀਆਂ ਦੀ ਵੀ ਹਿਮਾਇਤ ਕਰਦਾ ਹੈ।

ਪ੍ਰਭਾਵ :

  • ਲਿੰਗੀ ਸਮਾਨਤਾ ਅਤੇ ਸਮਾਜਿਕ ਤਾਲਮੇਲ ਨੂੰ ਹੁਲਾਰਾ ਦੇਣ ‘ਚ ਵੀ ਖੇਡ ਦੀ ਸ਼ਕਤੀ ਵੀ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ ਅਤੇ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਿਸ਼ੇਸ਼ ਉਪਾਅ ਦਿੱਤੇ ਗਏ ਹਨ।
  • ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਗੜਬੜ ਵਾਲੇ ਅਤੇ ਵੰਚਿਤ ਖੇਤਰਾਂ ‘ਚ ਰਹਿਣ, ਖੇਡ ਗਤੀਵਿਧੀਆਂ ‘ਚ, ਅਣਉਤਪਾਦਕ ਅਤੇ ਵੰਡਣ ਵਾਲੀਆਂ ਗਤੀਵਿਧੀਆਂ ਤੋਂ ਦੂਰ ਕਰਨ ਅਤੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਦੀ ਮੁੱਖ ਧਾਰਾ ‘ਚ ਸ਼ਾਮਲ ਵੀ ਕਰਨਾ ਹੈ।
  • ਇਹ ਪ੍ਰੋਗਰਾਮ ਸਕੂਲ ਅਤੇ ਕਾਲਜ ਪੱਧਰ ਦੋਹਾਂ ‘ਚ ਮੁਕਾਬਲਿਆਂ ਦੇ ਮਿਆਰਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਕਿ ਸੰਗਠਿਤ ਖੇਡ ਮੁਕਾਬਲਿਆਂ ਵੱਧ ਤੋਂ ਵੱਧ ਪਹੁੰਚਯੋਗ ਹੋਣ।
  • ਇਸ ਵਿੱਚ ਖੇਡ ਦੇ ਪ੍ਰਚਾਰ ਦੇ ਸਾਰੇ ਪਹਿਲੂਆਂ ‘ਚ ਨਵੀਂ ਉਪਯੋਗ ਕਰਤਾ ਪੱਖੀ ਤਕਨੀਕ ਦੀ ਵਰਤੋਂ ਸ਼ਾਮਲ ਹੈ, ਜਿਵੇਂ ਖੇਡ ਸਿਖਲਾਈ ਦੇ ਪ੍ਰਸਾਰ ਲਈ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ, ਹੁਨਰ ਦੀ ਪਹਿਚਾਣ ਲਈ ਰਾਸ਼ਟਰੀ ਖੇਡ ਹੁਨਰ ਖੋਜ ਪੋਰਟਲ; ਸੁਦੇਸ਼ੀ ਖੇਡਾਂ ਲਈ ਇੰਟਰੈਕਟਿਵ ਵੈੱਬਸਾਈਟ; ਖੇਡ ਦੇ ਬੁਨਿਆਦੀ ਢਾਂਚੇ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਲਈ ਜੀ.ਆਈ.ਐੱਸ. ਅਧਾਰਤ ਸੂਚਨਾ ਪ੍ਰਣਾਲੀ ਆਦਿ।
  • ਇਹ ਪ੍ਰੋਗਰਾਮ ‘ਸਾਰਿਆਂ ਲਈ ਖੇਲ’ ਦੇ ਨਾਲ-ਨਾਲ ‘ਉੱਤਮਤਾ ਲਈ ਖੇਲ’ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰਦਾ ਹੈ।

 

*****

 

AKT/VBA/SH