ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨੋਡਲ ਅਤੇ ਪ੍ਰਮੁੱਖ ਪ੍ਰੋਜੈਕਟ ਵਿਕਾਸ ਏਜੰਸੀ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਲਿਮਟਿਡ ( ਆਈਆਰਐੱਸਡੀਸੀ ) ਵੱਲੋਂ ਰੇਲਵੇ ਸਟੇਸ਼ਨਾਂ ਨੂੰ ਫਿਰ ਤੋਂ ਵਿਕਸਿਤ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪੁਰਨਵਿਕਾਸ ਪ੍ਰੋਗਰਾਮ ਵਿੱਚ ਵੱਖ-ਵੱਖ ਬਿਜਨਸ ਮਾਡਲਾਂ ਵਾਲੀਆਂ ਸਰਲ ਪ੍ਰਕਿਰਿਆਵਾਂ ਅਤੇ 99 ਸਾਲ ਦੀ ਲੰਮੀ ਮਿਆਦ ਲਈ ਪਟਾ ਸ਼ਾਮਲ ਹਨ। ਇਸ ਨਾਲ ਰੇਲਵੇ ਦਾ ਵਿਆਪਕ ਆਧੁਨਿਕੀਕਰਨ ਹੋਵੇਗਾ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸੁਨਿਸਚਿਤ ਹੋਵੇਗਾ।
ਪੂਰੇ ਦੇਸ਼ ਵਿੱਚ ਪ੍ਰਮੁੱਖ ਰੇਲਵੇ ਸਟੇਸ਼ਨਾਂ ਦਾ ਵਿਕਾਸ ਰੇਲਵੇ ਦੀ ਜ਼ਮੀਨ ਅਤੇ ਸਟੇਸ਼ਨ ਦੇ ਆਲੇ-ਦੁਆਲੇ ਦੇ ਸਥਾਨਾਂ ਦਾ ਕਮਰਸ਼ੀਅਲ ਵਿਕਾਸ ਕਰਕੇ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨਾਲ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਮਿਲਣਗੀ ਅਤੇ ਜ਼ਿਆਦਾ ਮਾਲੀਆ ਪ੍ਰਾਪਤ ਹੋਵੇਗਾ। ਇਸ ਵਿੱਚ ਮੰਤਰਾਲੇ ਉੱਤੇ ਕੋਈ ਲਾਗਤ ਬੋਝ ਨਹੀਂ ਆਵੇਗਾ। ਸਟੇਸ਼ਨਾਂ ਦੇ ਪੁਰਨਵਿਕਾਸ ਨਾਲ ਅਰਥਵਿਵਸਥਾ ਉੱਤੇ ਗੁਣਾਤਮਕ ਪ੍ਰਭਾਵ ਪਵੇਗਾ ਜਿਸ ਨਾਲ ਰੋਜ਼ਗਾਰ ਦੇ ਜ਼ਿਆਦਾ ਮੋਕਿਆਂ ਦਾ ਸਿਰਜਣ ਹੋਵੇਗਾ ਅਤੇ ਆਰਥਕ ਵਿਕਾਸ ਹੋਵੇਗਾ।
ਨੋਡਲ ਏਜੰਸੀ ਆਈਆਰਐੱਸਡੀਸੀ ਸਾਰੀ ਯੋਜਨਾ ਤਿਆਰ ਕਰੇਗੀ ਅਤੇ ਸਟੇਸ਼ਨ ਵਿਸ਼ੇਸ਼ ਜਾਂ ਸਟੇਸ਼ਨਾਂ ਦੇ ਸਮੂਹ ਦੀ ਕਾਰੋਬਾਰ ਯੋਜਨਾ ਤਿਆਰ ਕਰੇਗੀ ਜਿਸ ਨਾਲ ਭਾਰਤੀ ਰੇਲ ਦੀ ਲਾਗਤ ਸਥਿਰਤਾ ਸੁਨਿਸਚਿਤ ਹੋਵੇਗੀ । ਰੇਲ ਮੰਤਰਾਲੇ ਵੱਲੋਂ ਕਾਰੋਬਾਰ ਯੋਜਨਾਵਾਂ ਨੂੰ ਪ੍ਰਵਾਨਗੀ ਦੇਣ ਨਾਲ ਆਈਆਰਐੱਸਡੀਸੀ ਅਤੇ ਪ੍ਰੋਜੈਕਟ ਵਿਕਾਸ ਏਜੰਸੀਆਂ ਸਟੇਸ਼ਨ ਪੁਰਨਵਿਕਾਸ ਦਾ ਕਾਰਜ ਸ਼ੁਰੂ ਕਰਨਗੀਆਂ। ਰੇਲਵੇ/ਆਰਐੱਲਡੀਏ/ ਆਈਆਰਐੱਸਡੀਸੀ ਰੇਲਵੇ ਭੂਮੀ ਲਈ ਨਿਯੋਜਨ ਅਤੇ ਵਿਕਾਸ ਅਧਿਕਾਰ ਹੋਣਗੇ । ਸ਼ਹਿਰੀ ਸਥਾਨਕ ਸੰਸਥਾਵਾਂ, ਡੀਡੀਏ ਦੀ ਸਲਾਹ ਨਾਲ ਜ਼ਮੀਨ ਫ੍ਰੀ ਹੋਲਡ ਅਧਾਰ ‘ਤੇ ਰੇਲਵੇ ਨੂੰ ਟ੍ਰਾਂਸਫਰ ਕੀਤੀ ਜਾਵੇਗੀ। ਇਸ ਤੋਂ ਲਾਗਤ ਸਥਿਰਤਾ ਦੇ ਅਧਾਰ ਉੱਤੇ ਪ੍ਰਮੁੱਖ ਸਟੇਸ਼ਨਾਂ ਦੇ ਪੁਰਨਵਿਕਾਸ ਵਿੱਚ ਤੇਜੀ ਲਿਆਉਣ ਵਿੱਚ ਰੇਲ ਮੰਤਰਾਲਾ ਨੂੰ ਸਹਾਇਤਾ ਮਿਲੇਗੀ। ਪੁਰਨਵਿਕਾਸ ਕੋਸ਼ਿਸ਼ਾਂ ਨਾਲ ਆਧੁਨਿਕ ਸਮਾਰਟ ਸਟੇਸ਼ਨ ਬਣਨਗੇ ਜੋ ਮਿਨੀ ਸਮਾਰਟ ਸਿਟੀ ਦੇ ਰੂਪ ਵਿੱਚ ਕੰਮ ਕਰਨਗੇ ।
ਪੁਰਨਵਿਕਾਸ ਨਾਲ ਯਾਤਰੀਆਂ ਅਤੇ ਉਦਯੋਗ ਨੂੰ ਕਾਫੀ ਲਾਭ ਹੋਵੇਗਾ। ਯਾਤਰੀਆਂ ਨੂੰ ਅੰਤਰਰਾਸ਼ਟਰੀ ਰੇਲ ਟਰਮੀਨਲਾਂ ਦੇ ਬਰਾਬਰ ਦੀਆਂ ਸੁਵਿਧਾਵਾਂ ਮਿਲਣਗੀਆਂ ਅਤੇ ਸਥਾਨਕ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਰੋਜ਼ਗਾਰ ਮਿਲਣਗੇ।
*****
ਐੱਨਡਬਲਿਊ/ਏਕੇਟੀ/ਐੱਸਐੱਚ