ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪਰੰਪਰਾਗਤ ਔਸ਼ਧੀ ਪ੍ਰਣਾਲੀਆਂ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਭਾਰਤ ਅਤੇ ਗਿਨੀ ਗਣਰਾਜ ਦਰਮਿਆਨ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਪ੍ਰਦਾਨ ਕੀਤੀ ਹੈ। ਇਸ ਸਹਿਮਤੀ ਪੱਤਰ ’ਤੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਤਿੰਨ ਦਿਨ ਦੀ ਗਿਨੀ ਯਾਤਰਾ ਦੌਰਾਨ 02 ਅਗਸਤ, 2019 ਨੂੰ ਹਸਤਾਖ਼ਰ ਕੀਤੇ ਗਏ ਸਨ।
ਪ੍ਰਮੁੱਖ ਪ੍ਰਭਾਵ :
ਇਸ ਸਹਿਮਤੀ ਪੱਤਰ ਨਾਲ ਦੋਵੇਂ ਦੇਸ਼ਾਂ ਦਰਮਿਆਨ ਪਰੰਪਰਾਗਤ ਔਸ਼ਧੀ ਪ੍ਰਣਾਲੀਆਂ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਵਿੱਚ ਵਾਧਾ ਹੋਵੇਗਾ। ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦੇਖਦੇ ਹੋਏ ਇਹ ਉਨ੍ਹਾਂ ਲਈ ਬੇਹੱਦ ਮਹੱਤਵਪੂਰਨ ਸਾਬਤ ਹੋਵੇਗਾ।
ਲਾਗੂਕਰਨ ਸਬੰਧੀ ਰਣਨੀਤੀ ਅਤੇ ਟੀਚੇ:
ਇਸ ਸਹਿਮਤੀ ਪੱਤਰ ਦੀ ਹਸਤਾਖਰ ਕੀਤੀ ਹੋਈ ਕਾਪੀ ਪ੍ਰਾਪਤ ਹੋਣ ਦੇ ਬਾਅਦ ਦੋਹਾਂ ਪੱਖਾਂ ਦਰਮਿਆਨ ਲਾਗੂ ਕਰਨ ਦੀ ਸ਼ੁਰੂਆਤ ਹੋ ਜਾਵੇਗੀ। ਦੋਵੇਂ ਦੇਸ਼ਾਂ ਵੱਲੋਂ ਚੁੱਕੇ ਜਾਣ ਵਾਲੇ ਕਦਮ ਸਹਿਮਤੀ ਪੱਤਰ ਦੇ ਕਾਰਜ ਖੇਤਰ ਦੇ ਅਨੁਰੂਪ ਹੋਣਗੇ ਅਤੇ ਇਹ ਸਹਿਮਤੀ ਪੱਤਰ ਦੇ ਪ੍ਰਚਲਨ ਤੱਕ ਜਾਰੀ ਰਹਿਣਗੇ।
ਸਬੰਧਿਤ ਖਰਚ”:
ਇਸ ਨਾਲ ਕਿਸੇ ਤਰ੍ਹਾਂ ਦੇ ਹੋਰ ਵਿੱਤੀ ਬੋਝ ਨਹੀਂ ਹੋਣਗੇ। ਖੋਜ, ਸਿਖਲਾਈ ਪਾਠਕ੍ਰਮਾਂ, ਸੰਮੇਲਨਾਂ/ਬੈਠਕਾਂ ਦਾ ਆਯੋਜਨ ਕਰਨ ਅਤੇ ਮਾਹਿਰਾਂ ਦੀ ਡੈਪੂਟੇਸ਼ਨ ਲਈ ਜ਼ਰੂਰੀ ਵਿੱਤੀ ਸੰਸਾਧਨ ਆਯੁਸ਼ ਮੰਤਰਾਲੇ ਲਈ ਮੌਜੂਦਾ ਬਜਟ ਵੰਡ (ਐਲੋਕੇਸ਼ਨ) ਅਤੇ ਮੌਜੂਦਾ ਯੋਜਨਾ ਪ੍ਰਾਵਧਾਨਾਂ ਤੋਂ ਪ੍ਰਾਪਤ ਕੀਤੇ ਜਾਣਗੇ।
*****
ਵੀਆਰਆਰਕੇ/ਪੀਕੇ/ਐੱਸਐੱਚ