Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਦੂਰਸੰਚਾਰ ਖੇਤਰ ਵਿੱਚ ਘਾਟਾਗ੍ਰਸਤ ਅਸਾਸਿਆਂ ਬਾਰੇ ਅੰਤਰ-ਮੰਤਰਾਲਾ ਸਮੂਹ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਨੇ ਦੂਰਸੰਚਾਰ ਖੇਤਰ ਵਿੱਚ ਨਿਵੇਸ਼ ,  ਖੇਤਰ ਦੀ ਮਜ਼ਬੂਤੀ ਅਤੇ ਵਪਾਰਕ ਸਹਿਜਤਾ ਵਧਾਉਣ ਲਈ ਦੋ ਮਹੱਤ‍ਵਪੂਰਨ ਕਦਮਾਂ ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ।

 ਵਿਵਰਣ

  1. ਸਪੈੱਕਟ੍ਰਮ ਲਈ ਦੂਰਸੰਚਾਰ ਸਰਵਿਸ ਪ੍ਰੋਵਾਈਡਰਾਂ ਦੀਆਂ ਸਥਗਿਤ ਭੁਗਤਾਨ ਦੇਣਦਾਰੀਆਂ ਦੀ ਮੁੜ ਸੰਰਚਨਾ ਕਰਨਾ।

 ਮੌਜੂਦਾ ਵਿੱਚ ਪ੍ਰਵਾਨਿਤ 10 ਕਿਸ਼‍ਤਾਂ ਤੋਂ ਜ਼ਿਆਦਾ ਕਿਸ਼‍ਤਾਂ  (ਅਧਿਕਤਮ 16 ਕਿਸ਼‍ਤਾਂ )  ਦਾ ਵਿਕਲ‍ਪ ਚੁਣਨ ਦਾ ਇੱਕ ਮੌਕਾ ਪ੍ਰਦਾਨ ਕਰਕੇ ਵਧਾਈਆਂ ਗਈਆਂ ਕਿਸ਼‍ਤਾਂ ਇਸ ਸਿੱਧਾਂਤ ਉੱਤੇ ਅਧਾਰਤ ਹਨ ਕਿ ਬਕਾਇਆ ਭੁਗਤਾਨ ਦਾ ਸ਼ੁੱਧ ਵਰਤਮਾਨ ਮੁੱਲ  ( ਐੱਨਪੀਵੀ )  2012 ਤੋਂ ਸਪੈਕਟ੍ਰਮ ਨਿਲਾਮੀ ਲਈ ਅਰਜ਼ੀਆਂ ਮੰਗਣ ਸਬੰਧੀ ਨੋਟਿਸ ਅਨੁਸਾਰ ਸੁਰੱਖਿਅਤ ਹੈ ।  ਕੁੱਲ ਪ੍ਰਾਪ‍ਤ ਕੀਤੀ ਗਈ ਰਾਸ਼ੀ 2034 – 35 ਤੱਕ 74446 . 01 ਕਰੋੜ ਰੁਪਏ ਤੱਕ ਵਧੇਰੇ ਹੋਵੇਗੀ।

  1. ਸਪੈੱਕਟ੍ਰਮ ਰੱਖਣ ਲਈ ਅਧਿਕਤਮ ਸੀਮਾ ਵਿੱਚ ਸੰਸ਼ੋਧਨ

ਟ੍ਰਾਈ ਤੇ ਦੂਰ ਸੰਚਾਰ ਆਯੋਗ ਦੀਆਂ ਸਿਫਾਰਿਸ਼ਾਂ ਦੇ ਅਧਾਰ ‘ਤੇ ਮੰਤਰੀ ਮੰਡਲ ਨੇ ਸਪੈੱਕਟ੍ਰਮ ਰੱਖਣ ਦੀ ਅਧਿਕਤਮ ਸੀਮਾ ਵਿੱਚ ਸੰਸ਼ੋਧਨ ਨੂੰ ਵੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਇਸ ਤਰ੍ਹਾਂ ਹਨ:-

  • ਸਮੁੱਚੀ ਸਪੈਕਟ੍ਰਮ ਸੀਮਾ ਵਰਤਮਾਨ 25 % ਤੋਂ ਸੋਧ ਕੇ 35 % ਕੀਤੀ ਗਈ।
  • ਵਰਤਮਾਨ ਇੰਟਰਾ-ਬੈਂਡ ਸੀਮਾ ਸਮਾਪਤ ਕਰ ਦਿੱਤੀ ਗਈ ਹੈ। ਇਸ ਦੇ ਬਦਲੇ ਸਬ-1 ਗੀਗਾਹਰਟਜ਼ ਬੈਂਡਾਂ (700 ਮੈਗਾਹਰਟਜ਼, 800 ਮੈਗਾਹਰਟਜ਼ ਤੇ 900 ਮੈਗਾਹਰਟਜ਼ ਬੈਂਡਾਂ) ਵਿੱਚ ਜੁੜੇ ਹੋਏ ਸਪੈਕਟ੍ਰਮ ਰੱਖਣ ‘ਤੇ 50 % ਦੀ ਸੀਮਾ ਤੈਅ ਕੀਤੀ ਗਈ ਹੈ।
  • 1 ਗੀਗਾਹਰਟਜ਼ ਬੈਂਡ ਤੋਂ ਉੱਪਰ ਵਿਅਕਤੀਗਤ ਅਤੇ ਸੰਯੁਕਤ ਤੌਰ ‘ਤੇ ਸਪੈੱਕਟ੍ਰਮ ਰੱਖਣ ਲਈ ਕੋਈ ਸੀਮਾ ਨਹੀਂ ਹੋਵੇਗੀ।
  • ਵਿਸਵ ਰੇਡੀਓ ਸੰਚਾਰ ਸੰਮੇਲਨ (ਡਬਲਿਊਆਰਸੀ) 2019 ਦੀ ਆਖਰੀ ਕਾਰਵਾਈ ਦੇ ਬਾਅਦ ਸੋਧੇ ਸਪੈਕਟ੍ਰਮ ਦੀ ਅਧਿਕਤਮ ਸੀਮਾਵਾਂ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ।

ਟ੍ਰਾਈ ਨੇ ਟੈਕਨੋਲੋਜੀ ਖੇਤਰ ਵਿੱਚ ਪ੍ਰਗਤੀ, ਸਪੈੱਕਟ੍ਰਮ ਦੀ ਉਚਿਤ ਵਰਤੋਂ, ਖੇਤਰ ਦੀ ਮਜ਼ਬੂਤੀ ਵਿੱਚ ਸਹਾਇਕ ਉਪਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਪੈੱਕਟ੍ਰਮ ਰੱਖਣ ਲਈ ਵਰਤਮਾਨ ਅਧਿਕਤਮ ਸੀਮਾਵਾਂ ਵਿੱਚ ਸੰਸ਼ੋਧਨ ਦੀ ਸਿਫਾਰਿਸ਼ ਕੀਤੀ ਸੀ।

ਪ੍ਰਭਾਵ:

 ਸਥਗਿਤ ਭੁਗਤਾਨ ਦੇਣਦਾਰੀ ਨੂੰ ਨਵਾਂ ਢਾਂਚਾ ਦੇਣ ਦੇ ਨਾਲ ਹੀ ਟੈਲੀਕੌਮ ਸੇਵਾ ਪ੍ਰਦਾਨ ਕਰਨ ਵਾਲਿਆਂ ਲਈ ਨਕਦੀ ਪ੍ਰਵਾਹ ਵਧੇਗਾ ਅਤੇ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ। ਸਪੈਕਟ੍ਰਮ ਰੱਖਣ ਦੀ ਅਧਿਕਤਮ ਸੀਮਾ ਵਿੱਚ ਸੰਸ਼ੋਧਨ ਤੋਂ ਟੈਲੀਕੌਮ ਲਾਈਸੈਂਸ ਧਾਰਕਾਂ ਵਿੱਚ ਮਜ਼ਬੂਤੀ ਆਵੇਗੀ ਅਤੇ ਇਸ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਨਿਲਾਮੀਆਂ ਵਿੱਚ ਹਿੱਸੇਦਾਰੀ ਨੂੰ ਹੁਲਾਰਾ ਮਿਲੇਗਾ।

***

 

ਏਕੇਟੀ/ਵੀਬੀਏ