ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 2021-2022 ਤੱਕ ਦੀ ਮਿਆਦ ਲਈ 4371.90 ਕਰੋੜ ਰੁਪਏ ਦੀ ਕੁੱਲ੍ਹ ਲਾਗਤ ਨਾਲ ਨਵੇਂ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (ਐੱਨਆਈਟੀ) ਦੇ ਸਥਾਈ ਪਰਿਸਰਾਂ ਦੀ ਸਥਾਪਨਾ ਲਈ ਸੰਸ਼ੋਧਿਤ ਲਾਗਤ ਅਨੁਮਾਨਾਂ (ਆਰਸੀਈ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਨ੍ਹਾਂ ਸੰਸਥਾਨਾਂ (ਐੱਨਆਈਟੀਜ਼) ਦੀ ਸਥਾਪਨਾ ਸਾਲ 2009 ਵਿੱਚ ਕੀਤੀ ਗਈ ਸੀ ਅਤੇ ਇਨ੍ਹਾਂ ਸੰਸਥਾਨਾਂ ਨੇ ਅਕਾਦਮਿਕ ਵਰ੍ਹੇ 2010-2011 ਤੋਂ ਬਹੁਤ ਸੀਮਤ ਜਗ੍ਹਾ ਤੇ ਬੁਨਿਆਦੀ ਢਾਂਚੇ ਦੇ ਨਾਲ ਆਪਣੇ ਅਸਥਾਈ ਪਰਿਸਰਾਂ ਵਿੱਚ ਕਾਰਜ ਕਰਨਾ ਆਰੰਭ ਕਰ ਦਿੱਤਾ ਸੀ। ਸਥਾਈ ਪਰਿਸਰਾਂ ਦੇ ਨਿਰਮਾਣ ਦੇ ਪ੍ਰੋਜੈਕਟ ਪੂਰੇ ਨਹੀਂ ਕੀਤੇ ਜਾ ਸਕੇ, ਕਿਉਂਕਿ ਨਿਰਮਾਣ ਵਾਸਤੇ ਲੋੜੀਂਦੀ ਜ਼ਮੀਨ ਨੂੰ ਅੰਤਿਮ ਰੂਪ ਦੇਣ ਵਿੱਚ ਦੇਰੀ ਹੋਈ ਅਤੇ ਨਿਰਮਾਣ ਲਈ ਪ੍ਰਵਾਨਿਤ ਰਕਮ ਵਾਸਤਵਿਕ ਜ਼ਰੂਰਤਾਂ ਦੀ ਤੁਲਨਾ ਵਿੱਚ ਬਹੁਤ ਘੱਟ ਸੀ।
ਸੰਸ਼ੋਧਿਤ ਲਾਗਤ ਅਨੁਮਾਨਾਂ ਦੀ ਪ੍ਰਵਾਨਗੀ ਨਾਲ ਇਹ ਸੰਸਥਾਨ 31 ਮਾਰਚ, 2022 ਤੱਕ ਆਪਣੇ-ਆਪਣੇ ਸਥਾਈ ਪਰਿਸਰਾਂ ਵਿੱਚ ਕਾਰਜ ਕਰਨ ਲੱਗ ਜਾਣਗੇ। ਇਨ੍ਹਾਂ ਪਰਿਸਰਾਂ ਦੀ ਕੁੱਲ ਵਿਦਿਆਰਥੀ ਸਮਰੱਥਾ 6320 ਹੋਵੇਗੀ।
ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਐੱਨਆਈਟੀਜ਼ ਰਾਸ਼ਟਰੀ ਮਹੱਤਵ ਦੇ ਸੰਸਥਾਨ ਹਨ ਅਤੇ ਇਨ੍ਹਾਂ ਨੂੰ ਬਿਹਤਰੀਨ ਟੀਚਿੰਗ ਸੰਸਥਾਨਾਂ ਵਜੋਂ ਜਾਣਿਆ ਜਾਂਦਾ ਹੈ। ਉੱਚ ਗੁਣਵੱਤਾ ਯੁਕਤ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਨਾਂ ਨੇ ਆਪਣੀ ਸ਼ਾਨਦਾਰ ਹਾਜ਼ਰੀ ਦਰਜ ਕਰਵਾਈ ਹੈ। ਇਹ ਸੰਸਥਾਵਾਂ ਉੱਚ ਗੁਣਵੱਤਾ ਵਾਲੀ ਤਕਨੀਕੀ ਮਨੁੱਖੀ ਸ਼ਕਤੀ ਪੈਦਾ ਕਰਨ ਦੇ ਯੋਗ ਹਨ ਜੋ ਦੇਸ਼ ਭਰ ਵਿੱਚ ਉੱਦਮਤਾ ਨੂੰ ਹੁਲਾਰਾ ਦੇਵੇਗੀ ਅਤੇ ਰੋਜ਼ਗਾਰ ਅਵਸਰਾਂ ਦੀ ਸਿਰਜਣਾ ਕਰੇਗੀ।
*******
ਵੀਆਰਆਰਕੇ/ਐੱਸਸੀ