ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੋਹਰੀ ਕਰ ਪ੍ਰਣਾਲੀ ਤੋਂ ਬਚਾਅ ਕਰਨ ਲਈ ਭਾਰਤ ਅਤੇ ਪੁਰਤਗਾਲ ਦਰਮਿਆਨ ਇੱਕ ਕਨਵੈਨਸ਼ਨ ਵਿੱਚ ਸੋਧ ਕਰਨ ਲਈ ਇੱਕ ਪ੍ਰੋਟੋਕਾਲ `ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰੋਟੋਕਾਲ ਆਮਦਨ ਕਰਾਂ ਦੇ ਸਬੰਧ ਵਿੱਚ ਮਾਲੀਏ ਦੀ ਚੋਰੀ ਦੀ ਰੋਕਥਾਮ ਵੀ ਨਿਸ਼ਚਿਤ ਕਰੇਗਾ।
ਇਸ ਪ੍ਰੋਟੋਕਾਲ ਦੇ ਲਾਗੂ ਹੋਣ ਨਾਲ ਭਾਰਤ ਅਤੇ ਪੁਰਤਗਾਲ ਦੋਵੇਂ ਹੀ ਟੈਕਸ ਸਬੰਧੀ ਜਾਣਕਾਰੀ ਦਾ ਲੈਣ -ਦੇਣ ਕਰ ਸਕਣਗੇ, ਜਿਸ ਨਾਲ ਟੈਕਸ ਚੋਰੀ ਨੂੰ ਰੋਕਣ ਵਿਚ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੂੰ ਮਦਦ ਮਿਲੇਗੀ।
AKT/VBA/SH