Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਤੇਲ ਅਤੇ ਗੈਸ ਲਈ ਇਨਹਾਂਸਡ ਰਿਕਵਰੀ ਸਿਸਟਮ ਨੂੰ ਉਤਸ਼ਾਹਤ ਕਰਨ ਲਈ ਨੀਤੀਗਤ ਢਾਂਚੇ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਤੇਲ ਅਤੇ ਗੈਸ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਮੌਜੂਦਾ ਹਾਈਡ੍ਰੋਕਾਰਬਨ ਭੰਡਾਰਾਂ ਤੋਂ ਰਿਕਵਰੀ ਵਿੱਚ ਸੁਧਾਰ ਲਈ ਇਨਹਾਂਸਡ ਰਿਕਵਰੀ (ਈਆਰ)/ਇੰਪਰੂਵਡ ਰਿਕਵਰੀ (ਆਈਆਰ)/ਗੈਰ-ਰਵਾਇਤੀ ਹਾਈਡ੍ਰੋਕਾਰਬਨ (ਯੂਐੱਚਸੀ) ਦੇ ਉਤਪਾਦਨ ਤਰੀਕੇ/ਤਕਨੀਕ ਨੂੰ ਬਿਹਤਰ ਬਣਾਉਣ ਲਈ ਨੀਤੀਗਤ ਢਾਂਚੇ ਨੂੰ ਪ੍ਰਵਾਨਗੀ ਦਿੱਤੀ ਹੈ। ਈਆਰ ਵਿੱਚ ਇਨਹਾਂਸਡ ਆਇਲ ਰਿਕਵਰੀ (ਈਓਆਰ) ਅਤੇ ਇਨਹਾਂਸਡ ਗੈਸ ਰਿਕਵਰੀ (ਈਜੀਆਰ) ਸ਼ਾਮਲ ਹਨਗੈਰ-ਰਵਾਇਤੀ ਹਾਈਡ੍ਰੋਕਾਰਬਨ (ਯੂਐੱਚਸੀ) ਉਤਪਾਦਨ ਤਰੀਕੇ/ਤਕਨੀਕ ਵਿੱਚ ਸ਼ੈੱਲ ਆਇਲ ਅਤੇ ਗੈਸ ਉਤਪਾਦਨ, ਟਾਈਟ ਆਇਲ ਅਤੇ ਗੈਸ, ਸ਼ੈੱਲ, ਗੈਸ ਹਾਈਡ੍ਰੇਟਸ ਅਤੇ ਭਾਰੀ ਤੇਲ ਤੋਂ ਉਤਪਾਦਨ ਸ਼ਾਮਲ ਹਨ। ਇਨਹਾਂਸਡ ਰਿਕਵਰੀ, ਇੰਪਰੂਵਡ ਰਿਕਵਰੀ ਅਤੇ ਗੈਰ ਰਵਾਇਤੀ ਹਾਈਡ੍ਰੋਕਾਰਬਨ ਉਤਪਾਦਨ ਲਈ ਵਾਧੂ ਪੂੰਜੀ ਅਤੇ ਜਟਿਲ ਟੈਕਨੋਲੋਜੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਇਹ ਕਾਫੀ ਚੁਣੌਤੀਪੂਰਨ ਹੁੰਦਾ ਹੈ। ਇਸ ਦੇ ਲਈ ਸਹਾਇਕ ਬੁਨਿਆਦੀ ਢਾਂਚਾ ਸਥਾਪਿਤ ਕਰਨ, ਲੌਜਿਸਟਿਕ ਸਹਾਇਤਾ, ਆਰਥਿਕ ਪ੍ਰੋਸਤਾਹਨ ਅਤੇ ਅਨੁਕੂਲ ਮਾਹੌਲ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ।

ਇਸ ਨੀਤੀ ਦਾ ਰਣਨੀਤਿਕ ਉਦੇਸ਼ ਅਕਾਦਮਿਕ ਅਤੇ ਖੋਜ ਸੰਸਥਾਨਾਂ, ਉਦਯੋਗ ਅਤੇ ਸਿੱਖਿਆ ਸੰਸਥਾਨਾਂ ਦਰਮਿਆਨ ਬਿਹਤਰ ਤਾਲਮੇਲ ਦੇ ਜਰੀਏ ਅਨੁਕੂਲ ਮਾਹੌਲ ਤਿਆਰ ਕਰਨਾ, ਖੋਜ ਪੜਤਾਲ ਅਤੇ ਉਤਪਾਦਨ (ਈਐਂਡਪੀ) ਠੇਕੇਦਾਰਾਂ ਨੂੰ ਈਆਰ/ਆਈਆਰ/ਯੂਐੱਚਸੀ ਵਿਵਸਥਾ/ਤਕਨੀਕ ਦੇ ਇਸਤੇਮਾਲ ਲਈ ਮਦਦ ਅਤੇ ਉਤਸ਼ਾਹਿਤ ਕਰਨਾ ਹੈ। ਇਹ ਨੀਤੀ ਸਾਰੀਆਂ ਅਨੁਬੰਧ ਪ੍ਰਣਾਲੀਆਂ ਅਤੇ ਨਾਮਜ਼ਦ ਖੇਤਰਾਂ ‘ਤੇ ਲਾਗੂ ਹੋਵੇਗੀ। ਇਸ ਨੀਤੀਗਤ ਪਹਿਲ ਨਾਲ ਨਵੇਂ ਨਿਵੇਸ਼ ਨੂੰ ਉਤਸ਼ਾਹ ਮਿਲਣ, ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਅਤੇ ਅਤਿਰਿਕਤ ਰੋਜ਼ਗਾਰ ਦੇ ਮੌਕੇ ਬਣਨ ਦੀ ਉਮੀਦ ਹੈ। ਇਸ ਨੀਤੀ ਨਾਲ ਨਵੀਂ, ਨਵੀਨਤਾਕਾਰੀ ਅਤੇ ਅਤਿਆਧੁਨਿਕ ਟੈਕਨੋਲੋਜੀ ਦੇ ਇਸਤੇਮਾਲ ਅਤੇ ਤਕਨੀਕ ਸਬੰਧੀ ਗਠਬੰਧਨ ਨੂੰ ਉਤਸ਼ਾਹ ਮਿਲੇਗਾ ਜਿਸ ਨਾਲ ਮੌਜੂਦਾ ਖੇਤਰਾਂ ਦੀ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ।

ਇਸ ਨੀਤੀ ਤਹਿਤ ਈਆਰ ਪ੍ਰੋਜੈਕਟਾਂ ਦੀ ਲਾਗਤ ’ਤੇ ਜੋਖ਼ਮ ਘਟਾਉਣ ਲਈ ਈਆਰ ਸਮਰੱਥਾ, ਉਚਿਤ ਈਆਰ ਤਕਨੀਕ ਦਾ ਮੁਲਾਂਕਣ ਅਤੇ ਆਰਥਿਕ ਪ੍ਰੋਸਤਾਹਨ ਦੇ ਆਧਾਰ ‘ਤੇ ਹਰੇਕ ਖੇਤਰ ਦੇ ਵਿਵਸਥਿਤ ਮੁੱਲਾਂਕਣ ਦੀ ਕਲਪਨਾ ਕੀਤੀ ਗਈ ਹੈ ਤਾਂਕਿ ਨਿਵੇਸ਼ ਨੂੰ ਵਿੱਤੀ ਤੌਰ ‘ਤੇ ਵਿਵਹਾਰਕ ਬਣਾਇਆ ਜਾ ਸਕੇ। ਇਸ ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸਰਕਾਰ ਅਧਿਕਾਰਤ ਸੰਸਥਾਨਾਂ ਦੇ ਜ਼ਰੀਏ ਖੇਤਰਾਂ ਦੀ ਜ਼ਰੂਰੀ ਜਾਂਚ ਪਰਖ ਸੁਨਿਸ਼ਚਿਤ ਕਰਨਾ ਅਤੇ ਵਪਾਰਕ ਪੱਧਰ ‘ਤੇ ਈਆਰ ਪ੍ਰੋਜੈਕਟਾਂ ਦੇ ਲਾਗੂਕਰਨ ਨਾਲ ਇਸ ਨੂੰ ਪਾਇਲਟ ਅਧਾਰ ‘ਤੇ ਲਾਗੂ ਕਰਨਾ ਸ਼ਾਮਲ ਹੈ। ਇਨਹਾਂਸਡ ਰਿਕਵਰੀ (ਈਆਰ)ਕਮੇਟੀ, ਜਿਸ ਵਿੱਚ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਹਾਈਡ੍ਰੋਕਾਰਬਨ ਡਾਇਰੈਕਟੋਰੇਟ ਜਨਰਲ ਦੇ ਪ੍ਰਤੀਨਿਧੀ, ਸਿੱਖਿਆ ਅਤੇ ਖੋਜ ਪੜਤਾਲ ਖੇਤਰ ਦੇ ਮਾਹਰ ਸ਼ਾਮਲ ਹਨ, ਇਸ ਨੀਤੀ ਦਾ ਲਾਗੂਕਰਨ ਅਤੇ ਨਿਗਰਾਨੀ ਕਰੇਗੀ। ਇਹ ਨੀਤੀ, ਅਧਿਸੂਚਨਾ ਦੀ ਤਰੀਕ ਤੋਂ ਅਗਲੇ 10 ਸਾਲਾਂ ਦੀ ਅਵਧੀ ਲਈ ਪ੍ਰਭਾਵੀ ਰਹੇਗੀ। ਹਲਾਂਕਿ ਆਰਥਿਕ ਪ੍ਰੋਸਤਾਹਨ ਈਆਰ/ਯੂਐੱਚਸੀ ਪ੍ਰੋਜੈਕਟਾਂ ਵਿੱਚ ਉਤਪਾਦਨ ਸ਼ੁਰੂ ਹੋਣ ਦੀ ਤਰੀਕ ਤੋਂ 120 ਮਹੀਨੇ ਲਈ ਉਪਲੱਬਧ ਰਹੇਗਾ। ਆਈਆਰ ਪ੍ਰੋਜੈਕਟ ਦੇ ਮਾਮਲੇ ਵਿੱਚ ਪ੍ਰੋਸਤਾਹਨ ਨਿਰਧਾਰਿਤ ਬੈਂਚਮਾਰਕ ਹਾਸਲ ਕਰਨ ਦੀ ਤਰੀਕ ਤੋਂ ਉਪਲੱਭਧ ਰਹੇਗਾ। ਇਸ ਨੀਤੀ ਤਹਿਤ ਵੱਖ-ਵੱਖ ਪ੍ਰਤੀਕਿਰਿਆਵਾਂ ਨੂੰ ਪੂਰਾ ਕਰਨ ਲਈ ਸਮਾਂ-ਸੀਮਾ ਨਿਰਧਾਰਿਤ ਕੀਤੀ ਗਈ ਹੈ। ਨਿਰਧਾਰਿਤ ਖੂਹਾਂ ਵਿੱਚ ਈਆਰ ਤਕਨੀਕ ਲਾਗੂ ਕੀਤੇ ਜਾਣ ਨਾਲ ਹੋਏ ਅਤਿਰਿਕਤ ਉਤਪਾਦਨ ‘ਤੇ ਸੈੱਸ/ਰਾਇਲਟੀ ਵਿੱਚ ਆਂਸ਼ਿਕ ਛੋਟ ਦੇ ਰੂਪ ਵਿੱਚ ਆਰਥਿਕ ਪ੍ਰੋਸਤਾਹਨ ਦਿੱਤਾ ਗਿਆ ਹੈ।

ਪੁਰਾਣੇ ਤੇਲ ਖੂਹਾਂ ਵਿੱਚ ਬਿਹਤਰ ਟੈਕਨੋਲੋਜੀ ਦੀ ਵਰਤੋਂ ਨਾਲ ਹਾਈਡ੍ਰੋਕਾਰਬਨ ਉਤਪਾਦਨ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ। ਇਸ ਨਾਲ ਮੂਲ ਤੇਲ ਉਤਪਾਦਨ ਵਿੱਚ 5 ਪ੍ਰਤੀਸ਼ਤ ਦੀ ਵਾਧਾ ਦਰ ਨਾਲ ਅਗਲੇ 20 ਸਾਲਾਂ ਵਿੱਚ 120 ਐੱਮਐੱਮਟੀ ਅਤਿਰਿਕਤ ਤੇਲ ਉਤਪਾਦਨ ਦੀ ਕਲਪਨਾ ਕੀਤੀ ਗਈ ਹੈ। ਗੈਸ ਦੇ ਮਾਮਲੇ ਵਿੱਚ ਮੂਲ ਉਤਪਾਦਨ ਵਿੱਚ 3 ਪ੍ਰਤੀਸ਼ਤ ਦੀ ਵਾਧਾ ਦਰ ਤੋਂ ਅਗਲੇ 20 ਸਾਲਾਂ ਦੇ ਦੌਰਾਨ 52 ਬੀਸੀਐੱਮ ਅਤਿਰਿਕਤ ਗੈਸ ਉਤਪਾਦਨ ਦੀ  ਕਲਪਨਾ ਕੀਤੀ ਗਈ ਹੈ।

*****

ਏਕੇਟੀ/ਵੀਕੇ/ਐੱਸਕੇਸੀ/ਐਮਪੀ