ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਨਾਮੀਬੀਆ ਦੇ ਚੋਣ ਕਮਿਸ਼ਨ (ਈਸੀਐੱਨ) ਅਤੇ ਪਨਾਮਾ ਦੀ ਚੋਣ ਟ੍ਰਿਬਿਊਨਲ (ਈਟੀਪੀ) ਦਰਮਿਆਨ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਹਿਮਤੀ ਪੱਤਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਮੁੱਖ ਵਿਸ਼ੇਸਤਾਵਾਂ :
ਇਸ ਸਹਿਮਤੀ ਪੱਤਰ ਵਿੱਚ ਅਜਿਹੇ ਮਿਆਰੀ ਅਨੁਛੇਦ / ਧਾਰਾਵਾਂ ਸ਼ਾਮਲ ਹਨ, ਜੋ ਮੋਟੇ ਤੌਰ ‘ਤੇ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਪ੍ਰਗਟਾਉਂਦੇ ਹਨ। ਇਨ੍ਹਾਂ ਵਿੱਚ ਚੋਣ ਪ੍ਰਕਿਰਿਆ ਦੇ ਸੰਗਠਨਾਤਮਕ ਅਤੇ ਤਕਨੀਕੀ ਵਿਕਾਸ ਬਾਰੇ ਗਿਆਨ ਅਤੇ ਅਨੁਭਵ ਦਾ ਅਦਾਨ-ਪ੍ਰਦਾਨ, ਸੰਸਥਾਗਤ ਮਜ਼ਬੂਤੀਕਰਨ ਅਤੇ ਸਮਰੱਥਾ ਨਿਰਮਾਣ, ਪਰਸੋਨਲ ਟ੍ਰੇਨਿੰਗ, ਨਿਯਮਿਤ ਵਿਚਾਰ-ਵਟਾਂਦਰੇ ਆਦਿ ਨੂੰ ਹੁਲਾਰਾ ਦੇਣਾ ਸ਼ਾਮਲ ਹਨ।
ਪ੍ਰਭਾਵ :
ਇਹ ਸਹਿਮਤੀ ਪੱਤਰ ਦੁਵੱਲਾ ਸਹਿਯੋਗ ਵਧਾਵੇਗਾ। ਇਸ ਦਾ ਉਦੇਸ਼ ਨਾਮੀਬੀਆ ਦੇ ਚੋਣ ਕਮਿਸ਼ਨ (ਈਸੀਐੱਨ) ਅਤੇ ਪਨਾਮਾ ਦੀ ਚੋਣ ਟ੍ਰਿਬਿਊਨਲ (ਈਟੀਪੀ) ਲਈ ਤਕਨੀਕੀ ਸਹਾਇਤਾ / ਸਮਰੱਥਾ ਨਿਰਮਾਣ ਕਰਨਾ ਹੈ। ਇਹ ਸਹਿਮਤੀ ਪੱਤਰ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਅਤੇ ਉਨ੍ਹਾਂ ਦੇਸ਼ਾਂ ਵਿੱਚ ਚੋਣਾਂ ਕਰਵਾਉਣ ਤੱਕ ਸਹਾਇਤਾ ਉਪਲੱਬਧ ਕਰਵਾਉਣ ਬਾਰੇ ਹੈ। ਇਸ ਸਦਕਾ ਭਾਰਤ ਦੇ ਅੰਤਰਰਾਸ਼ਟਰੀ ਸਬੰਧਾਂ ਨੂੰ ਹੁਲਾਰਾ ਮਿਲੇਗਾ।
******
ਏਕੇਟੀ/ਐੱਸਐੱਨਸੀ/ਐੱਸਐੱਚ