Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਦਿੱਲੀ ਮੈਟਰੋ ਕੌਰੀਡੋਰ ਨੂੰ ਦਿਲਸ਼ਾਦ ਗਾਰਡਨ ਤੋਂ ਨਵਾਂ ਬੱਸ ਅੱਡਾ ਗਾਜ਼ੀਆਬਾਦ ਤੱਕ ਵਧਾਉਣ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ ਕੌਰੀਡੋਰ ਨੂੰ ਦਿਲਸ਼ਾਦ ਗਾਰਡਨ ਤੋਂ ਨਵਾਂ ਬੱਸ ਅੱਡਾ, ਗਾਜ਼ੀਆਬਾਦ ਤੱਕ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਿਸਤਾਰਿਤ ਲਾਈਨ ਦੀ ਕੁੱਲ ਲੰਬਾਈ 9.41 ਕਿਲੋਮੀਟਰ ਹੋਵੇਗੀ। ਮੰਤਰੀ ਮੰਡਲ ਨੇ ਇਸ ਦੇ ਲਈ ਕੇਂਦਰੀ ਵਿੱਤੀ ਸਹਾਇਤਾ ਦੇ ਰੂਪ ਵਿੱਚ 324.87 ਕਰੋੜ ਰੁਪਏ ਦੇ ਯੋਗਦਾਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਵਿਸਤਾਰਿਤ ਲਾਈਨ ਦੀ ਕੁੱਲ ਲਾਗਤ 1,781.21 ਕਰੋੜ ਰੁਪਏ ਹੈ।

ਪ੍ਰੋਜੈਕਟ ਦੇ ਲਾਗੂਕਰਨ ਨਾਲ ਐੱਨਸੀਆਰ ਵਿੱਚ ਜਨਤਕ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਦੀ ਅਤਿ ਜ਼ਰੂਰੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਡ (ਡੀਐੱਮਆਰਸੀ) ਇਸ ਪ੍ਰੋਜੈਕਟ ਨੂੰ ਲਾਗੂ ਕਰ ਰਹੇ ਹਨ। ਡੀਐੱਸਆਰਸੀ, ਭਾਰਤ ਸਰਕਾਰ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਜੀਐੱਨਸੀਟੀਡੀ) ਦੀ ਇੱਕ ਵਿਸ਼ੇਸ਼ ਉਦੇਸ਼ ਲਈ ਬਣੀ ਕੰਪਨੀ (ਐੱਸਪੀਵੀ) ਹੈ

***

ਏਕੇਟੀ/ਐੱਸਐੱਚ