ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਤਿਰੁਪਤੀ (ਆਂਧਰਾ ਪ੍ਰਦੇਸ਼) ਅਤੇ ਬੇਰਹਾਮਪੁਰ (ਉਡੀਸ਼ਾ) ਵਿੱਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (ਆਈਆਈਐੱਸਈਆਰ) ਦੇ ਨਵੇਂ ਪਰਿਸਰਾਂ ਦੀ ਸਥਾਪਨਾ ਅਤੇ ਸੰਚਾਲਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ‘ਤੇ 3074.12 ਕਰੋੜ ਰੁਪਏ (ਗ਼ੈਰ ਆਵਰਤੀ 2366.48 ਕਰੋੜ ਰੁਪਏ ਅਤੇ ਆਵਰਤੀ 707.64 ਕਰੋੜ ਰੁਪਏ) ਦੀ ਲਾਗਤ ਆਵੇਗੀ।
ਮੰਤਰੀ ਮੰਡਲ ਨੇ ਹਰੇਕ ਆਈਸਰ (ਆਈਆਈਐੱਸਈਆਰ) ਵਿੱਚ ਸੱਤਵੇਂ ਸੀਪੀਸੀ ਦੇ ਪੱਧਰ 14 ਵਿੱਚ ਰਜਿਸਟਰਾਰ ਦੀਆਂ ਦੋ ਪਦਾਂ ਦੀ ਸਿਰਜਣਾਂਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਵੇਰਵਾ:
ਆਈਸਰ(ਆਈਆਈਐੱਸਈਆਰ) ਤਿਰੁਪਤੀ |
1137.16 |
354.18 |
1491.34 |
(ਆਈਆਈਐੱਸਈਆਰ) ਬੇਰਹਾਮਪੁਰ |
1229.32 |
353.46 |
1582.78 |
ਕੁਲ |
2366.48 |
707.64 |
3074.12 |
ਸੰਸਥਾਨ | ਪੂੰਜੀ | ਆਵਰਤੀ | ਕੁੱਲ |
---|
ਲਾਭ:
ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (ਆਈਸਰ) ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰਾਂ ਪੀਐੱਚਡੀ ਅਤੇ ਏਕੀਕ੍ਰਿਤ ਪੀਐੱਚਡੀ ਪਾਠਕ੍ਰਮ ਵਿੱਚ ਉੱਚ ਪੱਧਰੀ ਵਿਗਿਆਨ ਸਿੱਖਿਆ ਪ੍ਰਦਾਨ ਕਰਨਗੇ।ਦੋਵੇਂ ਸੰਸਥਾਨ ਵਿਗਿਆਨ ਦੇ ਮੋਹਰੀ ਖੇਤਰਾਂ ਵਿੱਚ ਖੋਜ ਕਾਰਜ ਕਰਵਾਉਣ। ਇਹ ਵਿਗਿਆਨਿਕ ਪ੍ਰਤਿਭਾ ਨੂੰ ਫੈਕਲਟੀ ਵਜੋਂ ਆਕਰਸ਼ਤ ਕਰਕੇ ਭਾਰਤ ਨੂੰ ਗਿਆਨ ਅਰਥਵਿਵਸਥਾ ਵੱਲ ਲਿਜਾਣ ਵਿੱਚ ਸਹਾਇਤਾ ਕਰਨਗੇ ਅਤੇ ਭਾਰਤ ਵਿੱਚ ਵਿਗਿਆਨਿਕ ਮਾਨਵ ਸ਼ਕਤੀ ਦਾ ਮਜ਼ਬੂਤ ਧਾਰ ਤਿਆਰ ਕਰਨਗੇ।
*****
ਐੱਨਡਬਲਿਊ/ਏਕੇਟੀ/ਐੱਸਐੱਚ