Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਤੁਰਕੀ ਤੋਂ ਪੋਸਤ ਦੇ ਬੀਜੇ ਆਯਾਤ ਲਈ ਤੇਜ਼ ਅਤੇ ਪਾਰਦਰਸ਼ੀ ਪ੍ਰੋਸੈਸਿੰਗ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਪੋਸਤ ਬੀਜ ਵਪਾਰ ’ਤੇ ਭਾਰਤ ਅਤੇ ਤੁਰਕੀ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪੋਸਤ ਦੇ ਬੀਜ ਵਪਾਰ ’ਤੇ ਭਾਰਤ ਅਤੇ ਤੁਰਕੀ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਉਦੇਸ਼ ਤੁਰਕੀ ਤੋਂ ਪੋਸਤ ਦੇ ਬੀਜ ਆਯਾਤ ਲਈ ਤੇਜ਼ ਅਤੇ ਪਾਰਦਰਸ਼ੀ ਪ੍ਰੋਸੈੱਸਿੰਗ ਸੁਨਿਸ਼ਚਿਤ ਕਰਨਾ ਹੈ।

ਵੇਰਵਾ :

ਸਹਿਮਤੀ ਪੱਤਰ ਵਿੱਚ ਵਿਵਸਥਾ ਹੈ ਕਿ –

ਤੁਰਕੀ ਅਨਾਜ ਬੋਰਡ (ਟੀਐੱਮਓ) ਪੋਸਤ ਦੇ ਬੀਜ ਤੁਰਕੀ ਤੋਂ ਭਾਰਤ ਨਿਰਯਾਤ ਕਰਨ ਦੇ ਨਿਯਮਾਂ ਲਈ ਆਨਲਾਈਨ ਪ੍ਰਣਾਲੀ ਦਾ ਸੰਚਾਲਨ ਕਰੇਗਾ। ਆਨਲਾਈਨ ਪ੍ਰਣਾਲੀ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਨਿਰਯਾਤ ਕੰਪਨੀਆਂ ਏਜੀਅਨ ਐਕਸਪੋਰਟਰਸ ਐਸੋਸੀਏਸ਼ਨ (ਈਆਈਬੀ) (ਕਾਨੂੰਨ ਵੱਲੋਂ ਪ੍ਰਦਾਨ ਕੀਤੀ ਜ਼ਿੰਮੇਵਾਰੀ) ਰਾਹੀਂ ਟੀਐੱਮਓ ਨੂੰ ਅਰਜ਼ੀ ਦੇਵੇਗੀ।

1. ਹਰੇਕ ਸਾਲ ਭਾਰਤ ਵੱਲੋਂ ਆਯਾਤ ਕੀਤੇ ਜਾਣ ਵਾਲੇ ਪੋਸਤ ਦੇ ਬੀਜ ਦੀ ਮਾਤਰਾ ਭਾਰਤ ਸਰਕਾਰ ਤੁਰਕੀ ਸਰਕਾਰ ਦੇ ਨਾਲ ਵਿਚਾਰ-ਵਟਾਂਦਰਾ ਤੈਅ ਕਰੇਗੀ। ਇਸ ਵਿੱਚ ਪੈਦਾਵਾਰ ਸਾਲ ਵਿੱਚ ਤੁਰਕੀ ਪੋਸਤ ਦੇ ਬੀਜ ਉਤਪਾਦਨ, ਪਿਛਲੇ ਪੈਦਾਵਾਰ ਸਾਲਾਂ ਦੇ ਬਾਕੀ ਅਤੇ ਤੁਰਕੀ ਗਣਰਾਜ ਦੀ ਘਰੇਲੂ ਜਾਂ ਹੋਰ ਨਿਰਯਾਤ ਜ਼ਰੂਰਤ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

2. ਨਿਰਯਾਤ ਕੰਪਨੀਆਂ ਟੀਐੱਮਓ ਨਾਲ ਰਜਿਟਰਡ ਹੋਣਗੀਆਂ। ਭਾਰਤੀ ਆਯਾਤ ਦੇ ਨਾਲ ਨਿਰਯਾਤ ਕੰਪਨੀ ਵੱਲੋਂ ਕੀਤਾ ਗਿਆ ਹਰੇਕ ਵਿਕਰੀ ਕਰਾਰ ਆਨਲਾਈਨ ਪ੍ਰਣਾਲੀ ਰਾਹੀਂ ਟੀਐੱਮਓ ਨਾਲ ਰਜਿਸਟਡ ਹੋਵੇਗਾ। ਉਪਰੋਕਤ ਪੈਰਾ-2 ਵਿੱਚ ਵਰਨਣਯੋਗ ਮਾਤਰਾ ਤੋਂ ਅਧਿਕ ਦੇ ਵਿਕਰੀ ਕਰਾਰ ਨੂੰ ਰਜਿਸਟਰਡ ਨਹੀਂ ਕਰਨ ਦੀ ਜ਼ਿੰਮੇਵਾਰੀ ਟੀਐੱਮਓ ਦੀ ਹੋਵੇਗੀ।

3. ਉਪਰੋਕਤ ਪੈਰਾ-2 ਵਿੱਚ ਵਰਣਿਤ ਮਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਸਾਲ ਦੋਵੇਂ ਪੱਖ ਕਿਸੇ ਭਾਰਤੀ ਆਯਾਤਕਾਰ ਵੱਲੋਂ ਪੈਦਾਵਾਰ ਸਾਲ ਵਿੱਚ ਆਯਾਤ ਕੀਤੀ ਜਾਣ ਵਾਲੀ ਮਾਤਰਾ ਤੈਅ ਕਰ ਸਕਦੇ ਹਨ।

4. ਕੇਂਦਰੀ ਨਾਰਕੌਟਿਕਸ ਬਿਊਰੋ (ਸੀਬੀਐੱਨ) ਟੀਐੱਮਓ ਵੱਲੋਂ ਰਜਿਸਟਰਡ ਵਿਕਰੀ ਕਰਾਰ ਨੂੰ ਰਜਿਸਟਰਡ ਕਰੇਗਾ। ਇਹ ਰਜਿਸਟ੍ਰੇਸ਼ਨ ਟੀਐੱਮਓ ਵੱਲੋਂ ਸੰਚਾਲਿਤ ਆਨਲਾਈਨ ਪ੍ਰਣਾਲੀ ਅਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਰਜਿਸਟ੍ਰੇਸ਼ਨ ਲਈ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹੋਵੇਗਾ। ਸੀਬੀਐੱਨ ਆਪਣੇ ਵੱਲੋਂ ਰਜਿਸਟਰਡ ਵਿਕਰੀ ਕਰਾਰ ਆਨਲਾਈਨ ਪ੍ਰਣਾਲੀ ’ਤੇ ਅੱਪਲੋਡ ਕਰੇਗਾ। ਟੀਐੱਮਓ ਸੀਬੀਐੱਨ ਵੱਲੋਂ ਰਜਿਸਟਰਡ ਕਰਾਰਾਂ ਦੇ ਸਬੰਧ ਵਿੱਚ ਵੀ ਨਿਰਯਾਤ ਦੀ ਇਜ਼ਾਜਤ ਦੇਵੇਗਾ।

5. ਵਿਕਰੀ ਕਰਾਰ ਅਤੇ ਹੋਰ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਦੇ ਬਾਅਦ ਟੀਐੱਮਓ ਨਿਰਯਾਤਕਾਂ ਨੂੰ ਪੋਸਤ ਦੇ ਬੀਜ ਲਈ ਕਾਨੂੰਨੀ ਉਤਪਾਦਨ ਪ੍ਰਮਾਣ-ਪੱਤਰ ਉਪਲੱਬਧ ਕਰਾਵੇਗਾ।

ਇਹ ਸਹਿਮਤੀ ਪੱਤਰ ਤੁਰਕੀ ਤੋਂ ਪੋਸਤ ਦੇ ਬੀਜ ਆਯਾਤ ਲਈ ਕੋਟਾ ਨਿਰਧਾਰਤ ਅਤੇ ਪਹਿਲੇ ਮਨਜ਼ੂਰਸ਼ੁਦਾ ਪ੍ਰੋਸੈੱਸਿੰਗ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਵੇਗਾ। ਇਸ ਤਰ੍ਹਾਂ ਉਚਿਤ ਆਯਾਤ ਕਰਾਰ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਆਯਾਤ ਵਿੱਚ ਰੁਕਾਵਟ ਪਾਉਣ ਵਾਲੇ ਅਨੇਕ ਮਾਮਲੇ ਟਾਲੇ ਜਾ ਸਕਣਗੇ।

ਸਹਿਮਤੀ ਪੱਤਰ ਭਾਰਤ ਦੇ ਘਰੇਲੂ ਬਜ਼ਾਰ ਵਿੱਚ ਪੋਸਤ ਦੇ ਬੀਜ ਦੀ ਨਿਰੰਤਰ ਉਪਲੱਬਧਤਾ ਸੁਨਿਸ਼ਚਿਤ ਕਰੇਗਾ ਅਤੇ ਇਸ ਨਾਲ ਭਾਰਤ ਦੇ ਪੋਸਤ ਬੀਜ ਦੇ ਖਪਤਕਾਰਾਂ ਨੂੰ ਲਾਭ ਹੋਵੇਗਾ।

***

ਏਕੇਟੀ/ਵੀਬੀਏ/ਐੱਸਐੱਚ