ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੋਹਰੇ ਟੈਕਸਾਂ ਤੋਂ ਬਚਣ ਅਤੇ ਆਮਦਨ ਟੈਕਸ ਦੇ ਸਬੰਧ ਵਿੱਚ ਵਿੱਤੀ ਧੋਖੇ ਦੀ ਰੋਕਥਾਮ ਲਈ ਭਾਰਤ ਅਤੇ ਕਤਰ (Qatar) ਦਰਮਿਆਨ ਸਮਝੌਤੇ ਵਿੱਚ ਸੰਸ਼ੋਧਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕਤਰ ਦੇ ਨਾਲ ਵਰਤਮਾਨ ਦੋਹਰੇ ਟੈਕਸੇਸ਼ਨ ਨੂੰ ਟਾਲਣ ਸਬੰਧੀ ਸਮਝੌਤੇ ( ਡੀਟੀਏਏ ) ਉੱਤੇ 7 ਅਪ੍ਰੈਲ 1999 ਨੂੰ ਹਸਤਾਖ਼ਰ ਕੀਤੇ ਗਏ ਸਨ ਅਤੇ ਇਹ 15 ਜਨਵਰੀ 2000 ਨੂੰ ਅਮਲ ਵਿੱਚ ਆਇਆ। ਸੰਸ਼ੋਧਿਤ ਸਮਝੌਤੇ ਵਿੱਚ ਨਵੀਨਤਮ ਮਿਆਰ ਦੀ ਸੂਚਨਾ ਦੇ ਲੈਣ-ਦੇਣ ਲਈ ਉਪਬੰਧਾਂ ਵਿੱਚ ਸੁਧਾਰ ਦੀ ਵਿਵਸਥਾ ਹੈ। ਇਸ ਵਿੱਚ ਲਾਭ ਨੂੰ ਸੀਮਤ ਕਰਨ ਦਾ ਉਪਬੰਧ ਹੈ ਤਾਂਕਿ ਟ੍ਰੀਟੀ ਸ਼ੌਪਿੰਗ ਨੂੰ ਰੋਕਿਆ ਜਾ ਸਕੇ ਅਤੇ ਭਾਰਤ ਨਾਲ ਹਾਲ ਹੀ ਵਿੱਚ ਹੋਈਆ ਸੰਧੀਆਂ ਦੇ ਉਪਬੰਧਾਂ ਨੂੰ ਸ਼ਾਮਲ ਕੀਤਾ ਜਾ ਸਕੇ। ਸੰਸ਼ੋਧਿਤ ਸਮਝੌਤਾ ਐਕਸ਼ਨ 6 ਅਤੇ ਜੀ – 20 ਓਈਸੀਡੀ ਅਧਾਰਤ ਖੋਰ ਅਤੇ ਲਾਭ ਤਬਦੀਲੀ ( ਬੀਈਪੀਐੱਸ ) ਪਰਿਯੋਜਨਾ ਦੇ ਐਕਸ਼ਨ-14 ਅਧੀਨ ਆਪਸੀ ਸਮਝੌਤੇ ਦੀ ਪ੍ਰਕਿਰਿਆ ਦੇ ਅੰਤਰਗਤ ਸੰਧੀ ਦੇ ਦੁਰਉਪਯੋਗ ਬਾਰੇ ਨਿਊਨਤਮ ਮਿਆਰਾਂ ਨੂੰ ਪੂਰਾ ਕਰਦਾ ਹੈ, ਜਿਸ ਵਿੱਚ ਭਾਰਤ ਬਰਾਬਰੀ ਦਾ ਭਾਗੀਦਾਰ ਹੈ ।
****
ਏਕੇਟੀ/ਵੀਬੀਏ/ਐੱਸਐੱਚ
Cabinet clears India-Qatar double taxation avoidance treaty. https://t.co/LEbGoculuA
— PMO India (@PMOIndia) March 22, 2018
via NMApp pic.twitter.com/yKQwzCllpk